ਅੰਮਿ੍ਤਸਰ, 21 ਮਈ (ਰੇਸ਼ਮ ਸਿੰਘ)-ਅੰਮਿ੍ਤਸਰ ਦਿਹਾਤੀ ਪੁਲਿਸ ਵਲੋਂ 200 ਦੇ ਕਰੀਬ ਵਾਹਨਾਂ ਦੀ ਨਿਲਾਮੀ ਕੀਤੀ ਜਾ ਰਹੀ ਹੈ, ਜਿਸ ਲਈ ਬਕਾਇਦਾ 22 ਮਈ ਨੂੰ ਦਬੁਰਜੀ ਵਿਖੇ ਵਾਹਨ ਨਿਲਾਮੀ ਲਈ ਰੱਖੇ ਜਾ ਰਹੇ ਹਨ | ਐੱਸ.ਐੱਸ.ਪੀ. ਦਿਹਾਤੀ ਵਲੋਂ ਸਾਂਝੀ ਕੀਤੀ ਗਈ ਜਾਣਕਾਰੀ ਮੁਤਾਬਕ 140 ਵਹੀਕਲ ਦੋ ਪਹੀਆ ਵਾਹਨ ਜਿਵੇਂ ਮੋਟਰਸਾਇਕਲ, ਸਕੂਟਰ ਤੇ ਸਕੂਟਰੀਆਂ ਤੋਂ ਇਲਵਾ ਕਾਰਾਂ ਤੇ ਚਾਰ ਪਹੀਆ ਵਾਹਨ ਜਿਨ੍ਹਾਂ ਦੀ ਗਿਣਤੀ 45 ਹੈ ਨਿਲਾਮੀ ਲਈ ਰੱਖੇ ਗਏ ਹਨ | ਇਹ ਨਿਲਾਮੀ ਸਵੇਰੇ 11 ਵਜੇ ਦਬੁਰਜੀ ਪੁਲਿਸ ਲਾਈਨ ਜੀ.ਟੀ. ਰੋਡ ਦਿਹਾਤੀ ਵਿਖੇ ਹੋਵੇਗੀ |