19-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 07-05-2026

ਅੰਮਿ੍ਤਸਰ 'ਚ ਬਹੁ ਮੰਜ਼ਿਲੀ ਵਕੀਲ ਚੈਂਬਰ ਸਮੂਹ ਬਣਨ ਲਈ ਰਾਹ ਪੱਧਰਾ <br/>

Ad Position 21
No active advertisement
ਚੰਡੀਗੜ੍ਹ ਵਿਖੇ ਹੋਈ ਮੀਟਿੰਗ 'ਚ ਹਾਈਕੋਰਟ ਦੇ ਜੱਜ ਸਾਹਿਬਾਨ ਨਾਲ ਅੰਮਿ੍ਤਸਰ ਬਾਰ ਐਸੋਸੀੲੈਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ ਤੇ ਸਮੁਚੀ ਟੀਮ | ਅਜੀਤ ਤਸਵੀਰ <br/> 07-05-2026
ਅੰਮਿ੍ਤਸਰ, 6 ਮਈ (ਰੇਸ਼ਮ ਸਿੰਘ)-ਬੀਤੇ ਕਾਫ਼ੀ ਸਮੇਂ ਤੋਂ ਲਟਕ ਰਹੀ ਅੰਮਿ੍ਤਸਰ 'ਚ ਵਕੀਲਾਂ ਦੇ ਬਣਨ ਵਾਲੇ ਵਕੀਲ ਚੈਂਬਰ ਸਮੂਹ ਦੀ ਮੰਗ ਉਸ ਵੇਲੇ ਪੂਰੀ ਹੁੰਦੀ ਨਜ਼ਰ ਆਈ ਜਦੋਂ ਕਿ ਇਸ ਲਈ ਅਤਿ ਆਧੁਨਿਕ ਬਹੁ ਮੰਜਲੀ ਵਕੀਲ ਚੈਂਬਰ ਸਮੂਹ ਬੇਸਮੈਂਟ ਪਾਰਕਿੰਗ ਲਈ ਨਾਲ ਲੱਗਦੀ ਸਿਵਲ ਲਾਈਨ ਪੁਲਿਸ ਕੁਆਟਰਾਂ ਦੀ ਜਗ੍ਹਾ ਵੀ ਅਲਾਟਮੈਂਟ ਕਰ ਦਿੱਤੀ ਗਈ ਹੈ | ਇਹ ਜਾਣਕਾਰੀ ਦਿੰਦਿਆਂ ਜ਼ਿਲ੍ਹਾ ਬਾਰ ਐਸੋਸੀਏਸ਼ਨ ਦੇ ਪ੍ਰਧਾਨ ਗੁਰਪ੍ਰੀਤ ਸਿੰਘ ਪਨੇਸਰ ਨੇ ਦੱਸਿਆ ਕਿ ਉਕਤ ਉਦੇਸ਼ ਨੂੰ ਅੱਗੇ ਵਧਾਉਂਦੇ ਹੋਏ ਏ. ਬੀ. ਏ. ਵਲੋਂ ਵਕੀਲ ਚੈਂਬਰ ਕੰਪਲੈਕਸ ਲਈ ਕਚਿਹਰੀ ਸਮੂਹ ਖੇਤਰ ਦੇ ਨਾਲ ਲੱਗਦੇ ਪੁਲਿਸ ਕੁਆਰਟਰਾਂ ਦੀ ਜਗ੍ਹਾ ਦੀ ਅਲਾਟਮੈਂਟ ਨੂੰ ਸੁਰੱਖਿਅਤ ਕਰਨ ਲਈ ਨਿਰੰਤਰ ਅਤੇ ਸਮਰਪਿਤ ਯਤਨ ਕੀਤੇ | ਅੰਮਿ੍ਤਸਰ ਬਾਰ ਐਸੋਸੀਏਸ਼ਨ ਦੀ ਕਾਰਜਕਾਰੀ ਸੰਸਥਾ ਦੇ ਨਿਰੰਤਰ ਯਤਨਾਂ ਅਤੇ ਸਖ਼ਤ ਮਿਹਨਤ ਸਦਕਾ ਪੰਜਾਬ ਅਤੇ ਹਰਿਆਣਾ ਹਾਈ ਕੋਰਟ ਦੀ ਬਿਲਡਿੰਗ ਕਮੇਟੀ ਜਸਟਿਸ ਹਰਸਿਮਰਨ ਸਿੰਘ ਸੇਠੀ ਦੀ ਪ੍ਰਧਾਨਗੀ ਹੇਠ ਹੋਈ ਮੀਟਿੰਗ ਵਿਚ ਕੋਰਟ ਕੰਪਲੈਕਸ ਖੇਤਰ ਦੇ ਨਾਲ ਲੱਗਦੇ ਪੁਲਿਸ ਕੁਆਰਟਰਾਂ ਦੀ ਜ਼ਮੀਨ ਨੂੰ ਮਲਟੀ-ਲੈਵਲ ਵਕੀਲ ਚੈਂਬਰ ਕੰਪਲੈਕਸ ਦੇ ਨਿਰਮਾਣ ਅਤੇ ਜੁਡੀਸ਼ੀਅਲ ਕੰਪਲੈਕਸ ਦੇ ਵਿਸਥਾਰ ਲਈ ਅੰਤ ਵਿਚ ਮਨਜ਼ੂਰੀ ਦੇ ਦਿੱਤੀ ਹੈ ਤੇ ਅਲਾਟ ਕਰ ਦਿੱਤਾ ਹੈ | ਇਮਾਰਤੀ ਕਮੇਟੀ ਨੇ ਡਿਪਟੀ ਕਮਿਸ਼ਨਰ ਅਤੇ ਪੁਲਿਸ ਕਮਿਸ਼ਨਰ ਨੂੰ ਨਿਰਦੇਸ਼ ਦਿੱਤੇ ਹਨ ਕਿ ਉਹ ਇਹ ਯਕੀਨੀ ਬਣਾਉਣ ਕਿ ਪੁਲਿਸ ਕੁਆਰਟਰਾਂ ਦੀ ਜਗ੍ਹਾ ਅੱਜ ਤੋਂ ਛੇ ਹਫ਼ਤਿਆਂ ਦੇ ਅੰਦਰ ਖਾਲੀ ਕਰ ਦਿੱਤੀ ਜਾਵੇ ਅਤੇ ਵਕੀਲ ਚੈਂਬਰਾਂ ਦੀ ਉਸਾਰੀ ਸ਼ੁਰੂ ਕਰਨ ਲਈ ਖਾਲੀ ਜਗ੍ਹਾ ਸੌਂਪ ਦਿੱਤੀ ਜਾਵੇ, ਜਿਸ ਦੇ ਨਾਲ ਹੀ ਜੁਡੀਸ਼ੀਅਲ ਕੰਪਲੈਕਸ ਦਾ ਵੀ ਵਿਸਥਾਰ ਹੋ ਸਕੇਗਾ | ਸ: ਪਨੇਸਰ ਨੇ ਦੱਸਿਆ ਕਿ ਅੰਮਿ੍ਤਸਰ ਬਾਰ ਐਸੋਸੀਏਸ਼ਨ ਦੀ ਕਾਰਜਕਾਰੀ ਸੰਸਥਾ ਵਕੀਲ ਭਾਈਚਾਰੇ ਦੀ ਭਲਾਈ ਅਤੇ ਬਿਹਤਰੀ ਲਈ ਪੂਰੀ ਤਰ੍ਹਾਂ ਵਚਨਬੱਧ ਹੈ ਅਤੇ ਵਕੀਲਾਂ ਖਾਸ ਕਰਕੇ ਨੌਜਵਾਨ ਵਕੀਲਾਂ ਦੇ ਹਿੱਤਾਂ ਲਈ ਅਣਥੱਕ ਕੰਮ ਕਰਦੀ ਰਹੇਗੀ ਜਿਨ੍ਹਾਂ ਨੂੰ ਚੈਂਬਰਾਂ ਦੀ ਲੋੜ ਹੈ | ਇਸ ਮੌਕੇ ਸਕੱਤਰ ਵਿੱਕੀ ਮਹਿਰਾ, ਮੀਤ ਪ੍ਰਧਾਨ ਰਾਜਦੀਪ ਸਿੰਘ ਘੁੰਮਣ, ਸੌਰਵ ਸ਼ਰਮਾ ਜੁਆਇੰਟ ਸੈਕਟਰੀ, ਕਾਰਜ਼ਕਾਰੀ ਮੈਂਬਰਾਂ 'ਚ ਅਮਿਤ ਅਰੋੜਾ, ਰਵਿੰਦਰ ਭਾਰਦਵਾਜ, ਵਿਕਰਮਜੀਤ ਸਿੰਘ, ਮਾਨਵ ਸ਼ਰਮਾ, ਦਿਲਸ਼ੇਰ ਸਿੰਘ, ਸ਼ਰਨਜੀਤ ਸਿੰਘ ਸੁਲਤਾਲਵਿੰਡ, ਸ਼ੇਖਰ ਵਾਲੀਆ, ਰਮਨ ਮੋਂਗਾ, ਗਗਨ ਭਾਟੀਆ ਆਦਿ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਖ਼ਾਲਸਾ ਕਾਲਜ ਆਫ਼ ਇੰਜੀ. ਐਂਡ ਟੈਕਨਾਲੋਜੀ ਵਿਖੇ ਅਤਿ-ਆਧੁਨਿਕ ਡਿਜੀਟਲ ਲਾਇਬ੍ਰੇਰੀ ਸਥਾਪਿਤ <br/> ਅਗਲੀ ਖ਼ਬਰ ਸਚਿਨ ਮਹਿਰਾ ਨੇ ਜਾਨੋਂ ਮਾਰਨ ਦੀਆਂ ਮਿਲ ਰਹੀਆਂ ਧਮਕੀਆਂ ਦੇ ਲਗਾਏ ਦੋਸ਼ <br/>
Ad Position 24