30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਰੋਟਰੀ ਮੈਂਬਰਾਂ ਨੇ ਦਿੱਤੀ ਬੱਚਿਆਂ ਨੂੰ ਲੂ ਤੋਂ ਬਚਣ ਬਾਰੇ ਜਾਣਕਾਰੀ <br/>

Ad Position 21
No active advertisement
ਰੋਟਰੀ ਮੈਂਬਰਾਂ ਨਾਲ ਗੱਲਬਾਤ ਕਰਦੇ ਹੋਏ ਡਾ. ਨਰੇਸ਼ ਗਰੋਵਰ | ਤਸਵੀਰ : ਸੁਰਿੰਦਰ ਕੋਛੜ <br/> 22-05-2026
ਅੰਮਿ੍ਤਸਰ, 21 ਮਈ (ਸੁਰਿੰਦਰ ਕੋਛੜ)-ਪ੍ਰਸਿੱਧ ਬਾਲ ਰੋਗ ਮਾਹਿਰ ਡਾ: ਨਰੇਸ਼ ਗਰੋਵਰ ਨੇ ਅੱਜ ਰੋਟਰੀ ਕਲੱਬ ਅੰਮਿ੍ਤਸਰ ਵੈਸਟ ਦੇ ਮੈਂਬਰਾਂ ਨਾਲ ਗੱਲਬਾਤ ਦੌਰਾਨ ਉਨ੍ਹਾਂ ਨੂੰ ਇਸ ਬਾਰੇ ਜਾਣਕਾਰੀ ਦਿੱਤੀ ਕਿ ਮੌਜੂਦਾ ਸਮੇਂ ਪੈ ਰਹੀ ਭਿਆਨਕ ਗਰਮੀ ਦੌਰਾਨ ਬੱਚਿਆਂ ਨੂੰ ਹੀਟ ਸਟ੍ਰੋਕ ਤੋਂ ਕਿਵੇਂ ਬਚਾਇਆ ਜਾ ਸਕਦਾ ਹੈ | ਉਨ੍ਹਾਂ ਕਿਹਾ ਕਿ ਇਸ ਭਿਆਨਕ ਗਰਮੀ ਦੌਰਾਨ ਬੱਚਿਆਂ 'ਚ ਹੀਟ ਸਟ੍ਰੋਕ ਅਤੇ ਡੀਹਾਈਡਰੇਸ਼ਨ ਦੇ ਮਾਮਲੇ ਤੇਜ਼ੀ ਨਾਲ ਵੱਧ ਰਹੇ ਹਨ | ਬਹੁਤ ਜ਼ਿਆਦਾ ਤਾਪਮਾਨ ਬੱਚਿਆਂ ਦੇ ਸਰੀਰਾਂ 'ਤੇ ਗੰਭੀਰ ਪ੍ਰਭਾਵ ਪਾ ਸਕਦਾ ਹੈ, ਇਸ ਲਈ ਮਾਪਿਆਂ ਨੂੰ ਵਿਸ਼ੇਸ਼ ਸਾਵਧਾਨੀ ਵਰਤਣ ਦੀ ਲੋੜ ਹੈ | ਉਨ੍ਹਾਂ ਨੇ ਕਿਹਾ ਕਿ ਜੇਕਰ ਕੋਈ ਬੱਚਾ ਤੇਜ਼ ਬੁਖ਼ਾਰ, ਬਹੁਤ ਜ਼ਿਆਦਾ ਪਸੀਨਾ ਆਉਣ ਜਾਂ ਖ਼ੁਸ਼ਕ ਚਮੜੀ, ਚੱਕਰ ਆਉਣ, ਉਲਟੀਆਂ, ਸਿਰ ਦਰਦ, ਤੇਜ਼ ਸਾਹ, ਉਲਝਣ ਜਾਂ ਬੇਹੋਸ਼ੀ ਵਰਗੇ ਲੱਛਣਾਂ ਦਾ ਅਨੁਭਵ ਕਰਦਾ ਹੈ ਤਾਂ ਤੁਰੰਤ ਡਾਕਟਰੀ ਸਹਾਇਤਾ ਲੈਣੀ ਚਾਹੀਦੀ ਹੈ | ਉਨ੍ਹਾਂ ਸਲਾਹ ਦਿੱਤੀ ਕਿ ਮਾਪੇ ਬੱਚੇ ਪਾਣੀ ਜ਼ਰੂਰ ਪਿਆਉਂਦੇ ਰਹਿਣ, ਸਵੇਰੇ 11 ਵਜੇ ਤੋਂ ਸ਼ਾਮ 4 ਵਜੇ ਦੇ ਵਿਚਕਾਰ ਧੁੱਪ ਵਿਚ ਖੇਡਣ ਤੋਂ ਰੋਕੋ, ਹਲਕੇ ਰੰਗ ਦੇ ਸੂਤੀ ਕੱਪੜੇ ਪਵਾਓ, ਬੱਚਿਆਂ ਨੂੰ ਕਦੇ ਵੀ ਬੰਦ ਵਾਹਨ 'ਚ ਇਕੱਲਾ ਨਾ ਛੱਡੋ, ਨਾਰੀਅਲ ਪਾਣੀ, ਨਮਕੀਨ ਲੱਸੀ, ਨਿੰਬੂ ਪਾਣੀ, ਤਰਬੂਜ਼ ਤੇ ਖ਼ਰਬੂਜ਼ੇ ਵਰਗੇ ਤਾਜ਼ੇ ਫਲ ਖਵਾਓ | ਇਸ ਦੇ ਨਾਲ ਹੀ ਉਨ੍ਹਾਂ ਨੇ ਬੱਚਿਆਂ ਨੂੰ ਕੋਲਡ ਡਰਿੰਕਸ ਅਤੇ ਜੰਕ ਫੂਡ ਨਾ ਦੇਣ ਦੀ ਵੀ ਸਲਾਹ ਦਿੱਤੀ | ਡਾ. ਗਰੋਵਰ ਨੇ ਕਿਹਾ ਕਿ ਸਮੇਂ ਸਿਰ ਸਾਵਧਾਨੀਆਂ ਅਤੇ ਸਹੀ ਦੇਖਭਾਲ ਬੱਚਿਆਂ ਨੂੰ ਗਰਮੀ ਦੇ ਦੌਰੇ ਵਰਗੀਆਂ ਗੰਭੀਰ ਸਮੱਸਿਆਵਾਂ ਤੋਂ ਬਚਾ ਸਕਦੀ ਹੈ |

Ad Position 22
No active advertisement
ਪਿਛਲੀ ਖ਼ਬਰ ਪਾਕਿ ਸਥਿਤ ਆਚਾਰਿਆ ਆਤਮਾ ਰਾਮ ਸਮਾਧ ਦੀ ਉਸਾਰੀ ਸ਼ੁਰੂ <br/> ਅਗਲੀ ਖ਼ਬਰ ਲਹਿੰਦਾ ਤੇ ਚੜ੍ਹਦਾ ਪੰਜਾਬ ਨਹੀਂ ਸਹੇਜ ਸਕਿਆ ਮਹਾਰਾਜਾ ਰਣਜੀਤ ਸਿੰਘ ਦੀਆਂ ਇਤਿਹਾਸਕ ਬਾਰਾਂਦਰੀਆਂ <br/>
Ad Position 24