ਅੰਮਿ੍ਤਸਰ, 4 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਸੀ. ਆਈ. ਆਈ. ਨਾਰਦਰਨ ਰੀਜਨ ਹੈੱਡਕੁਆਰਟਰ 'ਚ ਕਰਵਾਈ 'ਭਾਰਤ ਏ. ਆਈ. ਵੀਕ 2026' ਦੌਰਾਨ ਅਮਰੀਕਨ ਇੰਡੀਆ ਫਾਊਾਡੇਸ਼ਨ ਅਤੇ ਟੀਮਲੀਜ਼ ਫਾਊਾਡੇਸ਼ਨ ਵਲੋਂ ਸਰਕਾਰੀ ਸਕੂਲਾਂ ਦੇ ਵਿਦਿਆਰਥੀਆਂ ਦੀਆਂ ਸਟੈੱਮ ਅਤੇ ਰੋਬੋਟਿਕਸ ਪ੍ਰੋਜੈਕਟਾਂ ਨੇ ਖਾਸ ਧਿਆਨ ਖਿੱਚਿਆ | ਇਸ ਦੌਰਾਨ ਏ.ਆਈ.ਐੱਫ./ਟੀ.ਐੱਲ.ਐੱਫ. ਨੇ ਡਿਜ਼ੀਟਲ ਇਕੁਅਲਾਈਜ਼ਰ ਪ੍ਰੋਗਰਾਮ ਅਧੀਨ ਅੰਮਿ੍ਤਸਰ ਅਤੇ ਹੋਰ ਜ਼ਿਲਿਆਂ ਦੇ ਵਿਦਿਆਰਥੀਆਂ ਦੁਆਰਾ ਤਿਆਰ ਕੀਤੇ 15 ਪ੍ਰੋਜੈਕਟ ਪ੍ਰਦਰਸ਼ਿਤ ਕੀਤੇ | ਇਸ ਸਮਾਗਮ 'ਚ ਮੁੱਖ ਮਹਿਮਾਨ ਵਜੋਂ ਪੀ. ਐੱਸ. ਈ. ਬੀ. ਦੇ ਚੇਅਰਮੈਨ ਡਾ. ਅਮਰਪਾਲ ਸਿੰਘ ਮੌਜੂਦ ਸਨ, ਜਿਨ੍ਹਾਂ ਨੇ ਵਿਦਿਆਰਥੀਆਂ ਦੇ ਨਵੀਨਤਮ ਪ੍ਰੋਜੈਕਟਾਂ ਦੀ ਭਰਪੂਰ ਪ੍ਰਸ਼ੰਸਾ ਕਰਦੇ ਹੋਏ ਏ.ਆਈ.ਐੱਫ./ਟੀ.ਐੱਲ਼.ਐੱਫ. ਦੇ ਉਪਰਾਲਿਆਂ ਨੂੰ ਕਾਬਿਲ-ਏ-ਤਾਰੀਫ਼ ਕਰਾਰ ਦਿੱਤਾ | ਅੰਮਿ੍ਤਸਰ ਤੋਂ ਸ਼ਹੀਦ ਗੁਰਮੀਤ ਸਿੰਘ ਸਕੂਲ ਆਫ ਐਮੀਨੈਂਸ, ਸੁਲਤਾਨਵਿੰਡ ਦੇ 3 ਵਿਦਿਆਰਥੀਆਂ ਜਸਲੀਨ ਕੌਰ ਸੰਧੂ, ਜਸਲੀਨ ਕੌਰ ਅਤੇ ਖੁਸ਼ਬੂ ਅਤੇ ਸਕੂਲ ਆਫ ਐਮੀਨੈਂਸ, ਮਾਲ ਰੋਡ ਦੇ 4 ਵਿਦਿਆਰਥੀਆਂ ਅਦਿਤੀ ਠਾਕੁਰ, ਅਰੂਸ਼ੀ ਸ਼ਰਮਾ, ਨਵਨੀਤ ਕੌਰ ਅਤੇ ਸਵੀਟੀ ਨੇ ਸਮਾਰਟ ਕੰਸਟਰੱਕਸ਼ਨ ਸਾਈਟ, ਸਮਾਰਟ ਹੋਮ ਔਟੋਮੇਸ਼ਨ, ਇਲੈਕਟ੍ਰੀਕਲ ਮੈਥੇਮੈਟਿਕਸ ਕੁਇਜ਼ ਅਤੇ 3-ਡੀ ਪਿ੍ੰਟਿੰਗ ਵਰਗੇ ਨਵੀਨਤਮ ਮਾਡਲ ਪੇਸ਼ ਕੀਤੇ | ਸੰਸਥਾ ਵਲੋਂ ਪਿ੍ੰਸੀਪਲ ਗੁਰਿੰਦਰ ਕੌਰ ਅਤੇ ਪਿ੍ੰਸੀਪਲ ਮਨਦੀਪ ਕੌਰ ਦੇ ਸਮਰਥਨ ਲਈ ਉਨ੍ਹਾਂ ਦਾ ਧੰਨਵਾਦ ਕੀਤਾ | ਇਹ ਪੂਰੀ ਪ੍ਰਸਤੁਤੀ ਨਿਖਿਲ ਮਹਿਤਾ (ਰੀਜਨਲ ਪ੍ਰੋਗਰਾਮ ਮੈਨੇਜਰ) ਦੀ ਅਗਵਾਈ ਹੇਠ ਐਸ਼ਦੀਪ ਸਿੰਘ ਜ਼ਿਲ੍ਹਾ ਕੋਆਡੀਨੇਟਰ ਦੇ ਸਹਿਯੋਗ ਨਾਲ ਸੰਭਵ ਹੋਈ | ਇਸ ਤੋਂ ਇਲਾਵਾ ਵਿਦਿਆਰਥੀਆਂ ਨੂੰ ਪ੍ਰੋਜੈਕਟ ਤਿਆਰ ਕਰਨ ਵਿਚ ਸਹਾਇਤਾ ਲਈ ਪੁਨੀਤ ਤੇ ਅੰਕਿਤ ਸ਼ਰਮਾ ਦਾ ਵਿਸ਼ੇਸ਼ ਧੰਨਵਾਦ ਕੀਤਾ ਗਿਆ |