08-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 15-05-2026

ਵਧੀਕ ਕਮਿਸ਼ਨਰ ਵਲੋਂ ਪਿਮਸਿਪ ਪ੍ਰੋਜੈਕਟ ਦੀ ਸਮੀਖਿਆ ਬੈਠਕ <br/>

Ad Position 21
No active advertisement
ਅਜੀਤ ਡੈਸਕ 15-05-2026
ਅੰਮਿ੍ਤਸਰ, 14 ਮਈ (ਹਰਮਿੰਦਰ ਸਿੰਘ)-ਨਿਗਮ ਕਮਿਸ਼ਨਰ ਬਿਕਰਮਜੀਤ ਸਿੰਘ ਸ਼ੇਰਗਿੱਲ ਦੇ ਦਿਸ਼ਾ-ਨਿਰਦੇਸ਼ਾਂ ਅਨੁਸਾਰ ਵਧੀਕ ਕਮਿਸ਼ਨਰ ਡਾ: ਜੈਇੰਦਰ ਸਿੰਘ ਵਲੋਂ ਵਿਸ਼ਵ ਬੈਂਕ ਅਤੇ ਏਸ਼ੀਅਨ ਇਨਫ੍ਰਾਸਟਰਕਚਰ ਇਨਵੈਸਟਮੈਂਟ ਬੈਂਕ ਦੇ ਸਹਿਯੋਗ ਨਾਲ ਚੱਲ ਰਹੇ ਪੰਜਾਬ ਮਿਊਨਿਸਿਪਲ ਸਰਵਿਸਿਜ਼ ਇੰਪ੍ਰੂਵਮੈਂਟ ਪ੍ਰੋਜੈਕਟ (ਪਿਮਸਿਪ) ਦੀ ਸਮੀਖਿਆ ਬੈਠਕ ਕੀਤੀ ਗਈ | ਜ਼ਿਕਰਯੋਗ ਹੈ ਕਿ ਸਰਕਾਰ ਵਲੋਂ ਨਗਰ ਨਿਗਮ ਦੀਆਂ ਸੇਵਾਵਾਂ ਨੂੰ ਬਿਹਤਰ ਬਣਾਉਣ ਅਤੇ ਈ-ਗਵਰਨੈਂਸ ਨੂੰ ਉਤਸ਼ਾਹਿਤ ਕਰਨ ਲਈ ਪਿਮਸਿਪ ਪ੍ਰੋਜੈਕਟ ਸ਼ੁਰੂ ਕੀਤਾ ਗਿਆ ਹੈ | ਸਮੀਖਿਆ ਬੈਠਕ ਵਿਚ ਨਿਗਮ ਦੇ ਅਧਿਕਾਰੀਆਂ ਦੇ ਨਾਲ-ਨਾਲ ਲਾਰਸਨ ਐਂਡ ਟੂਬਰੋ ਕੰਪਨੀ ਦੇ ਅਧਿਕਾਰੀ ਵੀ ਸ਼ਾਮਲ ਹੋਏ | ਇਸ ਮੌਕੇ ਵਧੀਕ ਕਮਿਸ਼ਨਰ ਨੂੰ ਦੱਸਿਆ ਗਿਆ ਕਿ ਨਿਗਮ ਦੇ ਪੁਰਾਣੇ ਰਿਕਾਰਡਾਂ ਦਾ ਡਿਜੀਟਾਈਜ਼ੇਸ਼ਨ ਸ਼ੁਰੂ ਹੋ ਗਿਆ ਹੈ, ਅਤੇ ਜਨਮ ਅਤੇ ਮੌਤ ਵਿਭਾਗ ਦੇ ਰਿਕਾਰਡਾਂ ਨੂੰ ਪਹਿਲਾਂ ਡਿਜੀਟਾਈਜ਼ ਕੀਤਾ ਜਾ ਰਿਹਾ ਹੈ | ਡਿਜੀਟਾਈਜ਼ਡ ਰਿਕਾਰਡਾਂ ਨੂੰ 300 ਡੀਪੀਆਈ ਦੀ ਗੁਣਵੱਤਾ 'ਤੇ ਰਿਕਾਰਡ ਕੀਤਾ ਜਾ ਰਿਹਾ ਹੈ | ਨਿਗਮ ਦੇ ਪੁਰਾਣੇ ਰਿਕਾਰਡਾਂ ਦੀ ਸਹੀ ਦੇਖਭਾਲ ਨੂੰ ਯਕੀਨੀ ਬਣਾਉਣ ਲਈ, ਕੰਪੈਕਟਰ ਲਗਾਉਣ ਦਾ 33 ਪ੍ਰਤੀਸ਼ਤ ਕੰਮ ਪੂਰਾ ਹੋ ਗਿਆ ਹੈ | ਇਸ ਨਾਲ ਸਰਵੇਖਣ ਦੀ ਗਤੀ ਵਿਚ ਤੇਜ਼ੀ ਆਈ ਹੈ ਅਤੇ ਹੁਣ ਰੋਜ਼ਾਨਾ ਔਸਤਨ 800 ਤੋਂ 1000 ਜਾਇਦਾਦਾਂ ਦਾ ਸਰਵੇਖਣ ਕੀਤਾ ਜਾ ਰਿਹਾ ਹੈ | ਪੀ.ਸੀ.ਪੀ.ਸੀ.ਐਲ. ਨੇ ਪਲਾਂਟ ਨੂੰ ਬਿਜਲੀ ਸਪਲਾਈ ਕਰਨ ਲਈ 66 ਕੇਵੀ ਟਰਾਂਸਮਿਸ਼ਨ ਲਾਈਨ ਲਈ ਖੰਭਿਆਂ ਨੂੰ ਲਗਾਉਣ ਦਾ ਕੰਮ ਵੀ ਪੂਰਾ ਕਰ ਲਿਆ ਹੈ, ਅਤੇ ਤਾਰਾਂ ਵਿਛਾਉਣਾ ਜਲਦੀ ਹੀ ਸ਼ੁਰੂ ਹੋ ਜਾਵੇਗਾ | ਇਸ ਮੌਕੇ 'ਤੇ ਵਧੀਕ ਕਮਿਸ਼ਨਰ ਨੇ ਕੰਪਨੀ ਨੂੰ ਕੰਮ ਸਮੇਂ ਸਿਰ ਨੇਪੜੇ ਚਾੜਣ ਦੀਆਂ ਹਦਾਇਤਾਂ ਕੀਤੀਆਂ | ਇਸ ਮੌਕੇ ਐਸਈ ਪ੍ਰੋਜੈਕਟ ਡਾ: ਜਿਤਿਨ ਵਾਸੂਦੇਵਾ, ਪ੍ਰੋਜੈਕਟ ਮੈਨੇਜਰ ਕੁਲਦੀਪ ਸਿੰਘ ਸੈਛੀ, ਐਕਸੀਅਨ ਸੁਨੀਲ ਮਹਾਜਨ, ਨਰਿੰਦਰਪਾਲ ਸਿੰਘ, ਜਤਿੰਦਰ ਵਾਂਸਲ, ਸੁਸ਼ਾਂਤ ਭਾਟੀਆ, ਗਿਰੀਰਾਜ ਸਿੰਘ ਹਾਂਡਾ, ਸ਼ਿਵਰਾਮਾ ਕਿਸ਼ਨਾ, ਸੰਜੈ ਕੁਮਾਰ, ਅਨਿਲ ਕੁਾਰ, ਆਦਿ ਮੌਜੂਦ ਸਨ |


ਸੁਲਤਾਨਵਿੰਡ, 14 ਮਈ (ਗੁਰਨਾਮ ਸਿੰਘ ਬੁੱਟਰ)-ਸ੍ਰੀ ਗੁਰੂ ਹਰਿਕਿ੍ਸ਼ਨ ਸੀਨੀਅਰ ਸੈਕੰਡਰੀ ਪਬਲਿਕ ਸਕੂਲ ਲਿੰਕ ਰੋਡ ਪਿੰਡ ਸੁਲਤਾਨਵਿੰਡ ਦਾ ਬਾਰ੍ਹਵੀਂ ਦਾ ਨਤੀਜਾ ਸੌ ਪ੍ਰਤੀਸ਼ਤ ਰਿਹਾ, ਜਿਸ ਵਿਚ ਇਸ ਸਾਲ ਬਾਰ੍ਹਵੀਂ ਦੀ ਪ੍ਰੀਖਿਆ ਵਿਚ ਕੁਲ 117 ਵਿਦਿਆਰਥੀਆਂ ਨੇ ਵੀ ਭਾਗ ਲਿਆ ਅਤੇ 40 ਵਿਦਿਆਰਥੀ ਮੈਰਿਟ ਵਿਚ ਆਏ | ਜਿਨ੍ਹਾਂ ਵਿਚ ਹਰਸੀਰਤ ਕੌਰ 97 ਪ੍ਰਤੀਸ਼ਤ ਅੰਕਾਂ ਨਾਲ ਮੈਡੀਕਲ ਸਟਰੀਮ ਵਿਚੋਂ ਪਹਿਲੇ ਸਥਾਨ ਰਹੀ ਜਦਕਿ ਹਰਸੀਰਤ ਕੌਰ 96.4 ਪ੍ਰਤੀਸ਼ਤ ਅੰਕਾਂ ਨਾਲ ਨਾਨ ਮੈਡੀਕਲ ਵਿਚੋਂ ਦੂਸਰੇ ਸਥਾਨ 'ਤੇ ਰਹੀ, ਜਿਨ੍ਹਾਂ ਨੂੰ ਸਕੂਲ ਮੈਂਬਰ ਇੰਚਾਰਜ ਇਕਬਾਲ ਸਿੰਘ ਸ਼ੈਰੀ, ਹਰਸੋਹਿਨ ਕੌਰ ਸਰਕਾਰੀਆ, ਸਵਰਾਜ ਸਿੰਘ ਸ਼ਾਮ, ਮਨਮੀਤ ਸਿੰਘ ਨਰੂਲਾ ਅਤੇ ਪਿ੍ੰ: ਗੁਰਪ੍ਰੀਤ ਕੌਰ ਨੇ ਅੱਵਲ ਆਏ ਵਿਦਿਆਰਥੀਆਂ ਦਾ ਮੂੰਹ ਮਿੱਠਾ ਕਰਵਾਇਆ ਤੇ ਉਨ੍ਹਾਂ ਨੂੰ ਸ਼ਾਬਾਸ਼ੀ ਦਿੰਦਿਆਂ ਹੋਇਆਂ ਜਿੰਦਗੀ ਦੇ ਅਗੇਲਰੇ ਪੱਧਰ ਦੌਰਾਨ ਪੜ੍ਹਾਈ ਵਿਚ ਹੋਰ ਵੀ ਉਚਾਈਆਂ ਉਡਾਰੀਆਂ ਮਾਰਨ ਲਈ ਪ੍ਰੇਰਿਆ | ਇਸ ਮੌਕੇ ਬੱਚਿਆਂ ਦੇ ਮਾਂ-ਪਿਓ ਨੇ ਵੀ ਆਪਣੇ ਬੱਚਿਆਂ ਦੀ ਹੌਸਲਾ ਅਫਜਾਈ ਲਈ ਉਨ੍ਹਾਂ ਦੀ ਖੁਸ਼ੀ ਵਿਚ ਸ਼ਾਮਿਲ ਹੋ ਕੇ ਬੱਚਿਆਂ ਅਤੇ ਸਟਾਫ਼ ਨਾਲ ਰਲ ਕੇ ਖੁਸ਼ੀ ਮਨਾਈ |


Ad Position 22
No active advertisement
ਪਿਛਲੀ ਖ਼ਬਰ ਸਰਕਾਰੀ ਹਾਈ ਸਕੂਲ ਡਡਹੇੜੀ ਵਿਚ ਬੱਚਿਆਂ ਲਈ ਕੀਤਾ ਸਵਾਗਤੀ ਸਮਾਰੋਹ ਅਗਲੀ ਖ਼ਬਰ ਸ੍ਰੀ ਗੁਰੂ ਹਰਿਕਿ੍ਸ਼ਨ ਸਕੂਲ ਅਟਾਰੀ ਦਾ ਨਤੀਜਾ ਸ਼ਾਨਦਾਰ <br/>
Ad Position 24