ਅੰਮਿ੍ਤਸਰ, 4 ਮਈ (ਰਾਜੇਸ਼ ਕੁਮਾਰ ਸ਼ਰਮਾ)-ਥਾਣਾ ਜੀ. ਆਰ. ਪੀ. ਅੰਮਿ੍ਤਸਰ ਦੇ ਨਵਨਿਯੁਕਤ ਮੁਖੀ ਸ਼ਾਮ ਸੁੰਦਰ ਵਲੋਂ ਅਹੁਦਾ ਸੰਭਾਲਿਆ ਗਿਆ | ਇਸ ਮੌਕੇ ਥਾਣੇ ਦੇ ਸਮੂਹ ਸਟਾਫ਼ ਮੈਂਬਰਾਂ ਵਲੋਂ ਉਨ੍ਹਾਂ ਦਾ ਸਵਾਗਤ ਕੀਤਾ ਗਿਆ | ਥਾਣਾ ਜੀ. ਆਰ. ਪੀ. ਜਲੰਧਰ ਤੋਂ ਅੰਮਿ੍ਤਸਰ ਨਿਯੁਕਤ ਹੋਏ ਐੱਸ. ਐੱਚ. ਓ. ਸ਼ਾਮ ਸੁੰਦਰ ਪਹਿਲਾਂ ਵੀ ਅੰਮਿ੍ਤਸਰ ਜੀ. ਆਰ. ਪੀ. ਥਾਣੇ 'ਚ ਬਤੌਰ ਏ. ਐੱਸ. ਆਈ. ਸੇਵਾਵਾਂ ਨਿਭਾਅ ਚੱੁਕੇ ਹਨ | ਉਨ੍ਹਾਂ ਕਿਹਾ ਕਿ ਗੁਰੂ ਨਗਰੀ 'ਚ ਉਨ੍ਹਾਂ ਨੂੰ ਇਕ ਵਾਰ ਫਿਰ ਤੋਂ ਸੇਵਾ ਕਰਨ ਦਾ ਮੌਕਾ ਮਿਲਿਆ ਹੈ ਅਤੇ ਉਹ ਪੂਰੀ ਤਨਦੇਹੀ ਨਾਲ ਆਪਣੀ ਜ਼ਿੰਮੇਵਾਰੀ ਨੂੰ ਨਿਭਾਉਂਗੇ | ਇਸ ਮੌਕੇ ਮੁੱਖ ਮੁਨਸ਼ੀ ਪ੍ਰਸ਼ੋਤਮ ਕੁਮਾਰ ਸ਼ਰਮਾ ਸਮੇਤ ਹੋਰ ਪੁਲਿਸ ਮੁਲਾਜ਼ਮ ਹਾਜ਼ਰ ਸਨ |