29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਜਸਪ੍ਰੀਤ ਸਿੰਘ ਦੇ ਹੱਕ 'ਚ ਵਾਰਡ ਨੰ.-6 ਵਿਚ ਚੋਣ ਮੀਟਿੰਗ

Ad Position 21
No active advertisement
ਅਜੀਤ ਡੈਸਕ 25-05-2026
ਰਈਆ, 24 ਮਈ (ਸ਼ਰਨਬੀਰ ਸਿੰਘ ਕੰਗ)-ਰਈਆ ਵਿਖੇ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਵਾਰਡ ਨੰਬਰ-6 ਤੋਂ ਗੁਰਸਿੱਖ ਉਮੀਦਵਾਰ ਪੇਂਟਰ ਜਸਪ੍ਰੀਤ ਸਿੰਘ ਦੇ ਹੱਕ ਵਿਚ ਵਿਸ਼ਾਲ ਚੋਣ ਮੀਟਿੰਗ ਹੋਈ, ਜਿਸ ਵਿਚ ਵਿਸ਼ੇਸ਼ ਤੌਰ 'ਤੇ ਸ੍ਰੋਮਣੀ ਅਕਾਲੀ ਦਲ ਹਲਕਾ ਇੰਚਾਰਜ ਜਥੇਦਾਰ ਬਲਜੀਤ ਸਿੰਘ ਜਲਾਲ ਉਸਮਾ ਹਾਜ਼ਰ ਹੋਏ ਅਤੇ ਅਕਾਲੀ ਉਮੀਦਵਾਰ ਜਥੇ. ਜਸਪ੍ਰੀਤ ਸਿੰਘ ਪੇਂਟਰ ਨੂੰ ਜਿਤਾਉਣ ਦੀ ਅਪੀਲ ਕਰਦੇ ਹੋਵੇ ਤੱਕੜੀ ਦੇ ਚੋਣ ਨਿਸ਼ਾਨ 'ਤੇ ਮੋਹਰਾਂ ਲਾਉਣ ਦੀ ਅਪੀਲ ਕੀਤੀ | ਇੱਕੱਠ ਦੀ ਹਾਜ਼ਰੀ ਨੂੰ ਵੇਖਦੇ ਹੋਏ ਉਨ੍ਹਾਂ ਕਿਹਾ ਇਹ ਸੀਟ ਅਕਾਲੀ ਦਲ ਬੜੀ ਚੜਦੀ ਕਲਾ ਨਾਲ ਜਿਤੇਗਾ | ਮੀਟਿੰਗ ਨੂੰ ਸੰਬੋਧਨ ਮਹਿਸੂਸ ਕੀਤਾ ਆਮ ਆਦਮੀ ਪਾਰਟੀ ਅਤੇ ਕਾਂਗਰਸ ਪਾਰਟੀ ਦੀ ਨੀਂਦ ਹਰਾਮ ਹੋ ਚੁਕੀ ਹੈ | ਤਰਸੇਮ ਸਿੰਘ ਮੱਟੂ ਨੇ ਕਿਹਾ ਇਸ ਵਿਸ਼ਾਲ ਮੀਟਿੰਗ ਤੋਂ ਬੁਖਲਾਏ ਹੋਏ ਦੋਵੇ ਪਾਰਟੀਆਂ ਦੇ ਉਮੀਦਵਾਰ ਅਤੇ ਵਰਕਰ ਬਾਰ ਬਾਰ ਮੀਟਿੰਗ ਜਗ੍ਹਾ 'ਤੇ ਗੇੜੇ ਮਾਰਦੇ ਰਹੇ | ਕਾਂਗਰਸ ਪਾਰਟੀ ਜ਼ਿੰਦਾਬਾਦ ਦੇ ਨਾਅਰੇ ਲਾਉਂਦੇ ਇਕ ਕਿਸਮ ਨਾਲ ਮਾਹੌਲ ਖ਼ਰਾਬ ਕਰਨ ਦੀ ਕੋਸ਼ਿਸ਼ ਕੀਤੀ ਪੱਰ ਅਸੀਂ ਕੋਈ ਜਬਾਬੀ ਨਾਅਰੇ ਲਾਉਣ ਦੀ ਕੋਈ ਕੋਸ਼ਿਸ਼ ਨਹੀਂ ਕੀਤੀ ਜਿਸ ਕਰਕੇ ਕੋਈ ਗੜਬੜ ਨਹੀਂ ਹੋਈ | ਇਸ ਮੌਕੇ ਅਕਾਲੀ ਦਲ ਨਿਰਮਲ ਸਿੰਘ ਧੂਲਕਾ ਸਰਕਲ ਪ੍ਰਧਾਨ, ਦਿਆਲ ਸਿੰਘ ਖਿਲਚੀਆਂ, ਤਰਸੇਮ ਸਿੰਘ ਕਾਲੇਕੇ, ਬੀਬੀ ਰਣਜੀਤ ਕੌਰ, ਬੀਬੀ ਗੁਰਮੀਤ ਕੌਰ, ਜਥੇ. ਰਾਜਵਿੰਦਰ ਸਿੰਘ ਸਾਹਬਾ, ਜਥੇ. ਮੇਵਾ ਸਿੰਘ, ਕਰਮ ਸਿੰਘ, ਰਾਮ ਸਿੰਘ, ਅਜੀਤ ਸਿੰਘ ਗਿੱਲ, ਜਥੇ: ਰਾਜਵਿੰਦਰ ਸਿੰਘ ਬਾਹਬਾ, ਸੁਖਦੇਵ ਸਿੰਘ, ਮੰਗਲ ਸਿੰਘ, ਬਿੱਲਾ ਪ੍ਰਧਾਨ, ਰਾਜਵਿੰਦਰ ਸਿੰਘ ਰਾਜੂ, ਪ੍ਰਭੂ ਵੈਲਡਿੰਗ ਵਾਲੇ ਸਮੇਤ ਬਹੁਤ ਸਾਰੀਆਂ ਬੀਬੀਆਂ, ਨੈਜਵਾਨ ਵੀਰ, ਹਾਜ਼ਰ ਸਨ
Ad Position 22
No active advertisement
ਪਿਛਲੀ ਖ਼ਬਰ ਸਵ. ਜਥੇਦਾਰ ਖਜ਼ਾਨ ਸਿੰਘ ਮੀਰਾਂਕੋਟ ਦੀ ਬਰਸੀ 'ਤੇ ਵੱਖ-ਵੱਖ ਆਗੂਆਂ ਭਰੀ ਹਾਜ਼ਰੀ ਅਗਲੀ ਖ਼ਬਰ 'ਆਪ' ਦੇ ਉਮੀਦਵਾਰਾਂ ਦੇ ਹੱਕ 'ਚ ਸੰਜੀਵ ਭੰਡਾਰੀ ਦੀ ਅਗਵਾਈ ਦੇ 'ਚ ਕੀਤਾ ਗਿਆ ਡੋਰ-ਟੂ-ਡੋਰ ਪ੍ਰਚਾਰ
Ad Position 24