01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਮਾਤਾ ਨੰਦਾ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਮਨਾਇਆ

Ad Position 21
No active advertisement
ਅਜੀਤ ਡੈਸਕ 22-05-2026
ਓਠੀਆਂ, 21 ਮਈ (ਗੁਰਵਿੰਦਰ ਸਿੰਘ ਛੀਨਾ)-ਨਜਦੀਕ ਪੈਂਦੇ ਪਿੰਡ ਜੋਸ਼ ਵਿਖੇ ਮਾਤਾ ਨੰਦਾ ਪੂਰਬਾਂ ਦੀ ਯਾਦ ਵਿਚ ਹਰ ਸਾਲ ਮਨਾਇਆ ਜਾਂਦਾ ਸਾਲਾਨਾ ਮੇਲਾ ਇਸ ਵਾਰ ਵੀ ਪਿੰਡ ਜੋਸ਼ ਵਿਖੇ ਮਨਾਇਆ ਗਿਆ | ਪ੍ਰਬੰਧਕਾਂ ਵਲੋਂ ਮਾਤਾ ਦੀ ਦਰਗਾਹ 'ਤੇ ਚਾਦਰ ਚੜਾਉਣ ਦੀ ਰਸਮ ਸਵੇਰੇ 10 ਵਜੇ ਕੀਤੀ ਗਈ | ਸੰਗਤਾਂ ਨੇ ਮਾਤਾ ਜੀ ਦੀ ਦਰਗਾਹ 'ਤੇ ਮੱਥਾ ਟੇਕਿਆ ਅਤੇ ਮੰਨਤਾਂ ਮੰਗੀਆਂ | ਉਪਰੰਤ ਦਰਗਾਹ ਤੇ ਕੱਵਾਲਾਂ ਵਲੋਂ ਰੰਗ ਪ੍ਰੋਗਰਾਮ ਪੇਸ਼ ਕੀਤਾ ਅਤੇ ਕੱਵਾਲੀਆਂ ਸੁਣਾ ਕੇ ਸਰੋਤਿਆਂ ਨੂੰ ਝੰੂਮਣ ਲਾ ਦਿੱਤਾ | ਵਧੀਆ ਪ੍ਰੋਗਰਾਮ ਪੇਸ਼ ਕਰਨ 'ਤੇ ਵਾਹ ਵਾਹ ਖੱਟੀ | ਦਰਗਾਹ 'ਤੇ ਸੇਵਾ ਕਰਦੇ ਸੇਵਾਦਾਰ ਬਾਬਾ ਘਸੀਟਾ ਸਿੰਘ ਉਮਰਪੁਰਾ, ਸੇਵਾਦਾਰ ਬਾਬਾ ਮੋਹਣ ਸਿੰਘ ਜੋਸ਼ ਅਤੇ ਪ੍ਰਬੰਧਕਾਂ ਵਲੋਂ ਕੱਵਾਲਾਂ ਨੂੰ ਸਨਮਾਨ ਚਿੰਨ੍ਹ ਦੇ ਕੇ ਸਨਮਾਨਿਤ ਕੀਤਾ ਅਤੇ ਸੰਗਤਾਂ ਲਈ ਤਰ੍ਹਾਂ ਤਰ੍ਹਾਂ ਦੇ ਪਕਵਾਨਾਂ ਦੇ ਲੰਗਰ ਲਗਾਏ ਗਏ |

Ad Position 22
No active advertisement
ਪਿਛਲੀ ਖ਼ਬਰ ਰਾਣੇਵਾਲੀ 'ਚ 'ਆਪ' ਦੇ ਵਰਕਰ ਭਾਜਪਾ 'ਚ ਸ਼ਾਮਿਲ <br/> ਅਗਲੀ ਖ਼ਬਰ ਸ੍ਰੀ ਗੁਰੂ ਰਵਿਦਾਸ ਜੀ ਦੇ 650ਵੇਂ ਪ੍ਰਕਾਸ਼ ਪੁਰਬ ਨੂੰ ਸਮਰਪਿਤ 'ਬੇਗਮਪੁਰੇ ਦਾ ਵਾਸੀ' ਨਾਟਕ ਦਾ ਮੰਚਨ 25 ਨੂੰ <br...
Ad Position 24