ਅੰਮਿ੍ਤਸਰ, 24 ਮਈ (ਰਾਜੇਸ਼ ਕੁਮਾਰ ਸ਼ਰਮਾ)-ਖੁਰਾਣਾ ਜਵੈਲਰੀ ਹਾਊਸ ਨੇ ਆਪਣੀ 75 ਸਾਲਾਂ ਦੀ ਵਿਰਾਸਤ ਨੂੰ ਜਾਰੀ ਰੱਖਦੇ ਹੋਏ ਅੱਜ ਅੰਮਿ੍ਤਸਰ 'ਚ ਆਪਣੇ ਸਿਲਵਰ ਸਟੋਰ ਦਾ ਉਦਘਾਟਨ ਕੀਤਾ | ਇਸ ਮੌਕੇ ਨਗਰ ਨਿਗਮ ਕਮਿਸ਼ਨਰ ਜਲੰਧਰ ਸੰਦੀਪ ਰਿਸ਼ੀ, ਵਿਧਾਇਕ ਕੁੰਵਰ ਵਿਜੇ ਪ੍ਰਤਾਪ ਸਿੰਘ, ਸਾਬਕਾ ਉਪ ਮੁੱਖ ਮੰਤਰੀ ਓ. ਪੀ. ਸੋਨੀ, ਸੀਨੀਅਰ ਡਿਪਟੀ ਮੇਅਰ ਪਿ੍ਯੰਕਾ ਸ਼ਰਮਾ, ਸਾਬਕਾ ਵਿਧਾਇਕ ਸੁਨੀਲ ਦੱਤੀ ਅਤੇ ਕੌਂਸਲਰ ਕਿ੍ਤੀ ਅਰੋੜਾ ਨੇ ਸਮਾਗਮ 'ਚ ਵਿਸ਼ੇਸ਼ ਤੌਰ 'ਤੇ ਸ਼ਿਰਕਤ ਕੀਤੀ | ਇਸ ਦੌਰਾਨ 75 ਸਾਲਾਂ ਦੇ ਸਫ਼ਰ ਨੂੰ ਸਮਰਪਿਤ ਇਕ ਯਾਦਗਾਰੀ ਕੌਫੀ ਟੇਬਲ ਬੁੱਕ ਦਾ ਉਦਘਾਟਨ ਵੀ ਕੀਤਾ | ਇਸ ਮੌਕੇ ਬੋਲਦਿਆਂ ਪੰਕਜ ਖੁਰਾਣਾ, ਪ੍ਰੇਰਨਾ ਖੁਰਾਣਾ, ਮੁਨੀਸ਼ ਖੁਰਾਣਾ ਅਤੇ ਗੀਤੂ ਖੁਰਾਣਾ ਨੇ ਕਿਹਾ ਕਿ 'ਸਿਲਵਰ ਸਟੋਰ ਬਾਏ ਕੇ. ਜੀ. ਐੱਚ.' ਇਕ ਸੁਪਨਾ ਹੈ ਜੋ ਪਿਆਰ, ਸੋਚ ਅਤੇ ਸਮਰਪਣ ਨਾਲ ਸਾਕਾਰ ਹੋਇਆ ਹੈ | ਉਨ੍ਹਾਂ ਦੱਸਿਆ ਕਿ 'ਸਿਲਵਰ ਸਟੋਰ ਬਾਏ ਕੇ. ਜੀ. ਐਚ.' ਇਕ ਐਕਸਕਲੂਸਿਵ ਕਾਂਸੈਪਟ ਸਟੋਰ ਹੈ, ਜਿੱਥੇ ਸਿਲਵਰ ਜੁਲਰੀ, ਸਿਲਵਰ ਗਿਫਟਿੰਗ ਆਰਟੀਕਲਜ਼, ਐਕਸੈਸਰੀਜ਼ ਅਤੇ ਸੋਹਣੇ ਢੰਗ ਨਾਲ ਕਿਊਰੇਟ ਕੀਤੀਆਂ ਗਿਫਟਿੰਗ ਕਲੇਕਸ਼ਨਜ਼ ਨੂੰ ਇਕ ਆਧੁਨਿਕ ਅਤੇ ਸ਼ਾਲੀਨ ਮਾਹੌਲ 'ਚ ਪੇਸ਼ ਕੀਤਾ ਗਿਆ ਹੈ | ਇਹ ਸਿਰਫ਼ ਇਕ ਸਟੋਰ ਨਹੀਂ, ਸਗੋਂ ਰਿਸ਼ਤਿਆਂ, ਭਾਵਨਾਵਾਂ ਤੇ ਖਾਸ ਪਲਾਂ ਦਾ ਜਸ਼ਨ ਹੈ |