ਅੰਮਿ੍ਤਸਰ, 14 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਪੰਜਾਬ ਸਕੂਲ਼ ਸਿੱਖਿਆ ਬੋਰਡ ਵਲੋਂ ਐਲਾਨੇ ਗਏ 12ਵੀਂ ਜਮਾਤ ਦੇ ਨਤੀਜਿਆਂ 'ਚ ਹਿੰਦੂ ਸਭਾ ਸਕੂਲ ਦੇ ਵਿਦਿਆਰਥੀਆਂ ਨੇ ਸ਼ਾਨਦਾਰ ਪ੍ਰਦਰਸ਼ਨ ਕਰਦੇ ਹੋਏ ਸਟੇਟ ਮੈਰਿਟ ਸੂਚੀ 'ਚ ਆਪਣਾ ਨਾਂਅ ਦਰਜ ਕਰਵਾਇਆ ਹੈ | ਇਸ ਸਬੰਧੀ ਖੁਸ਼ੀ ਦਾ ਪ੍ਰਗਟਾਵਾ ਕਰਦਿਆਂ ਪਿ੍ੰ: ਵਰਿੰਦਰ ਪਾਲ ਨੇ ਦੱਸਿਆ ਕਿ ਲਕਸ਼ ਅਤੇ ਅਦਿਤੀ ਅਰੋੜਾ ਨੇ 97% ਅਤੇ 96.8% ਅੰਕ ਪ੍ਰਾਪਤ ਕਰਕੇ ਸਟੇਟ ਮੈਰਿਟ 'ਚ ਸਥਾਨ ਪ੍ਰਾਪਤ ਕੀਤਾ | ਉਨ੍ਹਾਂ ਦੱਸਿਆ ਕਿ ਨਾਨ ਮੈਡੀਕਲ 'ਚ ਲਕਸ਼ ਨੇ 97%, ਅਦਿਤੀ ਅਰੋੜਾ ਨੇ 96.8% ਅਤੇ ਵਰੁਣ ਸਹਿਗਲ ਨੇ 95% ਅੰਕ ਪ੍ਰਾਪਤ ਕੀਤੇ | ਕਾਮਰਸ 'ਚ ਕੇਸ਼ਵ ਕਾਲੀਆ ਨੇ 90.8%, ਕਿ੍ਸ਼ਨ ਕੁਮਾਰ ਨੇ 90.2% ਅਤੇ ਲਕਸ਼ ਨੇ 89.6% ਅੰਕ, ਜਦਕਿ ਆਰਟਸ 'ਚ ਮਨਜਿੰਦਰ ਨੇ 88.2%, ਸ਼ਿਵਰਾਜ ਨੇ 85.4% ਅਤੇ ਸੰਯਮ ਨੇ 85% ਅੰਕ ਪ੍ਰਾਪਤ ਕਰਕੇ ਸਕੂਲ ਦਾ ਨਾਂਅ ਰੌਸ਼ਨ ਕੀਤਾ | ਉਨ੍ਹਾਂ ਇਸ ਦਾ ਸਿਹਰਾ ਸਮੂਹ ਸਟਾਫ ਅਤੇ ਮੈਨੇਜਮੈਂਟ ਦੇ ਉਚਿਤ ਮਾਰਗਦਰਸ਼ਨ ਨੂੰ ਦਿੰਦੇ ਹੋਏ ਕਿਹਾ ਕਿ ਦੋ ਵਿਦਿਆਰਥੀਆਂ ਦਾ ਸਟੇਟ ਮੈਰਿਟ ਪ੍ਰਾਪਤ ਕਰਨਾ ਸਕੂਲ ਅਤੇ ਅੰਮਿ੍ਤਸਰ ਜ਼ਿਲ੍ਹੇ ਦੇ ਲਈ ਮਾਣ ਦੀ ਗੱਲ ਹੈ |