31-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 16-05-2026

ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-1) ਵਿਖੇ ਸਟੂਡੈਂਟਸ ਕੌਂਸਲ ਲਈ ਚੁਣੇ ਗਏ ਬੱਚਿਆਂ ਨੂੰ ਸੌਂਪੀਆਂ ਜ਼ਿੰਮੇਵਾਰੀਆਂ <br/>

Ad Position 21
No active advertisement
ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-1) ਤਰਨ ਤਰਨ ਰੋਡ ਵਿਖੇ ਕਰਵਾਏ ਸਮਾਗਮ ਦੌਰਾਨ ਪਿ੍ੰਸੀਪਲ, ਸਕੂਲ ਸਟਾਫ਼ ਤੇ ਵਿਦਿਆਰਥਣਾਂ | ਤਸਵੀਰ-ਹਰਜੀਤ ਸਿੰਘ <br/> 16-05-2026
ਅੰਮਿ੍ਤਸਰ, 15 ਮਈ (ਜਸਵੰਤ ਸਿੰਘ ਜੱਸ)-ਬੀਬੀ ਕੌਲਾਂ ਜੀ ਭਲਾਈ ਕੇਂਦਰ ਟਰੱਸਟ ਤੇ ਭਾਈ ਗੁਰਇਕਬਾਲ ਸਿੰਘ ਦੀ ਅਗਵਾਈ ਵਿਚ ਗੁਰੂ ਨਗਰੀ ਵਿਚ ਵਿਦਿਅਕ ਸੇਵਾਵਾਂ ਨਿਭਾਅ ਰਹੇ ਬੀਬੀ ਕੌਲਾਂ ਜੀ ਪਬਲਿਕ ਸਕੂਲ (ਬ੍ਰਾਂਚ-1) ਤਰਨ ਤਰਨ ਰੋਡ ਵਿਖੇ ਕਰਵਾਏ ਸਮਾਗਮ ਦੌਰਾਨ ਸਕੂਲ ਦੀ ਸਟੂਡੈਂਟਸ ਕੌਂਸਲ ਦੇ ਲਈ ਚੁਣੇ ਗਏ ਬੱਚਿਆਂ ਨੂੰ ਵੱਖ ਵੱਖ ਜ਼ਿੰਮੇਵਾਰੀਆਂ ਸੌਂਪੀਆਂ ਗਈਆਂ | ਸਮਾਗਮ ਦੀ ਸ਼ੁਰੂਆਤ ਸ਼ਬਦ ਕੀਰਤਨ ਨਾਲ ਹੋਈ | ਉਪਰੰਤ ਪਹਿਲੀ ਜਮਾਤ ਦੇ ਬੱਚਿਆਂ ਨੇ ਸਵਾਗਤੀ ਗੀਤ ਗਾਇਆ ਅਤੇ ਚੌਥੀ ਤੇ ਪੰਜਵੀਂ ਜਮਾਤ ਦੇ ਬੱਚਿਆਂ ਨੇ ਨਿਮਰਤਾ ਵਿਚ ਰਹਿਣ ਦੇ ਗੁਣ ਅਪਣਾਉਣ ਸੰਬੰਧੀ ਇਕਾਂਗੀ ਨਾਟਕ ਪੇਸ਼ ਕੀਤਾ | ਸੱਤਵੀਂ ਜਮਾਤ ਦੇ ਬੱਚਿਆਂ ਨੇ ਪੰਜਾਬੀ ਲੋਕ ਗੀਤ ਮਿਰਜ਼ਾ ਗਾਇਆ ਅਤੇ ਛੇਵੀਂ ਜਮਾਤ ਦੀਆਂ ਲੜਕੀਆਂ ਨੇ ਗਿੱਧੇ ਦੀ ਪੇਸ਼ਕਾਰੀ ਦਿੱਤੀ | ਇਸ ਮੌਕੇ ਸਕੂਲ ਵਲੋਂ ਇਸ ਸਾਲ ਲਈ ਹਰਸਾਹਿਲ ਸਿੰਘ ਨੂੰ ਹੈੱਡ ਬੁਆਏ ਅਤੇ ਸਮਿ੍ਧੀ ਸ਼ਰਮਾ ਨੂੰ ਹੈੱਡ ਗਰਲ ਚੁਣਿਆ ਗਿਆ | ਇਸ ਦੌਰਾਨ ਖੇਡਾਂ ਦੀ ਕੈਪਟਨ ਤਰਲੀਨ ਕੌਰ, ਹਾਊਸ ਕੈਪਟਨ ਹਿਮਾਨੀ, ਸਵਰੀਨ ਕੌਰ, ਸਿਮਰਪ੍ਰੀਤ ਸਿੰਘ, ਹਰਮਨ ਕੌਰ, ਵਾਈਸ ਕੈਪਟਨ ਜਸਨੂਰ ਕੌਰ, ਗੁਰਲੀਨ ਕੌਰ, ਤਾਨਿਸ਼, ਨੂਰਦੀਪ ਕੌਰ ਅਤੇ ਅਨੁਸ਼ਾਸਨ ਇੰਚਾਰਜ ਸਹਿਜਹੇਤ ਕੌਰ ਨੂੰ ਸਕੂਲ ਮੈਨੇਜਮੈਂਟ ਅਤੇ ਪਿ੍ੰਸੀਪਲ ਵਲੋਂ ਬੈਜ ਲਗਾ ਕੇ ਸਨਮਾਨਿਤ ਕੀਤਾ ਗਿਆ ਅਤੇ ਜ਼ਿੰਮੇਵਾਰੀਆਂ ਨਿਭਾਉਣ ਦੀ ਪ੍ਰੇਰਨਾ ਦਿੱਤੀ ਗਈ | ਇਸ ਸਮਾਗਮ ਵਿਚ ਟਹਿਲਇੰਦਰ ਸਿੰਘ, ਰਜਿੰਦਰ ਸਿੰਘ ਰਾਣਾ, ਬੀਬੀ ਜਤਿੰਦਰ ਕੌਰ, ਬੀਬੀ ਹਰਜੀਤ ਕੌਰ ਅਤੇ ਸਕੂਲ ਦੇ ਐੱਮ.ਡੀ. ਬੀਬੀ ਪਰਮਜੀਤ ਕੌਰ ਪੰਮਾ ਤੋਂ ਇਲਾਵਾ ਬੀਬੀ ਕੌਲਾਂ ਜੀ ਪਬਲਿਕ ਸਕੂਲ (ਬਰਾਂਚ-2) ਦੇ ਪਿ੍ੰਸੀਪਲ ਅਤੇ ਹੋਰ ਪ੍ਰਮੁੱਖ ਸ਼ਖ਼ਸੀਅਤਾਂ ਹਾਜ਼ਰ ਸਨ | ਆਈਆਂ ਪ੍ਰਮੁੱਖ ਸ਼ਖਸ਼ੀਅਤਾਂ ਦਾ ਧੰਨਵਾਦ ਸਕੂਲ ਪਿ੍ੰਸੀਪਲ ਬੀਬੀ ਜਸਲੀਨ ਕੌਰ ਵਲੋਂ ਕੀਤਾ ਗਿਆ |

Ad Position 22
No active advertisement
ਪਿਛਲੀ ਖ਼ਬਰ ਗੋਲ ਬਾਗ 'ਚ ਗੰਦਗੀ ਤੋਂ ਪ੍ਰੇਸ਼ਾਨ ਲੋਕਾਂ ਨੇ ਸੀਨੀ: ਡਿਪਟੀ ਮੇਅਰ ਨੂੰ ਦੱਸੀਆਂ ਸਮੱਸਿਆਵਾਂ <br/> ਅਗਲੀ ਖ਼ਬਰ ਗੁਰੁੂ ਨਗਰੀ 'ਚ ਇਸੇ ਮਹੀਨੇ ਦੇ ਆਖ਼ਰ 'ਚ ਸ਼ੁਰੂ ਹੋਣਗੇ ਈ. ਚਲਾਨ, ਸਰਕਾਰ ਨੇ ਦਿੱਤੀ ਹਰੀ ਝੰਡੀ <br/>
Ad Position 24