ਅੰਮਿ੍ਤਸਰ, 14 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਸੀ. ਬੀ. ਐੱਸ. ਈ. ਵਲੋਂ 12ਵੀਂ ਜਮਾਤ ਦੇ ਐਲਾਨੇ ਗਏ ਨਤੀਜਿਆਂ 'ਚ ਅੰਮਿ੍ਤਸਰ ਪਬਲਿਕ ਸਕੂਲ, ਫੋਕਲ ਪੁਆਇੰਟ, ਅੰਮਿ੍ਤਸਰ ਦਾ ਨਤੀਜਾ 100 ਫ਼ੀਸਦੀ ਆਇਆ ਹੈ | ਇਸ ਸੰਬੰਧੀ ਖੁਸ਼ੀ ਦਾ ਇਜਹਾਰ ਕਰਦੇ ਹੋਏ ਪਿ੍ੰ: ਗੁਰਪ੍ਰੀਤ ਕੌਰ ਓਬਰਾਏ ਨੇ ਦੱਸਿਆ ਕਿ ਸਕੂਲ ਦੀ ਹੋਣਹਾਰ ਵਿਦਿਆਰਥਣ ਜਸਮੀਨ ਕੌਰ (ਕਾਮਰਸ) ਨੇ 94.8%, ਦਾਨਿਸ਼ਪ੍ਰੀਤ ਕੌਰ (ਨਾਨ-ਮੈਡੀਕਲ) ਨੇ 93.2%, ਆਰਯਨ ਕੁਮਰਾ (ਕਾਮਰਸ) ਨੇ 90.4%, ਨਵਰੋਜ ਕੌਰ (ਨਾਨ-ਮੈਡੀਕਲ) ਨੇ 90.4%, ਏਕਮਦੀਪ ਸਿੰਘ (ਕਾਮਰਸ) ਨੇ 89.8%, ਜੀਆ ਚੌਹਾਨ (ਮੈਡੀਕਲ) ਨੇ 89.8% ਅੰਕ ਹਾਸਿਲ ਕੀਤੇ ਹਨ | ਉਨ੍ਹਾਂ ਕਿਹਾ ਕਿ 18 ਵਿਦਿਆਰਥੀਆਂ ਨੇ 80% ਅਤੇ ਇਸ ਤੋਂ ਵੱਧ ਅੰਕ ਪ੍ਰਾਪਤ ਕੀਤੇ | ਇਸ ਮੌਕੇ ਸਕੂਲ ਮੈਨੇਜਮੈਂਟ ਦੇ ਮੈਂਬਰ ਪ੍ਰੋ. ਬੀ. ਐੱਸ. ਸੇਠੀ ਚੇਅਰਮੈਨ, ਮਨਜੀਤ ਸਿੰਘ ਬਿੰਦਰਾ ਜਨਰਲ ਸਕੱਤਰ, ਇੰਦਰਪਾਲ ਸਿੰਘ ਵਿੱਤ ਸਕੱਤਰ, ਦਲੀਪ ਕੌਰ ਮੈਂਬਰ, ਨਾਜ਼ਦੀਪ ਸਿੰਘ ਚੱਢਾ ਮੈਂਬਰ, ਡੀ. ਕੇ. ਰਾਹੀ ਸਾਬਕਾ ਡਾਇਰੈਕਟਰ ਅਤੇ ਗੁਰਪ੍ਰੀਤ ਕੌਰ ਓਬਰਾਏ ਪਿ੍ੰਸੀਪਲ ਨੇ ਵਿਦਿਆਰਥੀਆਂ ਨੂੰ ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਲਈ ਮੁਬਾਰਕਬਾਦ ਦਿੰਦੇ ਹੋਏ ਉਜਵਲ ਭਵਿੱਖ ਦੀ ਕਾਮਨਾ ਕੀਤੀ |