ਚੱਬਾ, 12 ਮਈ (ਜੱਸਾ ਅਣਜਾਣ)-ਬਾਬਾ ਦੀਪ ਸਿੰਘ ਡੇ ਬੋਰਡਿੰਗ ਸਕੂਲ ਚਾਟੀਵਿੰਡ ਦੇ ਵਿਦਿਆਰਥੀਆਂ ਨੇ ਪੰਜਾਬ ਸਕੂਲ ਸਿੱਖਿਆ ਬੋਰਡ ਵਲੋਂ ਐਲਾਨੇ ਗਏ ਦਸਵੀਂ ਜਮਾਤ ਦੇ ਨਤੀਜਿਆਂ 'ਚ ਚੰਗੇ ਅੰਕ ਲੈ ਕੇ ਵਧੀਆ ਪ੍ਰਦਰਸ਼ਨ ਕੀਤਾ ਹੈ | ਇਸ ਮੌਕੇ ਸਕੂਲ ਦੇ ਪਿ੍ੰਸੀਪਲ ਹਰਮੀਤ ਸਿੰਘ ਨੇ ਦੱਸਿਆ ਕਿ ਪ੍ਰਨੀਤ ਕੌਰ 89%, ਗੁਰਲੀਨ ਕੌਰ 88 %, ਸੁਮਨਪ੍ਰੀਤ ਕੌਰ 87%, ਈਮਾਨਦੀਪ ਕੌਰ 85%, ਅਭੀਜੋਤ ਸਿੰਘ 84% ਅੰਕ ਪ੍ਰਾਪਤ ਕਰਕੇ ਸਕੂਲ ਅਤੇ ਮਾਪਿਆਂ ਦਾ ਨਾਮ ਰੌਸ਼ਨ ਕੀਤਾ ਹੈ | ਸਕੂਲ ਦੇ ਸਾਰੇ ਵਿਦਿਆਰਥੀ ਚੰਗੇ ਨੰਬਰਾਂ ਵਿਚ ਪਾਸ ਹੋਏ ਹਨ | ਪਿ੍ੰਸੀਪਲ ਨੇ ਕਿਹਾ ਕਿ ਬੱਚਿਆਂ ਦਾ ਦਸਵੀਂ ਜਮਾਤ ਚੋਂ ਚੰਗੇ ਅੰਕ ਲੈ ਕੇ ਆਉਣਾ ਅਧਿਆਪਕਾਂ ਦੀ ਸਾਫ ਮੇਹਨਤ ਡਲਕਾ ਮਾਰਦੀ ਨਜ਼ਰ ਆਈ ਹੈ | ਵਿਦਿਆਰਥੀਆਂ ਨੇ ਵੀ ਬੋਰਡ ਦੀ ਪ੍ਰੀਖਿਆ ਵਿਚ ਚੰਗੀ ਮੇਹਨਤ ਕਰਕੇ ਆਪਣੇ ਮਾਤਾ ਨੂੰ ਵਧਾਈ ਦੇ ਪਾਤਰ ਬਣਾਇਆ | ਇਸ ਦੌਰਾਨ ਪਿ੍ੰਸੀਪਲ ਨੇ ਬੱਚਿਆਂ ਦੇ ਮਾਪਿਆਂ ਨੂੰ ਵਧਾਈ ਦਿੱਤੀ ਤੇ ਬੱਚਿਆਂ ਨੂੰ ਪੜ੍ਹਾਈ ਵਿਚ ਹੋਰ ਅੱਗੇ ਵਧਣ ਲਈ ਸ਼ੁਭਕਾਮਨਾਵਾਂ ਦਿੱਤੀਆਂ | ਇਸ ਮੌਕੇ ਕੋਆਰਡੀਨੇਟਰ ਮੈਡਮ ਪ੍ਰੀਆ, ਗੁਰਦੇਵ ਸਿੰਘ, ਲਵਲੀਨ ਕੌਰ, ਗੁਰਪ੍ਰੀਤ ਕੌਰ, ਮਨਦੀਪ ਕੌਰ, ਇੰਦਰਜੀਤ ਕੌਰ ਤੇ ਸਮੂਹ ਸਟਾਫ ਹਾਜ਼ਿਰ ਸੀ |