16-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 13-05-2026

ਭਾਰਤੀਯ ਵਪਾਰ ਮੰਡਲ 'ਚ ਕੱਪੜਾ ਵਪਾਰੀ ਨੀਲਕੰਠ ਖੇਮਕਾ ਹੋਏ ਸ਼ਾਮਿਲ <br/>

Ad Position 21
No active advertisement
ਅਜੀਤ ਡੈਸਕ 13-05-2026
ਅੰਮਿ੍ਤਸਰ, 12 ਮਈ (ਰਾਜੇਸ਼ ਕੁਮਾਰ ਸ਼ਰਮਾ)-ਭਾਰਤੀਯ ਵਪਾਰ ਮੰਡਲ ਦੀਆਂ ਪ੍ਰਾਪਤੀਆਂ ਤੋਂ ਪ੍ਰਭਾਵਿਤ ਹੋ ਕੇ ਨੀਲਕੰਠ ਖੇਮਕਾ ਕਟੜਾ ਆਹਲੂਵਾਲੀਆ ਮੰਡਲ 'ਚ ਸ਼ਾਮਲ ਹੋਏ | ਇਸ ਵਿਸ਼ੇਸ਼ ਮੌਕੇ 'ਤੇ ਭਾਰਤ ਸਰਕਾਰ ਦੇ ਰਾਸ਼ਟਰੀ ਵਪਾਰੀ ਭਲਾਈ ਬੋਰਡ ਦੇ ਮੈਂਬਰ ਅਤੇ ਭਾਰਤੀਯ ਵਪਾਰ ਮੰਡਲ ਦੇ ਪੰਜਾਬ ਪ੍ਰਧਾਨ ਰਾਜੀਵ ਅਨੇਜਾ ਮੁੱਖ ਮਹਿਮਾਨ ਵਜੋਂ ਪਹੁੰਚੇ | ਨੀਲਕੰਠ ਖੇਮਕਾ ਅਤੇ ਉਨ੍ਹਾਂ ਦੇ ਸਾਥੀਆਂ ਨੇ ਉਤਸ਼ਾਹ ਨਾਲ ਪ੍ਰਧਾਨ ਅਨੇਜਾ ਦਾ ਸਵਾਗਤ ਕੀਤਾ ਅਤੇ ਉਨ੍ਹਾਂ ਨੂੰ ਸਨਮਾਨਿਤ ਕੀਤਾ | ਰਾਜੀਵ ਅਨੇਜਾ ਨੇ ਮੰਡਲ 'ਚ ਸ਼ਾਮਲ ਹੋਣ 'ਤੇ ਖੇਮਕਾ ਧੰਨਵਾਦ ਕਰਦਿਆਂ ਉਨ੍ਹਾਂ ਨੂੰ ਮੰਡਲ ਦੀਆਂ ਗਤਿਵਿਧਿਆਂ ਤੋਂ ਜਾਣੰੂ ਕਰਵਾਇਆ | ਉਨ੍ਹਾਂ ਕਿਹਾ ਕਿ ਭਾਰਤੀਯ ਵਪਾਰ ਮੰਡਲ ਲੰਬੇ ਸਮੇਂ ਤੋਂ ਵਪਾਰੀਆਂ ਦੇ ਹਿੱਤਾਂ ਲਈ ਕੰਮ ਕਰ ਰਿਹਾ ਹੈ ਅਤੇ ਸਮੱਸਿਆਵਾਂ ਨੂੰ ਹੱਲ ਕਰਨ ਦੇ ਯੋਗ ਰਿਹਾ ਹੈ, ਭਾਵੇਂ ਉਹ ਸਮਾਜਿਕ ਅਤੇ ਆਰਥਿਕ ਸੁਰੱਖਿਆ ਹੋਵੇ ਜਾਂ ਸਰਕਾਰ ਅਤੇ ਵਪਾਰੀਆਂ ਵਿਚਕਾਰ ਇਕ ਪੁਲ ਵਜੋਂ ਕੰਮ ਕਰਨਾ ਹੋਵੇ | ਮੰਡਲ ਦਾ ਹਰ ਮੈਂਬਰ ਉਨ੍ਹਾਂ ਦੇ ਨਾਲ ਮੋਢੇ ਨਾਲ ਮੋਢਾ ਜੋੜ ਕੇ ਖੜ੍ਹਾ ਹੁੰਦਾ ਹੈ | ਉਨ੍ਹਾਂ ਕਿਹਾ ਕਿ ਜਦੋਂ ਕੋਈ ਵਪਾਰੀ, ਮੰਡਲ ਦੀਆਂ ਨੀਤੀਆਂ ਤੋਂ ਪ੍ਰਭਾਵਿਤ ਹੋ ਕੇ, ਇਸਦਾ ਸਮਰਥਨ ਕਰਨ 'ਚ ਸ਼ਾਮਲ ਹੁੰਦਾ ਹੈ ਤਾਂ ਉਹ ਖੁਸ਼ ਅਤੇ ਮਾਣ ਮਹਿਸੂਸ ਕਰਦੇ ਹਨ | ਮੀਟਿੰਗ 'ਚ ਮੌਜੂਦ ਵੱਖ-ਵੱਖ ਖੇਤਰਾਂ ਦੇ ਵਪਾਰੀਆਂ ਨੇ ਪ੍ਰਧਾਨ ਅਨੇਜਾ ਨਾਲ ਉਨ੍ਹਾਂ ਦੇ ਕਾਰੋਬਾਰਾਂ ਨੂੰ ਦਰਪੇਸ਼ ਕਈ ਮੁੱਦਿਆਂ 'ਤੇ ਚਰਚਾ ਵੀ ਕੀਤੀ | ਇਸ ਮੌਕੇ ਵਿਜੇ ਸਿੰਘਾਨੀਆ, ਆਰ.ਐਸ. ਚਾਵਲਾ, ਰਾਜੂ ਨਾਰੰਗ, ਪਵਨ ਸ਼ਰਮਾ, ਰਿਸ਼ੀ ਪੋਦਾਰ, ਰਾਜੀਵ ਅਰੋੜਾ, ਰੁਪੇਸ਼ ਗੋਇਨਕਾ, ਅਮਿਤ ਗੋਇਨਕਾ, ਮਨਿੰਦਰ ਦੱਤਾ, ਦੀਪਕ ਸ਼ਰਮਾ, ਕਰਨਦੀਪ ਸਿੰਘ, ਗੌਰਵ ਦੂਆ ਅਤੇ ਨੀਲਕੰਠ ਖੇਮਕਾ, ਨਵੀਨ ਸਿੰਘਾਨੀਆ, ਪੁਨੀਤ ਸਿੰਘਾਨੀਆ, ਸਚਿਨ, ਸਾਰਥਕ, ਮਾਨੇਸ਼, ਸੰਜੇ ਗੋਇਨਕਾ, ਅਮਿਤ ਜੋਲਨ, ਰਾਜੇਸ਼ ਦੁੱਗਲ ਤੇ ਨਵੀਨ ਅਗਰਵਾਲ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ਼ਹਿਜਾਦਾ ਨੰਦ ਗਰਲਜ਼ ਹਾਈ ਸਕੂਲ ਦਾ 10ਵੀਂ ਜਮਾਤ ਦਾ ਨਤੀਜਾ ਸ਼ਾਨਦਾਰ ਰਿਹਾ <br/> ਅਗਲੀ ਖ਼ਬਰ ਬਿਨਾਂ ਮਨਜ਼ੂਰੀ ਬਾਲ ਘਰ ਚਲਾਏ ਜਾਣ 'ਤੇ ਇਕ ਸਾਲ ਦੀ ਹੋ ਸਕਦੀ ਹੈ ਕੈਦ-ਜ਼ਿਲ੍ਹਾ ਬਾਲ ਸੁਰੱਖਿਆ ਅਧਿਕਾਰੀ <br/>
Ad Position 24