01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਪੁਲਿਸ ਵਲੋਂ ਮੋਟਰਸਾਈਕਲ 'ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਸਨੈਚਿੰਗ ਕਰਨ ਵਾਲੇ ਦੋ ਕਾਬੂ <br/>

Ad Position 21
No active advertisement
ਅਜੀਤ ਡੈਸਕ 16-05-2026
ਛੇਹਰਟਾ, 15 ਮਈ (ਪੱਤਰ ਪ੍ਰੇਰਕ)-ਗੁਰਪ੍ਰੀਤ ਸਿੰਘ ਭੁੱਲਰ ਕਮਿਸ਼ਨਰ ਪੁਲਿਸ ਅੰਮਿ੍ਤਸਰ ਦੀਆਂ ਹਦਾਇਤਾਂ ਤੇ ਕਮਲਦੀਪ ਸਿੰਘ ਏ.ਸੀ.ਪੀ. ਪੱਛਮੀ ਦੀ ਨਿਗਰਾਨੀ ਹੇਠ ਸਬ ਇੰਸਪੈਕਟਰ ਬਲਵਿੰਦਰ ਸਿੰਘ, ਮੁੱਖ ਅਫਸਰ ਥਾਣਾ ਛੇਹਰਟਾ ਸਮੇਤ ਪੁਲਿਸ ਪਾਰਟੀ ਵਲੋਂ ਮਾੜੇ ਅਨਸਰਾਂ ਨੂੰ ਕਾਬੂ ਕਰਨ ਵਿਚ ਸਫਲਤਾ ਹਾਸਿਲ ਕੀਤੀ ਹੈ | ਇਸ ਸਬੰਧੀ ਜਾਣਕਾਰੀ ਦਿੰਦੇ ਹੋਏ ਮੁੱਖ ਅਫਸਰ ਬਲਵਿੰਦਰ ਸਿੰਘ ਨੇ ਦੱਸਿਆ ਕਿ ਬੀਤੇ ਦਿਨੀਂ ਅਭਿਲਾਸ਼ ਵਾਸੀ ਰਣਜੀਤਪੁਰਾ ਛੇਹਰਟਾ ਦੇ ਬਿਆਨਾਂ 'ਤੇ ਮਾਮਲਾ ਦਰਜ ਕੀਤਾ ਸੀ ਕਿ ਉਹ ਦੁਕਾਨ ਬੰਦ ਕਰਕੇ ਘਰ ਜਾਣ ਲੱਗਾ ਸੀ ਕਿ ਦੋ ਮੋਟਰਸਾਇਲ ਸਵਾਰ ਮੋਨੇ ਨੌਜਵਾਨਾਂ ਨੇ ਉਸ ਪਾਸੋਂ ਮੋਬਾਇਲ ਫੋਨ ਖੋਹਣ ਦੀ ਕੋਸ਼ਿਸ਼ ਕੀਤੀ, ਜਿਸਨੇ ਆਪਣਾ ਮੋਬਾਇਲ ਫੋਨ ਨਹੀਂ ਛੱਡਿਆ ਜਿਸ ਨੂੰ ਕਾਫੀ ਦੂਰ ਤੱਕ ਘੜੀਸਦੇ ਹੋਏ ਲੈ ਗਏ ਤੇ ਮੌਕੇ ਤੋਂ ਫਰਾਰ ਹੋ ਗਏ | ਪੁਲਿਸ ਪਾਰਟੀ ਵਲੋਂ ਮੁਕਦਮੇ ਦੀ ਜਾਂਚ ਹਰ ਪਹਿਲੂ ਤੇ ਕਰਨ ਤੇ ਦੋ ਕਥਿਤ ਦੋਸ਼ੀਆਂ ਨੂੰ ਗਿ੍ਫਤਾਰ ਕੀਤਾ ਗਿਆ ਜਿਨ੍ਹਾਂ ਦੀ ਪਹਿਚਾਣ ਅਰੁਣਜੀਤ ਸਿੰਘ ਉਰਫ ਅਰੁਣ ਪੁੱਤਰ ਨਿਰਮਲ ਸਿੰਘ ਤੇ ਜੋਸ਼ਵਾ ਵਾਸੀ ਸਤ ਕਰਤਾਰ ਨਗਰ ਛੇਹਰਟਾ ਅੰਮਿ੍ਤਸਰ ਨੂੰ ਗਿ੍ਫਤਾਰ ਕੀਤਾ ਗਿਆ ਤੇ ਵਾਰਦਾਤ ਸਮੇਂ ਵਰਤਿਆ ਮੋਟਰਸਾਇਕਲ ਸਪਲੈਂਡਰ ਬ੍ਰਾਮਦ ਕੀਤਾ ਗਿਆ ਤੇ ਇਨ੍ਹਾਂ ਪਾਸੋਂ ਇਕ ਹੋਰ ਮੋਬਾਇਲ ਫੋਨ ਬ੍ਰਾਮਦ ਕੀਤਾ ਗਿਆ | ਉਨ੍ਹਾਂ ਦੱਸਿਆ ਕਿ ਦੌਰਾਨੇ ਤਫਤੀਸ਼ ਇਹ ਗੱਲ ਸਾਹਮਣੇ ਆਈ ਕਿ ਇਨ੍ਹਾਂ ਵਲੋਂ ਉਕਤ ਮੋਟਰਸਾਇਕਲ 'ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਖੋਹ ਦੀ ਵਾਰਦਾਤਾਂ ਕਰਦੇ ਸੀ ਅਤੇ ਇਨ੍ਹਾਂ ਪਾਸੋਂ ਜਾਅਲੀ ਨੰਬਰ ਪਲੇਟ ਅਤੇ ਆਰ.ਸੀ. ਵੀ ਬ੍ਰਾਮਦ ਕੀਤੀ ਗਈ ਅਗਲੀ ਤਫਤੀਸ਼ ਡੂੰਘਾਈ ਨਾਲ ਕੀਤੀ ਜਾ ਰਹੀ ਹੈ |
Ad Position 22
No active advertisement
ਪਿਛਲੀ ਖ਼ਬਰ 15 ਫ਼ੀਸਦੀ ਡਿਊਟੀ ਲੱਗਣ ਨਾਲ ਸੋਨੇ ਦੇ ਛੋਟੇ ਵਪਾਰੀਆਂ ਨੂੰ ਲੱਗਾ ਵੱਡਾ ਝਟਕਾ-ਓਮ ਪ੍ਰਕਾਸ਼ ਸੋਨੀ <br/> ਅਗਲੀ ਖ਼ਬਰ ਸ੍ਰੀ ਗੁਰੂ ਤੇਗ ਬਹਾਦਰ ਪਬਲਿਕ ਸਕੂਲ ਖਾਨਕੋਟ ਦੇ ਸੀ.ਬੀ.ਐੱਸ.ਈ. ਪ੍ਰੀਖਿਆਵਾਂ ਦੇ ਨਤੀਜੇ ਰਹੇ ਸ਼ਾਨਦਾਰ <br/>
Ad Position 24