01-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਲਹਿੰਦਾ ਤੇ ਚੜ੍ਹਦਾ ਪੰਜਾਬ ਨਹੀਂ ਸਹੇਜ ਸਕਿਆ ਮਹਾਰਾਜਾ ਰਣਜੀਤ ਸਿੰਘ ਦੀਆਂ ਇਤਿਹਾਸਕ ਬਾਰਾਂਦਰੀਆਂ

Ad Position 21
No active advertisement
ਸਰਹੱਦੀ ਪਿੰਡ ਧਨੋਏ ਕਲਾਂ 'ਚ ਮਹਾਰਾਜਾ ਰਣਜੀਤ ਸਿੰਘ ਦੀ ਇਤਿਹਾਸਕ ਬਾਰਾਂਦਰੀ ਦੀ ਹਾਲਤ ਬਿਆਨ ਕਰਦੀ ਤਸਵੀਰ | ਤਸਵੀਰ ਰਾਹੀਂ : ਸੁਰਿੰਦਰ ਕੋਛੜ
ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਦੀਨਾਨਗਰ ਸਥਿਤ ਸ਼ਾਹੀ ਬਾਰਾਂਦਰੀ | ਤਸਵੀਰ ਰਾਹੀਂ : ਸੁਰਿੰਦਰ ਕੋਛੜ
ਪਾਕਿਸਤਾਨ ਦੇ ਰਸੂਲ ਨਗਰ 'ਚ ਸਥਿਤ ਮਹਾਰਾਜਾ ਰਣਜੀਤ ਸਿੰਘ ਦੇ ਸਮਰ ਪੈਲੇਸ ਦੀ ਪੁਰਾਣੀ ਤਸਵੀਰ | ਤਸਵੀਰ ਰਾਹੀਂ : ਸੁਰਿੰਦਰ ਕੋਛੜ
22-05-2026
ਅੰਮਿ੍ਤਸਰ, 21 ਮਈ (ਸੁਰਿੰਦਰ ਕੋਛੜ)-ਚੜ੍ਹਦੇ ਤੇ ਲਹਿੰਦੇ ਪੰਜਾਬ ਦੀਆਂ ਸਰਕਾਰਾਂ ਲੰਬੇ ਸਮੇਂ ਤੋਂ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਨਾਲ ਸੰਬੰਧਿਤ ਯਾਦਗਾਰਾਂ ਦੀ ਸਾਂਭ-ਸੰਭਾਲ ਦੇ ਦਾਅਵੇ ਕਰਦੀਆਂ ਆ ਰਹੀਆਂ ਹਨ, ਪਰ ਹਕੀਕਤ 'ਚ ਉਹ ਸਿੱਖ ਰਾਜ ਨਾਲ ਸੰਬੰਧਿਤ ਯਾਦਗਾਰਾਂ ਨੂੰ ਸਹੇਜਣ 'ਚ ਪੂਰੀ ਤਰ੍ਹਾਂ ਨਾਕਾਮ ਸਾਬਤ ਹੋਈਆਂ ਹਨ | ਲਹਿੰਦੇ ਪੰਜਾਬ 'ਚ ਸਰਕਾਰ ਦੀ ਅਣਗਹਿਲੀ ਕਾਰਨ ਜ਼ਿਲ੍ਹਾ ਗੁੱਜਰਾਂਵਾਲਾ ਦੇ ਕਸਬਾ ਰਸੂਲ ਨਗਰ (ਪੁਰਾਣਾ ਨਾਂ ਰਾਮ ਨਗਰ) 'ਚ ਦਰਿਆ ਚਨਾਬ ਦੇ ਕੰਢੇ 'ਤੇ ਮੌਜੂਦ ਸ਼ੇਰ-ਏ-ਪੰਜਾਬ ਮਹਾਰਾਜਾ ਰਣਜੀਤ ਸਿੰਘ ਦਾ ਸਮਰ ਪੈਲੇਸ (ਗਰਮੀਆਂ ਦਾ ਮਹਿਲ) ਪੂਰੀ ਤਰ੍ਹਾਂ ਢਹਿ ਗਿਆ ਹੈ | ਹੁਣ ਇਸ ਆਲੀਸ਼ਾਨ ਬਾਰਾਂਦਰੀ ਦੀ ਸਿਰਫ਼ ਇਕ ਕੰਧ ਦਾ ਕੁਝ ਹਿੱਸਾ ਹੀ ਬਾਕੀ ਬਚਿਆ ਰਹਿ ਗਿਆ ਹੈ | ਇਸ ਸਮਾਰਕ ਨੂੰ ਪਾਕਿਸਤਾਨ ਪੁਰਾਤਤਵ ਵਿਭਾਗ ਦੁਆਰਾ ਸੁਰੱਖਿਅਤ ਸਮਾਰਕ ਐਲਾਨੇ ਜਾਣ ਦੇ ਬਾਵਜੂਦ ਵਿਭਾਗ ਵਲੋਂ ਇਸ ਦੀ ਕਦੇ ਕੋਈ ਖ਼ਬਰ-ਸਾਰ ਨਹੀਂ ਲਈ ਗਈ | ਹੁਣ ਇਸ ਦੇ ਸਥਾਨ 'ਤੇ ਪਿੰਡ ਵਾਲੇ ਆਪਣੇ ਪਸ਼ੂ ਬੰਨ੍ਹਦੇ ਅਤੇ ਪਾਥੀਆਂ ਥੱਪਦੇ ਹਨ | ਹਾਲਾਂਕਿ, ਕੋਈ 3-4 ਵਰ੍ਹੇ ਪਹਿਲਾਂ ਤਕ ਇਸ ਮਹਿਲ ਦੇ ਬਾਹਰ ਮੱਥੇ 'ਤੇ ਇਕ ਪੱਥਰ ਦੀ ਸਿਲ ਲੱਗੀ ਹੋਈ ਸੀ, ਜਿਸ 'ਤੇ 'ਸਮਰ ਰੈਜ਼ੀਡੈਂਸ ਆਫ਼ ਮਹਾਰਾਜਾ ਰਣਜੀਤ ਸਿੰਘ-ਸੰਨ 1830 ਤੋਂ ਸੰਨ 1837' ਲਿਖਿਆ ਸਾਫ਼ ਪੜਿ੍ਹਆ ਜਾ ਸਕਦਾ ਸੀ | ਖ਼ਾਲਸਾ ਦਰਬਾਰ ਦੀ ਗਰਮੀਆਂ ਦੀ ਰਾਜਧਾਨੀ ਰਹੇ ਦੀਨਾਨਗਰ ਸਥਿਤ ਸ਼ੇਰ-ਏ-ਪੰਜਾਬ ਦੀ ਇਤਿਹਾਸਕ ਬਾਰਾਂਦਰੀ ਵੀ ਰੱਖ-ਰਖਾਅ ਦੀ ਘਾਟ ਕਾਰਨ ਖੰਡਰ 'ਚ ਤਬਦੀਲ ਹੋ ਚੁਕੀ ਹੈ ਤੇ ਭੂਮੀ ਮਾਫ਼ੀਆ ਦੇ ਲੋਕ ਇਸ ਇਤਿਹਾਸਕ ਵਿਰਸੇ ਦਾ ਖੁਰਾ-ਖੋਜ ਖ਼ਤਮ ਕਰਨ ਦੀਆਂ ਤਿਆਰੀਆਂ 'ਚ ਹਨ | ਦੀਨਾਨਗਰ ਸਥਿਤ ਇਹ ਇਤਿਹਾਸਕ ਬਾਰਾਂਦਰੀ ਪੰਜਾਬ ਸਰਕਾਰ ਵਲੋਂ ਸਾਲ 2010 'ਚ ਸੁਰੱਖਿਅਤ ਇਮਾਰਤ ਐਲਾਨੀ ਜਾ ਚੁਕੀ ਹੈ | ਦੱਸਿਆ ਜਾਂਦਾ ਹੈ ਕਿ ਮਹਾਰਾਜਾ ਰਣਜੀਤ ਸਿੰਘ ਅਕਸਰ ਹੀ ਹਰ ਸਾਲ ਗਰਮੀਆਂ ਦੇ ਮਹੀਨੇ ਦੀਨਾਨਗਰ ਦੀ ਇਸ ਬਾਰਾਂਦਰੀ ਵਿਖੇ ਗੁਜ਼ਾਰਦੇ ਸਨ | ਮਹਾਰਾਜਾ ਵਲੋਂ ਦੀਨਾਨਗਰ ਵਿਖੇ ਕਈ ਇਤਿਹਾਸਕ ਦਰਬਾਰ ਸਜਾਏ ਗਏ ਅਤੇ ਇਸ ਸ਼ਹਿਰ 'ਚ ਸਰਕਾਰ ਖ਼ਾਲਸਾ ਦੀ ਇਕ ਵੱਡੀ ਫ਼ੌਜੀ ਛਾਉਣੀ ਵੀ ਸੀ |
