ਰਾਜਾਸਾਂਸੀ, 24 ਮਈ (ਹਰਦੀਪ ਸਿੰਘ ਖੀਵਾ)-ਸਾਬਕਾ ਵਿਧਾਇਕ ਅਜੈਪਾਲ ਸਿੰਘ ਮੀਰਾਂਕੋਟ ਦੇ ਪਿਤਾ ਤੇ ਮਹਾਨ ਸ਼ਖਸੀਅਤ ਸਵ: ਜਥੇਦਾਰ ਖਜ਼ਾਨ ਸਿੰਘ ਮੀਰਾਂਕੋਟ ਸਾਬਕਾ ਵਿਧਾਇਕ ਦੀ ਸਾਲਾਨਾ ਬਰਸੀ 36ਵੀਂ ਬਰਸੀ ਨੂੰ ਸਮਰਪਿਤ ਮੀਰਾਂਕੋਟ ਦੇ ਇਤਿਹਾਸਕ ਗੁਰਦੁਆਰਾ ਮੱਲ੍ਹਾ ਸਾਹਿਬ ਵਿਖੇ ਪਰਿਵਾਰ ਤੇ ਸੰਗਤਾਂ ਵਲੋਂ ਰਖਾਏ ਗਏ ਸ੍ਰੀ ਅਖੰਡ ਪਾਠ ਸਾਹਿਬ ਜੀ ਦੇ ਭੋਗ ਉਪਰੰਤ ਰਾਗੀ ਜਥੇ ਵਲੋਂ ਗੁਰਬਾਣੀ ਦਾ ਕੀਰਤਨ ਕੀਤਾ ਤੇ ਉਕਤ ਗੁਰਦੁਆਰਾ ਸਾਹਿਬ ਦੇ ਮੁੱਖ ਗ੍ਰੰਥੀ ਭਾਈ ਹੀਰਾ ਸਿੰਘ ਵਲੋਂ ਅਰਦਾਸ ਕੀਤੀ ਗਈ | ਬਰਸੀ ਸਮਾਗਮ ਮੌਕੇ ਵਿਸ਼ੇਸ਼ ਤੌਰ 'ਤੇ ਹਾਜ਼ਰੀ ਭਰਨ ਪੁੱਜੇ ਪੁਨਰ ਸੁਰਜੀਤ ਅਕਾਲੀ ਦਲ ਦੇ ਪ੍ਰਧਾਨ ਤੇ ਸਾਬਕਾ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੇ ਕਿਹਾ ਕਿ ਸਾਬਕਾ ਵਿਧਾਇਕ ਸਵਰਗਵਾਸੀ ਜਥੇਦਾਰ ਖਜਾਨ ਸਿੰਘ ਨੇ ਲੋਕਾਂ ਲਈ ਸੇਵਾ ਕੀਤੀ ਸੀ ਉਹ ਲੋਕਤੰਤਰ ਦੀ ਰੂਹ ਸੀ ਤੇ ਉਹ ਸਿਆਸਤ ਕੀਤੀ ਸੀ | ਉਨ੍ਹਾਂ ਕਿਹਾ ਕਿ ਅੱਜ ਜਥੇਦਾਰ ਖਜ਼ਾਨ ਸਿੰਘ ਵਰਗੇ ਅਸਲੀ ਟਕਸਾਲੀ ਅਕਾਲੀਆਂ ਵਲੋਂ ਕੀਤੇ ਲੋਕ ਪੱਖੀ ਕੰਮਾਂ ਤੇ ਪੰਥ ਲਈ ਵੱਡੇ ਕੀਤੇ ਸੰਘਰਸ਼ਾਂ ਤੋਂ ਸੇਧ ਲੈਣ ਦੀ ਲੋੜ ਹੈ | ਇਸ ਤੋਂ ਇਲਾਵਾ ਮਾਸਟਰ ਜਸਵਿੰਦਰ ਸਿੰਘ ਜਹਾਂਗੀਰ, ਗੁਰਮੁੱਖ ਸਿੰਘ ਮੀਰਾਂਕੋਟ ਵਲੋਂ ਉਨ੍ਹਾਂ ਦੀ ਜੀਵਨੀ ਤੇ ਚਾਨਣਾ ਪਾਇਆ ਗਿਆ ਤੇ ਲੋਕਾਂ ਤੇ ਪੰਥ ਦੀ ਸੇਵਾ ਭਾਵਨਾ ਦਾ ਸਿਆਸੀ ਸਫ਼ਰ ਕਰਾਰ ਦਿੰਦਿਆਂ ਕਿਹਾ ਕਿ ਜਥੇਦਾਰ ਖਜ਼ਾਨ ਸਿੰਘ ਪੰਥ ਤੇ ਪਾਰਟੀ ਲਈ ਵੀ ਹਰ ਸਮੇਂ ਸਮਰਪਿਤ ਰਹਿੰਦੇ ਸਨ | ਇਸ ਦੌਰਾਨ ਸਾਬਕਾ ਵਿਧਾਇਕ ਜਥੇਦਾਰ ਅਜੈਪਾਲ ਸਿੰਘ ਮੀਰਾਂਕੋਟ ਵਲੋਂ ਇਸ ਬਰਸੀ ਸਮਾਗਮ ਵਿਚ ਪੁੱਜੇ ਗਿਆਨੀ ਹਰਪ੍ਰੀਤ ਸਿੰਘ ਤੇ ਸਮੂਹ ਸੰਗਤਾਂ ਦਾ ਧੰਨਵਾਦ ਕਰਦਿਆਂ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਦਾ ਸਿਰੀ ਸਾਹਿਬ ਤੇ ਗੁਰੂ ਦੀ ਬਖਸ਼ਿਸ਼ ਸਿਰੋਪਾਓ ਭੇਟ ਕਰਕੇ ਸਨਮਾਨ ਕੀਤਾ ਗਿਆ | ਇਸ ਮੌਕੇ ਬਰਸੀ ਸਮਾਗਮ ਵਿਚ ਸ਼ਾਮਿਲ ਵੱਖ-ਵੱਖ ਸ਼ਖ਼ਸੀਅਤਾਂ 'ਚ ਸਿੰਘ ਸਾਹਿਬ ਗਿਆਨੀ ਗੁਰਬਚਨ ਸਿੰਘ ਸਾਬਕਾ ਜਥੇਦਾਰ ਸ੍ਰੀ ਅਕਾਲ ਤਖ਼ਤ ਸਾਹਿਬ, ਮਨਿੰਦਰ ਸਿੰਘ ਧੁੰਨਾ, ਹਰਜਿੰਦਰ ਸਿੰਘ ਠਰੂ, ਜਗਜੀਤ ਸਿੰਘ ਕੋਟਲੀ, ਹਰਜੀਤ ਸਿੰਘ ਪੁਰੇਵਾਲ, ਮਧੂਪਾਲ ਸਿੰਘ ਮੋਗਾ, ਗੁਰਦੇਵ ਸਿੰਘ ਵੱਲਾ, ਜਗਬੀਰ ਸਿੰਘ ਵਰਪਾਲ, ਬਲਜਿੰਦਰ ਸਿੰਘ ਮੀਰਾਂਕੋਟ, ਬਲਕਾਰ ਸਿੰਘ ਸਾਂਘਣਾ, ਸਤਪਾਲ ਸਿੰਘ ਵਡਾਲੀ, ਜਸਪਾਲ ਸਿੰਘ ਸਰਪੰਚ ਮੀਰਾਂਕੋਟ ਕਲਾਂ, ਐਡਵੋਕੇਟ ਸ਼ਿਸ਼ਪਾਲ ਸਿੰਘ ਮੀਰਾਂਕੋਟ ਸਾਬਕਾ ਸਰਪੰਚ, ਮਨਜੀਤ ਸਿੰਘ ਭੰਗੂ ਮੀਰਾਂਕੋਟ, ਕੁਲਦੀਪ ਸਿੰਘ ਸਰਪੰਚ ਮੀਰਾਂਕੋਟ ਖੁਰਦ, ਬਲਗੇਰ ਸਿੰਘ ਬੋਪਾਰਾਏ ਸਰਪੰਚ ਬਾਬਾ ਟਹਿਲ ਸਿੰਘ ਨਗਰ, ਪ੍ਰਧਾਨ ਕਸ਼ਮੀਰ ਸਿੰਘ, ਰਾਜਪਾਲ ਸਿੰਘ ਮੀਰਾਂਕੋਟ, ਜਸਵਿੰਦਰ ਸਿੰਘ ਬਾਦਲ, ਕੇਵਲ ਸਿੰਘ ਹੇਰ, ਲਖਵਿੰਦਰ ਸਿੰਘ ਭੰਗੂ ਸਾਬਕਾ ਸਰਪੰਚ, ਬਲਗੇਰ ਸਿੰਘ ਭੰਗੂ, ਡਾ. ਗੁਰਨਾਮ ਸਿੰਘ, ਸੁਖਜਿੰਦਰ ਸਿੰਘ ਢਿੱਲੋਂ, ਬਾਪੂ ਗੁਰਮੀਤ ਸਿੰਘ ਭੰਗੂ, ਮਨਜੀਤ ਸਿੰਘ ਸੈਣੀ, ਪ੍ਰਦੀਪ ਸਿੰਘ ਸਾਈ, ਬਿਕਰਮਜੀਤ ਸਿੰਘ ਨਵਾਂ ਪਿੰਡ, ਮਨਜੀਤ ਸਿੰਘ ਬਾਠ, ਸੁਖਚੈਨ ਸਿੰਘ ਨੇਸਟਾ, ਦਿਲਪ੍ਰੀਤ ਸਿੰਘ ਸੇਠੀ, ਕਮਲਜੀਤ ਸਿੰਘ ਐੱਸ. ਡੀ. ਓ., ਅਮਰਪ੍ਰੀਤ ਸਿੰਘ ਸੰਧੂ ਤੋਂ ਇਲਾਵਾ ਸੰਗਤਾਂ ਹਾਜ਼ਰ ਸਨ | ਸਟੇਜ ਸਕੱਤਰ ਦੀ ਭੂਮਿਕਾ ਗੁਰਮੁੱਖ ਸਿੰਘ ਮੀਰਾਂਕੋਟ ਵਲੋਂ ਨਿਭਾਈ ਗਈ |