ਅੰਮਿ੍ਤਸਰ, 14 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਔਰਤਾਂ ਦੀ ਪ੍ਰਮੁੱਖ ਸੰਸਥਾ ਫਿੱਕੀ ਫਲੋ ਅੰਮਿ੍ਤਸਰ ਨੇ ਚੇਅਰਪਰਸਨ ਤਾਨਿਆ ਖੰਨਾ ਦੀ ਅਗਵਾਈ ਹੇਠ ਅੱਖਾਂ ਦੀ ਜਾਂਚ ਅਤੇ ਅੱਖਾਂ ਦੀ ਸਿਹਤ ਜਾਗਰੂਕਤਾ ਕੈਂਪ ਲਗਾਇਆ ਗਿਆ | ਮਜੀਠਾ ਰੋਡ 'ਤੇ ਅੰਮਿ੍ਤਸਰ ਸਵਦੇਸ਼ੀ ਟੈਕਸਟਾਈਲ ਕਾਰਪੋਰੇਸ਼ਨ ਵਿਖੇ ਲਗਾਏ ਗਏ ਇਸ ਕੈਂਪ ਦਾ ਉਦੇਸ਼ ਸਥਾਨਕ ਉਦਯੋਗਿਕ ਖੇਤਰ 'ਚ ਕੰਮ ਕਰਨ ਵਾਲੀਆਂ ਔਰਤਾਂ ਨੂੰ ਜ਼ਰੂਰੀ ਸਿਹਤ ਸੰਭਾਲ ਸੇਵਾਵਾਂ ਪ੍ਰਦਾਨ ਕਰਨਾ ਸੀ | ਇਹ ਕੈਂਪ ਪ੍ਰੀਤ ਆਪਟੀਕਲ ਕਲੀਨਿਕ, ਪ੍ਰੀਤ ਹਸਪਤਾਲ ਅਤੇ ਜ਼ਮੀਨੀ ਭਾਈਵਾਲ ਓਟੀਟੀ ਫਾਊਾਡੇਸ਼ਨ ਦੇ ਸਹਿਯੋਗ ਨਾਲ ਲਗਾਏ ਕੈਂਪ 'ਚ 240 ਤੋਂ ਵੱਧ ਔਰਤਾਂ ਨੇ ਅੱਖਾਂ ਦੀ ਜਾਂਚ ਕਰਵਾਈ, ਜਿਸ 'ਚ ਆਲੇ ਦੁਆਲੇ ਦੇ ਪੇਂਡੂ ਖੇਤਰਾਂ ਦੇ ਫੈਕਟਰੀ ਵਰਕਰਾਂ ਸ਼ਾਮਿਲ ਸਨ | ਅੱਖਾਂ ਦੀ ਜਾਂਚ ਤੋਂ ਇਲਾਵਾ, ਪ੍ਰੀਤ ਹਸਪਤਾਲ ਦੀ ਟੀਮ ਨੇ ਆਮ ਸਿਹਤ ਜਾਂਚ ਵੀ ਕੀਤੀ, ਜ਼ਰੂਰੀ ਸਲਾਹ-ਮਸ਼ਵਰੇ ਪ੍ਰਦਾਨ ਕੀਤੇ ਅਤੇ ਲੋੜਵੰਦ ਔਰਤਾਂ ਨੂੰ ਦਵਾਈਆਂ ਵੰਡੀਆਂ | ਇਸ ਮੌਕੇ ਫਲੋ ਅੰਮਿ੍ਤਸਰ ਦੀ ਚੇਅਰਪਰਸਨ ਤਾਨਿਆ ਖੰਨਾ ਨੇ ਕਿਹਾ ਕਿ ਸਿਹਤਮੰਦ ਦਿ੍ਸ਼ਟੀ ਇਕ ਬਿਹਤਰ ਅਤੇ ਆਤਮ ਵਿਸ਼ਵਾਸੀ ਜੀਵਨ ਦੀ ਨੀਂਹ ਹੈ ਜਦੋਂ ਅਸੀਂ ਸਿਹਤ ਸੰਭਾਲ ਸੇਵਾਵਾਂ ਨੂੰ ਸਿੱਧੇ ਔਰਤਾਂ ਦੇ ਕੰਮ ਵਾਲੀ ਥਾਂ 'ਤੇ ਲਿਆਉਂਦੇ ਹਾਂ, ਤਾਂ ਅਸੀਂ ਉਨ੍ਹਾਂ ਰੁਕਾਵਟਾਂ ਨੂੰ ਦੂਰ ਕਰਦੇ ਹਾਂ ਜੋ ਅਕਸਰ ਉਨ੍ਹਾਂ ਨੂੰ ਇਲਾਜ ਅਤੇ ਸਕ੍ਰੀਨਿੰਗ ਤੱਕ ਪਹੁੰਚਣ ਤੋਂ ਰੋਕਦੀਆਂ ਹਨ | 'ਨਵਰਸ' ਦੇ ਥੀਮ ਦੇ ਤਹਿਤ ਅਸੀਂ ਸਮਾਜ ਦੇ ਹਰ ਪੱਧਰ 'ਤੇ ਔਰਤਾਂ ਦੀ ਸਿਹਤ ਅਤੇ ਤੰਦਰੁਸਤੀ ਨੂੰ ਤਰਜੀਹ ਦੇਣ ਦੀ ਕੋਸ਼ਿਸ਼ ਕਰਦੇ ਹਾਂ ਕਿ ਭਾਵੇਂ ਇਹ ਪੇਂਡੂ ਖੇਤਰ ਹੋਣ ਜਾਂ ਲੀਡਰਸ਼ਿਪ ਪਲੇਟਫਾਰਮ | ਉਨ੍ਹਾਂ ਕਿਹਾ ਕਿ ਜੇਕਰ ਔਰਤਾਂ ਸਿਹਤਮੰਦ ਹਨ, ਤਾਂ ਸਮਾਜ ਅਤੇ ਆਉਣ ਵਾਲੀਆਂ ਪੀੜ੍ਹੀਆਂ ਵੀ ਸਸ਼ਕਤ ਹੋਣਗੀਆਂ |