ਉਕਤ ਤੋਂ ਇਲਾਵਾ ਭਾਰਤ-ਪਾਕਿ ਸਰਹੱਦ ਦੇ ਨਾਲ ਲੱਗਦੇ ਪਿੰਡ ਧਨੋਏ ਕਲਾਂ ਦੇ ਜਿਸ ਹਿੱਸੇ ਨੂੰ ਪੁਲ ਮੋਰਾਂ ਜਾਂ ਪੁਲ ਕੰਜਰੀ ਨਾਂਅ ਨਾਲ ਸੰਬੋਧਿਤ ਕੀਤਾ ਜਾਂਦਾ ਹੈ, ਉਸ ਦੇ ਬਿਲਕੁਲ ਨਾਲ ਮਹਾਰਾਜਾ ਰਣਜੀਤ ਸਿੰਘ ਵਲੋਂ ਬਣਵਾਈ ਗਈ ਬਾਰਾਂਦਰੀ 'ਚ ਉਹ ਲਾਹੌਰ ਤੋਂ ਅੰਮਿ੍ਤਸਰ ਆਉਣ-ਜਾਣ ਲੱਗਿਆ ਅਕਸਰ ਪੜਾਅ ਰੱਖਦੇ ਤੇ ਵਿਸ਼ਰਾਮ ਕਰਦੇ ਸਨ | ਇਸ ਬਾਰਾਂਦਰੀ ਦੇ ਉੱਤਰ ਵਲੋਂ ਇਕ ਛੋਟੀ ਨਹਿਰ ਲੰਘਦੀ ਸੀ, ਜੋ ਬਾਦਸ਼ਾਹ ਸ਼ਾਹ ਜਹਾਨ ਨੇ ਸ਼ਾਲੀਮਾਰ ਬਾਗ ਦੀ ਸਿੰਚਾਈ ਲਈ ਮਾਧੋਪੁਰ 'ਚੋਂ ਕਢਵਾਈ ਸੀ | ਇਸ ਨਹਿਰ 'ਤੇ ਸ਼ੇਰ-ਏ-ਪੰਜਾਬ ਨੇ ਆਪਣੀ ਪਤਨੀ ਰਾਣੀ ਮੋਰਾਂ ਦੀ ਫ਼ਰਮਾਇਸ਼ 'ਤੇ ਪੁਲ ਬਣਵਾਇਆ, ਜੋ 'ਪੁਲ ਮੋਰਾਂ' ਦੇ ਨਾਂਅ ਨਾਲ ਜਾਣਿਆ ਜਾਣ ਲੱਗਾ | ਉਕਤ ਬਾਰਾਂਦਰੀ ਬੀ. ਐੱਸ. ਐੱਫ. ਦੀ ਸਰਹੱਦੀ ਚੌਕੀ ਦੀ ਪਿਛਲੀ ਕੰਧ ਦੇ ਬਿਲਕੁਲ ਨਾਲ ਖੇਤਾਂ 'ਚ ਅੱਜ ਵੀ ਮੌਜੂਦ ਹੈ, ਪਰ ਰੱਖ-ਰਖਾਅ ਦੀ ਘਾਟ ਕਾਰਨ ਖੰਡਰ ਦਾ ਰੂਪ ਲੈ ਚੁੱਕੀ ਹੈ | ਸੁਰੱਖਿਆ ਬਲਾਂ ਵਲੋਂ ਸੈਲਾਨੀਆਂ ਅਤੇ ਸਥਾਨਕ ਨਾਗਰਿਕਾਂ ਦੇ ਬਾਰਾਂਦਰੀ ਵਲ ਜਾਣ 'ਤੇ ਸੁਰੱਖਿਆ ਕਾਰਨਾਂ ਦਾ ਹਵਾਲਾ ਦੇ ਕੇ ਰੋਕ ਲਗਾਈ ਗਈ ਹੈ |

Ad Position 22
No active advertisement
ਪਿਛਲੀ ਖ਼ਬਰ ਰੋਟਰੀ ਮੈਂਬਰਾਂ ਨੇ ਦਿੱਤੀ ਬੱਚਿਆਂ ਨੂੰ ਲੂ ਤੋਂ ਬਚਣ ਬਾਰੇ ਜਾਣਕਾਰੀ
ਅਗਲੀ ਖ਼ਬਰ ਪੁਲਿਸ 200 ਦੇ ਕਰੀਬ ਜ਼ਬਤ ਕੀਤੇ ਵਾਹਨਾਂ ਦੀ ਅੱਜ ਕਰੇਗੀ ਨਿਲਾਮੀ
Ad Position 24