30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 22-05-2026

ਪਾਕਿ ਸਥਿਤ ਆਚਾਰਿਆ ਆਤਮਾ ਰਾਮ ਸਮਾਧ ਦੀ ਉਸਾਰੀ ਸ਼ੁਰੂ <br/>

Ad Position 21
No active advertisement
ਗੁੱਜਰਾਂਵਾਲਾ 'ਚ ਮੌਜੂਦ ਆਚਾਰਿਆ ਆਤਮਾ ਰਾਮ ਦੀ ਸਮਾਧ ਦੀ ਸ਼ੁਰੂ ਕੀਤੀ ਗਈ ਉਸਾਰੀ ਦਾ ਦਿ੍ਸ਼ | ਤਸਵੀਰ ਰਾਹੀਂ : ਸੁਰਿੰਦਰ ਕੋਛੜ <br/> 22-05-2026
ਅੰਮਿ੍ਤਸਰ, 21 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਗੁੱਜਰਾਂਵਾਲਾ ਸ਼ਹਿਰ ਦੇ ਸ਼ੇਖ਼ੂਪੁਰਾ ਮੋੜ 'ਤੇ ਨਵੀਂ ਫਰੂਟ ਤੇ ਸਬਜ਼ੀ ਮੰਡੀ ਦੇ ਨਾਲ ਲਗਦੀ ਆਤਮਾ ਰਾਮ ਰੋਡ 'ਤੇ ਮੌਜੂਦ ਜੈਨ ਆਚਾਰੀਆ ਆਤਮਾ ਰਾਮ (ਆਚਾਰੀਆ ਸ੍ਰੀ ਵਿਜੈ ਨੰਦ) ਦੀ ਸਮਾਧ ਦੀ ਨਵਉਸਾਰੀ ਅਤੇ ਸੁੰਦਰੀਕਰਨ ਦੀ ਕਾਰਵਾਈ ਸ਼ੁਰੂ ਕਰ ਦਿੱਤੀ ਗਈ ਹੈ | 'ਅਜੀਤ' ਨਾਲ ਇਹ ਜਾਣਕਾਰੀ ਸਾਂਝੀ ਕਰਦਿਆਂ ਇਵੈਕੂਈ ਟਰੱਸਟ ਪ੍ਰਾਪਰਟੀ ਬੋਰਡ ਗੁੱਜਰਾਂਵਾਲਾ ਦੇ ਅਧਿਕਾਰੀ ਨੇ ਦੱਸਿਆ ਕਿ ਸਮਾਧੀ ਸਮਾਰਕ ਦੀ ਨਵਉਸਾਰੀ ਅਤੇ ਸੁੰਦਰੀਕਰਨ ਦੀ ਕਾਰਵਾਈ ਦੇ ਦੌਰਾਨ ਇਸ ਦੇ ਪੁਰਾਣੇ ਢਾਂਚੇ ਦੀ ਬਨਾਵਟ 'ਚ ਕੋਈ ਫੇਰਬਦਲ ਨਹੀਂ ਕੀਤੀ ਜਾ ਰਹੀ | ਉਨ੍ਹਾਂ ਦੱਸਿਆ ਕਿ ਜੈਨ ਆਚਾਰੀਆ ਦੇ ਸਮਾਧੀ ਮੰਦਰ 'ਚੋਂ ਉਤਾਰ ਕੇ ਲਾਹੌਰ ਅਜਾਇਬ ਘਰ 'ਚ ਸਥਾਪਿਤ ਕੀਤੇ ਉਨ੍ਹਾਂ ਦੇ ਪੱਥਰ ਦੀ ਸਿਲ 'ਤੇ ਉੱਕਰੇ ਪਦ-ਚਿੰਨ੍ਹ ਵੀ ਸੁਰੱਖਿਅਤ ਹਨ | ਜਿਸ ਹੇਠਾਂ 'ਫੁੱਟ ਪਿ੍ੰਟਜ਼ ਆਫ਼ ਸ੍ਰੀ ਆਤਮਾ ਰਾਮ ਜੀ, ਫ਼ਰਾਮ ਜੈਨ ਮੰਦਰ ਗੁੱਜਰਾਂਵਾਲਾ' ਲਿਖਿਆ ਹੋਇਆ ਹੈ | ਸ੍ਰੀ ਆਤਮਾ ਰਾਮ ਬਾਰੇ ਜੈਨ ਲੇਖਕ ਲਿਖਦੇ ਹਨ ਕਿ ਫ਼ਿਰੋਜ਼ਪੁਰ ਦੀ ਤਹਿਸੀਲ ਜ਼ੀਰਾ ਦੇ ਪਿੰਡ ਲਹਿਰਾ 'ਚ ਸੰਨ 1837 'ਚ ਜਨਮੇ ਉਕਤ ਸੰਤ ਕ੍ਰਾਂਤੀਕਾਰੀ ਲੇਖਕ, ਕਵਿ, ਸਮਾਜ ਸੁਧਾਰਕ ਅਤੇ ਵਿਦਿਆ ਪ੍ਰਚਾਰਕ ਵੀ ਸਨ |

Ad Position 22
No active advertisement
ਪਿਛਲੀ ਖ਼ਬਰ ਆਲ ਇੰਡੀਆ ਜਾਟ ਮਹਾਂਸਭਾ ਨੇ ਚੌਧਰੀ ਮਹਿੰਦਰ ਸਿੰਘ ਟਿਕੈਤ ਦੀ ਬਰਸੀ ਮਨਾਈ <br/> ਅਗਲੀ ਖ਼ਬਰ ਰੋਟਰੀ ਮੈਂਬਰਾਂ ਨੇ ਦਿੱਤੀ ਬੱਚਿਆਂ ਨੂੰ ਲੂ ਤੋਂ ਬਚਣ ਬਾਰੇ ਜਾਣਕਾਰੀ <br/>
Ad Position 24