28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਪਾਕਿ ਸੁਰੱਖਿਆ ਬਲਾਂ ਨੇ ਬੰਨੂ 'ਚ 16 ਅੱਤਵਾਦੀਆਂ ਨੂੰ ਮਾਰਨ ਦਾ ਕੀਤਾ ਦਾਅਵਾ

Ad Position 21
No active advertisement
ਅਜੀਤ ਡੈਸਕ 25-05-2026
ਅੰਮਿ੍ਤਸਰ, 24 ਮਈ (ਸੁਰਿੰਦਰ ਕੋਛੜ)-ਪਾਕਿਸਤਾਨੀ ਸੁਰੱਖਿਆ ਬਲਾਂ ਨੇ ਸੂਬਾ ਖ਼ੈਬਰ ਪਖ਼ਤੂਨਖ਼ਵਾ ਦੇ ਬੰਨੂ ਸ਼ਹਿਰ 'ਚ ਇਕ ਸਾਂਝੇ ਆਪ੍ਰੇਸ਼ਨ ਵਿਚ 16 ਅੱਤਵਾਦੀਆਂ ਨੂੰ ਮਾਰਨ ਦਾ ਦਾਅਵਾ ਕੀਤਾ ਹੈ | ਦਾਅਵਾ ਕੀਤਾ ਜਾ ਰਿਹਾ ਹੈ ਕਿ ਬੰਨੂ ਜ਼ਿਲ੍ਹੇ ਵਿਚ ਪਾਕਿਸਤਾਨੀ ਫੌਜ, ਪੁਲਿਸ ਅਤੇ ਅੱਤਵਾਦ ਵਿਰੋਧੀ ਵਿਭਾਗ (ਸੀ. ਟੀ. ਡੀ.) ਦੁਆਰਾ ਕੀਤੇ ਗਏ ਸਾਂਝੇ ਆਪ੍ਰੇਸ਼ਨ ਦੇ ਨਤੀਜੇ ਵਜੋਂ ਮਾਰੇ ਗਏ 16 ਅੱਤਵਾਦੀਆਂ ਵਿਚ ਦੋ ਸੀਨੀਅਰ ਕਮਾਂਡਰ ਜ਼ਮਰੀ ਨੂਰ ਅਤੇ ਅਬਦੁੱਲਾ ਸਈਦ ਵੀ ਸ਼ਾਮਿਲ ਸਨ | ਦੱਸਿਆ ਜਾ ਰਿਹਾ ਹੈ ਕਿ ਅੱਤਵਾਦੀਆਂ ਦੀ ਮੌਜੂਦਗੀ ਬਾਰੇ ਖੁਫੀਆ ਰਿਪੋਰਟਾਂ ਤੋਂ ਬਾਅਦ ਮੀਰੀਅਨ ਖੇਤਰ 'ਚ ਇਹ ਆਪ੍ਰੇਸ਼ਨ ਸ਼ੁਰੂ ਕੀਤਾ ਗਿਆ | ਸੁਰੱਖਿਆ ਅਧਿਕਾਰੀਆਂ ਨੇ ਕਿਹਾ ਕਿ ਛਾਪੇਮਾਰੀ ਦੌਰਾਨ ਕਈ ਅੱਤਵਾਦੀ ਟਿਕਾਣੇ ਵੀ ਤਬਾਹ ਕੀਤੇ ਗਏ | ਇਸ ਆਪਰੇਸ਼ਨ ਦੌਰਾਨ ਦੋ ਪੁਲਿਸ ਕਰਮਚਾਰੀ ਵੀ ਮਾਰੇ ਗਏ | ਮਿ੍ਤਕ ਕਰਮਚਾਰੀਆਂ ਦੀ ਪਛਾਣ ਕਾਂਸਟੇਬਲ ਵਹੀਦੁੱਲਾ ਖਾਨ ਤੇ ਨੂਰੁੱਲਾ ਖਾਨ ਵਜੋਂ ਹੋਈ ਹੈ |
Ad Position 22
No active advertisement
ਪਿਛਲੀ ਖ਼ਬਰ ਡੀ. ਏ. ਵੀ. ਪਬਲਿਕ ਸਕੂਲ ਵਿਖੇ ਸ਼ਾਨਦਾਰ ਅਕਦਾਮਿਕ ਪ੍ਰਾਪਤੀਆਂ ਦਾ ਜਸ਼ਨ ਮਨਾਇਆ ਅਗਲੀ ਖ਼ਬਰ ਖੁਰਾਣਾ ਜਵੈਲਰੀ ਹਾਊਸ ਨੇ ਸਿਲਵਰ ਸਟੋਰ ਦਾ ਕੀਤਾ ਉਦਘਾਟਨ
Ad Position 24