ਰਾਜਾਸਾਂਸੀ, 21 ਮਈ (ਹਰਦੀਪ ਸਿੰਘ ਖੀਵਾ)ਹਲਕਾ ਰਾਜਾਸਾਂਸੀ ਦੇ ਪਿੰਡ ਰਾਣੇਵਾਲੀ ਵਿਚ ਸੱਤਾਧਾਰੀ ਆਮ ਆਦਮੀ ਪਾਰਟੀ ਨੂੰ ਉਸ ਸਮੇਂ ਝਟਕਾ ਲੱਗਾ ਜਦ ਪਿੰਡ ਦੇ ਪਾਰਟੀ ਵਰਕਰਾਂ 'ਚ ਸਾਬਕਾ ਸਰਪੰਚ ਜੋਗਿੰਦਰ ਸਿੰਘ, ਮੌਜੂਦਾ ਪੰਚਾਇਤ ਮੈਂਬਰ ਸਤਪਾਲ ਸਿੰਘ ਗਿੱਲ, ਅਮਿ੍ਤਪਾਲ ਸਿੰਘ ਬਾਠ, ਜਗਤਾਰ ਸਿੰਘ ਰੰਧਾਵਾ, ਦਿਲਦਾਰ ਸਿੰਘ ਰੰਧਾਵਾ ਨੇ ਆਮ ਪਾਰਟੀ ਨੂੰ ਛੱਡ ਕੇ ਹਲਕਾ ਰਾਜਾਸਾਂਸੀ ਤੋਂ ਭਾਜਪਾ ਦੇ ਇੰਚਾਰਜ ਤੇ ਮੈਂਬਰ ਜਨਰਲ ਕੌਂਸਲ ਪੰਜਾਬ ਮੁਖਵਿੰਦਰ ਸਿੰਘ ਮਾਹਲ ਦੀ ਅਗਵਾਈ ਕਬੂਲਦੇ ਹੋਏ ਭਾਰਤੀ ਜਨਤਾ ਪਾਰਟੀ ਵਿਚ ਸ਼ਾਮਲ ਹੋ ਗਏ | ਇਸ ਦੌਰਾਨ ਹਲਕਾ ਇੰਚਾਰਜ ਮਾਹਲ ਵਲੋਂ ਉਕਤ ਸ਼ਾਮਿਲ ਹੋਏ ਵਰਕਰਾਂ ਦਾ ਸਵਾਗਤ ਕਰਦਿਆਂ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦੇਣ ਦਾ ਭਰੋਸਾ ਦਿੱਤਾ ਗਿਆ | ਇਸ ਮੌਕੇ ਪਹਿਲਵਾਨ ਮੁਬਾਰਕ ਸਿੰਘ ਮਾਹਲ, ਡਾ. ਰਾਜਬੀਰ ਸਿੰਘ ਸੋਨਾ ਪ੍ਰਭਾਰੀ ਸਰਕਲ ਰਾਜਾਸਾਂਸੀ ਭਾਰਤੀ ਜਨਤਾ ਪਾਰਟੀ, ਗੁਲਜ਼ਾਰ ਸਿੰਘ ਬੱਬਾ ਪ੍ਰਧਾਨ ਕਿਸਾਨ ਮੋਰਚਾ ਸਰਕਲ ਰਾਜਾਸਾਂਸੀ, ਪਿੰਦਰ ਸਿੰਘ, ਮਨਦੀਪ ਸਿੰਘ ਸੰਧੂ ਸਰਕਲ ਪ੍ਰਧਾਨ ਹਰਸ਼ਾ ਛੀਨਾ ਤੇ ਜਸਬੀਰ ਸਿੰਘ ਗਿੱਲ ਆਦਿ ਹਾਜ਼ਰ ਸਨ |