18-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 19-05-2026

ਸਨਅਤਕਾਰਾਂ ਨੂੰ ਪੰਜਾਬ ਸਰਕਾਰ ਦੀ ਉਦਯੋਗਿਕ ਤੇ ਵਪਾਰ ਨੀਤੀ ਬਾਰੇ ਜਾਣਕਾਰੀ ਦੇਣ ਲਈ ਸੈਮੀਨਾਰ ਕਰਵਾਇਆ <br/>

Ad Position 21
No active advertisement
ਸੈਮੀਨਾਰ 'ਚ ਹਾਜ਼ਰ ਰਜਿੰਦਰ ਸਿੰਘ ਮਰਵਾਹਾ, ਪਿਆਰੇ ਲਾਲ ਸੇਠ, ਅਮਿੱਤ ਕਪੂਰ, ਪ੍ਰੋ. ਰਵਜੀਤ ਕੌਰ, ਪ੍ਰੋ. ਮੀਨੂ ਧੀਮਾਨ, ਦਵਿੰਦਰ ਸਿੰਘ ਤੇ ਹੋਰ | ਤਸਵੀਰ : ਹਰਜੀਤ ਸਿੰਘ <br/> 19-05-2026
ਅੰਮਿ੍ਤਸਰ, 18 ਮਈ (ਸੁਰਿੰਦਰ ਕੋਛੜ)-ਅੱਜ ਸ਼ਹਿਰ ਦੇ ਨਾਮੀਂ ਹੋਟਲ 'ਚ ਪੰਜਾਬ ਸਰਕਾਰ ਦੀ 'ਰੈਜਿੰਗ ਐਂਡ ਐਕਸੇਲਰੈਟਿੰਗ ਐੱਮ. ਐੱਸ. ਐੱਮ. ਈ. ਪ੍ਰਫੌਰਮੰਸ' ਸਕੀਮ ਅਨੁਸਾਰ ਐਡਵਾਂਸਡ ਕਪੈਸਟੀ ਬਿਲਡਿੰਗ ਪ੍ਰੋਗਰਾਮ ਤਹਿਤ ਸੈਮੀਨਾਰ ਕਰਵਾਇਆ ਗਿਆ | ਜਿਸ 'ਚ ਛੋਟੀਆਂ ਸਨਅਤਾਂ ਨੂੰ ਹੁਲਾਰਾ ਦੇਣ ਅਤੇ ਪ੍ਰਫੁੱਲਿਤ ਕਰਨ ਲਈ ਯੋਜਨਾਵਾਂ ਦਾ ਖ਼ੁਲਾਸਾ ਕੀਤਾ ਗਿਆ | ਇਸ ਮੌਕੇ ਪ੍ਰੋ. ਰਵਜੀਤ ਕੌਰ ਨੇ ਦੱਸਿਆ ਕਿ ਪੰਜਾਬ ਸਰਕਾਰ ਦੀ ਨਵੀਂ ਸਨਅਤੀ ਨੀਤੀ ਅਨੁਸਾਰ ਅੰਮਿ੍ਤਸਰ ਸਮੇਤ ਪੰਜਾਬ ਦੇ ਸਰਹੱਦੀ ਜ਼ਿਲਿ•ਆਂ 'ਚ ਛੋਟੀਆਂ ਸਨਅਤਾਂ ਨੂੰ ਪ੍ਰਫੁੱਲਿਤ ਕਰਨ ਲਈ 125 ਫ਼ੀਸਦੀ ਸਬਸਿਡੀ ਦੇਣ ਦੀ ਨੀਤੀ ਅਪਣਾਈ ਗਈ ਹੈ, ਜਿਸ ਦਾ ਸਨਅਤਕਾਰਾਂ ਨੂੰ ਕਾਗ਼ਜ਼ੀ ਕਾਰਵਾਈ ਮੁਕੰਮਲ ਕਰਕੇ ਫ਼ਾਇਦਾ ਲੈਣਾ ਚਾਹੀਦਾ ਹੈ | ਪ੍ਰੋ. ਮੀਨੂ ਧੀਮਾਨ ਨੇ ਘੱਟ ਤੋਂ ਘੱਟ 10 ਸਨਅਤਕਾਰਾਂ ਨੂੰ ਇਕੱਠਿਆਂ ਹੋ ਕੇ ਸਾਂਝਾ ਕਲੱਸਟਰ ਬਣਾਉਣ ਦੀ ਤਾਕੀਦ ਕੀਤੀ ਤਾਂ ਕਿ ਮੁਕਾਬਲੇਬਾਜ਼ੀ ਦਾ ਸ਼ਿਕਾਰ ਹੋ ਕੇ ਉਨ•ਾਂ ਨੂੰ ਘੱਟ ਕੀਮਤ 'ਤੇ ਆਪਣਾ ਤਿਆਰ ਮਾਲ ਨਾ ਵੇਚਣਾ ਪਏ | ਦਵਿੰਦਰ ਸਿੰਘ ਨੇ ਬਿਜਲੀ ਕੋਲੇ ਆਦਿ ਸਨਅਤੀ ਬਾਲਣਾ ਦੀ ਬੱਚਤ ਕਰਨ 'ਤੇ ਇਸ ਦਾ ਸਮੇਂ-ਸਮੇਂ ਆਡਿਟ ਕਰਾਉਣ ਦੇ ਲਾਭ ਦੱਸੇ | ਸੈਮੀਨਾਰ 'ਚ ਸ਼ਹਿਰ ਦੇ ਪ੍ਰਮੁੱਖ ਸਨਅਤਕਾਰ, ਕਾਰੋਬਾਰੀ ਅਤੇ ਸਮਾਜ ਸੇਵੀ ਸੰਸਥਾਵਾਂ ਦੇ ਨੁਮਾਇੰਦਿਆਂ ਹਾਜ਼ਰ ਹੋਏ | ਜਿਨ੍ਹਾਂ 'ਚ ਵਿਸ਼ਵ ਸਿੱਖ ਚੈਂਬਰ ਆਫ਼ ਕਾਮਰਸ ਪੰਜਾਬ ਦੇ ਚੇਅਰਮੈਨ ਰਜਿੰਦਰ ਸਿੰਘ ਮਰਵਾਹਾ, ਪੰਜਾਬ ਪ੍ਰਦੇਸ਼ ਵਪਾਰ ਮੰਡਲ ਦੇ ਪ੍ਰਧਾਨ ਪਿਆਰੇ ਲਾਲ ਸੇਠ, ਅੰਮਿ੍ਤਸਰ ਵਿਕਾਸ ਮੰਚ ਦੇ ਸਰਪ੍ਰਸਤ ਪਿ੍ੰਸੀਪਲ ਕੁਲਵੰਤ ਸਿੰਘ ਅਣਖੀ, ਨੈਸ਼ਨਲ ਚੇਅਰਮੈਨ ਕਾਨੂੰਨੀ ਅਧਿਕਾਰ ਸੁਰੱਖਿਆ ਬਲਦੇਵ ਸਿੰਘ ਰੰਧਾਵਾ, ਤਜਿੰਦਰ ਪਾਲ ਸਿੰਘ ਬੌਬੀ ਬਾਦਸ਼ਾਹ, ਹਰਪ੍ਰੀਤ ਸਿੰਘ ਭਾਟੀਆ, ਪ੍ਰਧਾਨ ਲਘੂ ਉਦਯੋਗ ਭਾਰਤੀ ਦੇ ਚੇਅਰਮੈਨ ਅਮਿੱਤ ਕਪੂਰ ਆਦਿ ਸ਼ਾਮਲ ਹੋਏ |

Ad Position 22
No active advertisement
ਪਿਛਲੀ ਖ਼ਬਰ ਏਕਨੂਰ ਸੇਵਾ ਟਰੱਸਟ ਦੀ 175ਵੀਂ ਧਾਰਮਿਕ ਮਾਸਿਕ ਬੱਸ ਯਾਤਰਾ ਰਵਾਨਾ <br/> ਅਗਲੀ ਖ਼ਬਰ ਸ਼ਹੀਦ ਬਾਬਾ ਬਖਤਾਵਰ ਸਿੰਘ ਦਾ ਸਾਲਾਨਾ ਜੋੜ ਮੇਲਾ ਮਨਾਇਆ <br/>
Ad Position 24