01-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

15 ਫ਼ੀਸਦੀ ਡਿਊਟੀ ਲੱਗਣ ਨਾਲ ਸੋਨੇ ਦੇ ਛੋਟੇ ਵਪਾਰੀਆਂ ਨੂੰ ਲੱਗਾ ਵੱਡਾ ਝਟਕਾ-ਓਮ ਪ੍ਰਕਾਸ਼ ਸੋਨੀ <br/>

Ad Position 21
No active advertisement
ਸੋਨੇ 'ਤੇ 15 ਫੀਸਦੀ ਦਰਾਮਦ ਡਿਊਟੀ ਸੰਬੰਧੀ ਸਵਰਨਕਾਰ ਸੰਘ ਨਾਲ ਮੀਟਿੰਗ ਕਰਦੇ ਹੋਏ ਉਪ ਮੁੱਖ ਮੰਤਰੀ ਓਮ ਪ੍ਰਕਾਸ਼ ਸੋਨੀ | ਤਸਵੀਰ : ਨਿਰਮਲ ਸਟੂਡੀਓ <br/> 16-05-2026
ਅੰਮਿ੍ਤਸਰ, 15 ਮਈ (ਰੇਸ਼ਮ ਸਿੰਘ)-ਅੰਮਿ੍ਤਸਰ ਸਮੇਤ ਬਾਹਰੀ ਸੂਬਿਆਂ ਤੋਂ ਆਏ ਹਜ਼ਾਰਾਂ ਕਾਰੀਗਰ ਤੇ ਸੋਨੇ ਦੇ ਛੋਟੇ ਵਪਾਰੀਆਂ ਨੂੰ 15 ਫੀਸਦੀ ਦਰਾਮਦ ਡਿਊਟੀ ਨਾਲ ਵੱਡਾ ਝਟਕਾ ਲਗਾ ਹੈ ਕਿਉਂਕਿ ਇਸੇ ਕੰਮ ਨਾਲ ਉਹ ਨਾਲ ਆਪਣੇ ਪਰਿਵਾਰਾਂ ਦਾ ਗੁਜ਼ਾਰਾ ਚਲਾ ਰਹੇ ਹਨ | ਜੇਕਰ ਸੋਨੇ ਦੀ ਖਰੀਦ ਘਟਦੀ ਹੈ ਤਾਂ ਇਨ੍ਹਾਂ ਦੇ ਘਰਾਂ ਦੀ ਰੋਜ਼ੀ-ਰੋਟੀ 'ਤੇ ਵੱਡਾ ਸੰਕਟ ਖੜ੍ਹਾ ਹੋ ਜਾਵੇਗਾ | ਇਹ ਪ੍ਰਗਟਾਵਾ ਅੱਜ ਸਵਰਨਕਾਰ ਸੰਘ ਤੇ ਸਰਾਫ਼ਾ ਐਸੋਸੀਏਸ਼ਨ ਨਾਲ ਮੀਟਿੰਗ ਕਰਦਿਆਂ ਸਾਬਕਾ ਉਪ ਮੁਖ ਮੰਤਰੀ ਸ੍ਰੀ ਓਮ ਪ੍ਰਕਾਸ਼ ਸੋਨੀ ਨੇ ਕੀਤਾ ਜਿਨ੍ਹਾਂ ਪ੍ਰਧਾਨ ਮੰਤਰੀ ਸ੍ਰੀ ਨਰਿੰਦਰ ਮੋਦੀ ਵਲੋਂ ਇਕ ਸਾਲ ਤੱਕ ਸੋਨਾ ਨਾ ਖਰੀਦਣ ਵਾਲੇ ਬਿਆਨ 'ਤੇ ਵੀ ਨਾਰਾਜ਼ਗੀ ਜਤਾਈ ਅਤੇ ਕਿਹਾ ਕਿ ਇਸ ਤਰ੍ਹਾਂ ਦੇ ਬਿਆਨਾਂ ਨਾਲ ਕਾਰੋਬਾਰ 'ਤੇ ਨਕਾਰਾਤਮਕ ਪ੍ਰਭਾਵ ਪੈਂਦਾ ਹੈ | ਇਸ ਮੌਕੇ ਸ੍ਰੀ ਸੋਨੀ ਨੇ ਕਿਹਾ ਕਿ ਕੇਂਦਰ ਸਰਕਾਰ ਦਾ ਇਹ ਲੋਕ ਮਾਰੂ ਫ਼ੈਸਲਾ ਸਿੱਧੇ ਤੌਰ 'ਤੇ ਛੋਟੇ ਵਪਾਰੀਆਂ, ਦਿਹਾੜੀਦਾਰ ਕਰੀਗਰਾਂ ਅਤੇ ਉਨ੍ਹਾਂ ਦੇ ਪਰਿਵਾਰਾਂ ਨੂੰ ਪ੍ਰਭਾਵਿਤ ਕਰ ਰਿਹਾ ਹੈ | ਉਨ੍ਹਾਂ ਕਿਹਾ ਕਿ ਸਰਕਾਰ ਨੂੰ ਕੋਈ ਵੀ ਫ਼ੈਸਲਾ ਲੈਣ ਤੋਂ ਪਹਿਲਾਂ ਆਮ ਲੋਕਾਂ ਅਤੇ ਕਾਰੋਬਾਰੀ ਵਰਗ ਦੀ ਸਥਿਤੀ ਨੂੰ ਧਿਆਨ ਵਿਚ ਰੱਖਣਾ ਚਾਹੀਦਾ ਹੈ | ਸ੍ਰੀ ਸੋਨੀ ਨੇ ਕਿਹਾ ਕਿ ਅੰਮਿ੍ਤਸਰ ਦਾ ਸਰਾਫਾ ਕਾਰੋਬਾਰ ਹਜ਼ਾਰਾਂ ਪਰਿਵਾਰਾਂ ਦੀ ਰੋਜ਼ੀ-ਰੋਟੀ ਦਾ ਸਾਧਨ ਹੈ ਅਤੇ ਇਸ ਉੱਤੇ ਮਾਰੂ ਨੀਤੀਆਂ ਲਾਗੂ ਕਰਨਾ ਠੀਕ ਨਹੀਂ | ਸ੍ਰੀ ਸੋਨੀ ਨੇ ਸਵਰਨਕਾਰਾਂ ਨੂੰ ੂ ਇਹ ਭਰੋਸਾ ਦਿਵਾਇਆ ਕਿ ਉਹ ਸਵਰਨਕਾਰ ਭਾਈਚਾਰੇ ਦੀਆਂ ਮੰਗਾਂ ਨੂੰ ਕੇਂਦਰ ਅਤੇ ਸੰਬੰਧਿਤ ਅਧਿਕਾਰੀਆਂ ਤੱਕ ਪਹੁੰਚਾਉਣਗੇ | ਉਨ੍ਹਾਂ ਕਿਹਾ ਕਿ ਕਾਂਗਰਸ ਪਾਰਟੀ ਹਮੇਸ਼ਾ ਛੋਟੇ ਵਪਾਰੀਆਂ, ਦੁਕਾਨਦਾਰਾਂ ਅਤੇ ਕਰੀਗਰ ਵਰਗ ਦੇ ਨਾਲ ਖੜੀ ਰਹੀ ਹੈ ਅਤੇ ਆਉਣ ਵਾਲੇ ਸਮੇਂ ਵਿਚ ਵੀ ਉਨ੍ਹਾਂ ਦੀ ਆਵਾਜ਼ ਬੁਲੰਦ ਕੀਤੀ ਜਾਂਦੀ ਰਹੇਗੀ | ਇਸ ਮੌਕੇ ਕੌਂਸਲਰ ਵਿਕਾਸ ਸੋਨੀ, ਰਵੀਕਾਂਤ ਚੇਅਰਮੈਨ ਸਵਰਨਕਾਰ ਸੰਘ, ਪੰਕਜ ਚੌਹਾਨ ਜ਼ਿਲ੍ਹਾ ਪ੍ਰਧਾਨ ਸਵਰਨਕਾਰ ਸੰਘ, ਸਤੀਸ਼ ਸ਼ਰਮਾ ਪ੍ਰਧਾਨ ਸਰਾਫਾ ਐਸੋਸੀਏਸ਼ਨ ਗੁਰੂ ਬਾਜ਼ਾਰ, ਰਾਜਨ ਖੰਨਾ ਵਾਈਸ ਚੇਅਰਮੈਨ, ਜਸਪਾਲ ਸਿੰਘ ਜੁਆਇੰਟ ਚੇਅਰਮੈਨ, ਪਰਮਜੀਤ ਸਿੰਘ ਚੀਫ ਡਾਇਰੈਕਟਰ, ਰਾਜੇਸ਼ ਅਰੋੜਾ ਜਨਰਲ ਸਕੱਤਰ, ਸਾਹਿਲ ਸੁਨਾਖ, ਸਵਰਨ ਸਿੰਘ, ਰਾਧੇ ਮਹਿਰਾ, ਸੁਨੀਲ ਸੇਠੀ, ਰਮੇਸ਼ ਕਰਵਾਲ, ਪਵਨ ਹਾਂਡਾ ਅਤੇ ਸਤੀਸ਼ ਕੁਮਾਰ ਹਾਜ਼ਰ ਸਨ |

Ad Position 22
No active advertisement
ਪਿਛਲੀ ਖ਼ਬਰ ਸ੍ਰੀ ਦੁਰਗਿਆਣਾ ਮੰਦਰ ਵਿਖੇ ਵਿਹਿਪ ਦੇ ਬਜਰੰਗ ਲਾਲ ਬਾਗੜਾ ਸਾਥੀਆਂ ਸਮੇਤ ਹੋਏ ਨਤਮਸਤਕ <br/> ਅਗਲੀ ਖ਼ਬਰ ਪੁਲਿਸ ਵਲੋਂ ਮੋਟਰਸਾਈਕਲ 'ਤੇ ਜਾਅਲੀ ਨੰਬਰ ਪਲੇਟਾਂ ਲਗਾ ਕੇ ਸਨੈਚਿੰਗ ਕਰਨ ਵਾਲੇ ਦੋ ਕਾਬੂ <br/>
Ad Position 24