ਰਈਆ, 24 ਮਈ (ਸ਼ਰਨਬੀਰ ਸਿੰਘ ਕੰਗ)-ਨਗਰ ਪੰਚਾਇਤ ਦੀਆਂ ਹੋ ਰਹੀਆਂ ਚੋਣਾਂ ਦੇ ਚੋਣ ਪ੍ਰਚਾਰ ਦੇ ਆਖਰੀ ਦਿਨ ਆਮ ਆਦਮੀ ਪਾਰਟੀ ਦੇ ਆਗੂਆਂ ਵਲੋਂ ਰਈਆ ਦੀਆਂ ਵੱਖ-ਵੱਖ ਵਾਰਡਾਂ ਵਿਚ ਧੂਆਂਧਾਰ ਚੋਣ ਪ੍ਰਚਾਰ ਕੀਤਾ ਗਿਆ | ਰਈਆ ਨਗਰ ਪੰਚਾਇਤ ਦੇ ਸੰਭਾਵੀ ਪ੍ਰਧਾਨ ਸੰਜੀਵ ਭੰਡਾਰੀ ਦੀ ਅਗਵਾਈ ਵਿਚ ਅੱਜ ਨਗਰ ਪੰਚਾਇਤ ਰਈਆ ਦੀ ਵਾਰਡ ਨੰਬਰ ਇਕ ਤੋਂ ਸੋਨੀਆ ਤੇ ਵਾਰਡ ਨੰਬਰ 13 ਤੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਸੰਜੀਵ ਭੰਡਾਰੀ ਦੀ ਅਗਵਾਈ ਵਿਚ ਆਮ ਆਦਮੀ ਪਾਰਟੀ ਦੇ ਕਾਰਕੁਨਾਂ ਨੇ ਡੋਰ ਟੂ ਡੋਰ ਚੋਣ ਪ੍ਰਚਾਰ ਕੀਤਾ | ਇਸ ਮੌਕੇ ਸੰਜੀਵ ਭੰਡਾਰੀ ਨੇ ਆਖਿਆ ਕਿ ਨਗਰ ਪੰਚਾਇਤ ਰਈਆ ਦੀਆਂ ਹੋ ਰਹੀਆਂ ਚੋਣਾਂ ਵਿਚ ਅੱਠ ਉਮੀਦਵਾਰ ਆਮ ਆਦਮੀ ਪਾਰਟੀ ਦੇ ਪਹਿਲਾਂ ਹੀ ਜਿੱਤ ਚੁੱਕੇ ਹਨ ਜਿਸ ਕਰਕੇ ਨਗਰ ਪੰਚਾਇਤ ਉੱਤੇ ਆਮ ਆਦਮੀ ਪਾਰਟੀ ਦਾ ਕਬਜ਼ਾ ਲਗਭਗ ਤੈਅ ਹੈ ਪਰ ਬਾਕੀ ਦੀਆਂ ਪੰਜ ਸੀਟਾਂ 'ਤੇ ਜੋ ਚੋਣ ਹੋ ਰਹੀ ਹੈ ਆਮ ਆਦਮੀ ਪਾਰਟੀ ਇਨ੍ਹਾਂ ਸੀਟਾਂ 'ਤੇ ਵੀ ਸ਼ਾਨ ਨਾਲ ਜਿੱਤ ਪ੍ਰਾਪਤ ਕਰੇਗੀ ਸੰਜੀਵ ਭੰਡਾਰੀ ਨੇ ਕਿਹਾ ਕਿ ਹਲਕਾ ਵਿਧਾਇਕ ਦਲਬੀਰ ਸਿੰਘ ਟੌਂਗ ਦੀ ਅਗਵਾਈ ਵਿਚ ਰਈਆ ਦੇ ਵਿਕਾਸ ਵਿਚ ਆਮ ਆਦਮੀ ਪਾਰਟੀ ਦੀ ਸਰਕਾਰ ਵਲੋਂ ਕੋਈ ਕਸਰ ਨਹੀਂ ਛੱਡੀ ਜਾਵੇਗੀ ਅਤੇ ਰਈਆ ਦਾ ਵਿਕਾਸ ਵੱਡੇ ਦਰਜੇ ਤੇ ਕਰਵਾਇਆ ਜਾਵੇਗਾ ਖਾਸ ਤੌਰ 'ਤੇ ਉੱਤੇ ਸੰਜੀਵ ਭੰਡਾਰੀ ਨੇ ਕਿਹਾ ਕਿ ਰਈਆ ਦੇ ਵਿਚ ਸਫ਼ਾਈ ਦੇ ਕੰਮ ਨੂੰ ਸਭ ਤੋਂ ਵੱਧ ਪਹਿਲ ਦਿੱਤੀ ਜਾਵੇਗੀ ਅਤੇ ਇਸ ਤੋਂ ਇਲਾਵਾ ਸੜਕਾਂ ਗਲੀਆਂ ਲਾਈਟਾਂ ਆਦਿ ਦੇ ਕੰਮ ਵਿਚ ਵੀ ਜੰਗੀ ਪੱਧਰ 'ਤੇ ਤੇਜੀ ਲਿਆਂਦੀ ਜਾਵੇਗੀ ਤਾਂਕਿ ਲੋਕਾਂ ਨੂੰ ਲੋਕਲ ਬਾਡੀ ਵਿਭਾਗ ਵਲੋਂ ਮਿਲਣ ਵਾਲੀਆਂ ਸਹੂਲਤਾਂ ਸਹੀ ਢੰਗ ਨਾਲ ਮਿਲ ਸਕਣ | ਇਸ ਮੌਕੇ ਨਗਰ ਪੰਚਾਇਤ ਰਈਆ ਨੇ ਚੁਣੇ ਗਏ ਵੱਖ-ਵੱਖ ਕੌਂਸਲਰ ਜਿਨ੍ਹਾਂ ਵਿਚ ਸਰਬਜੀਤ ਸਿੰਘ ਮਾਨ, ਸੁਰਿੰਦਰ ਕੁਮਾਰ, ਸੁਖਦੇਵ ਸਿੰਘ ਪੱਡਾ, ਜੋਤੀ ਸ਼ਰਮਾ ਸਮੇਤ ਹੋਰ ਕੋਈ ਆਗੂ ਵੀ ਮੌਜੂਦ ਇਸ ਮੌਕੇ ਵੱਖ-ਵੱਖ ਵਾਰਡਾਂ ਵਿਚ ਸੰਜੀਵ ਭੰਡਾਰੀ ਦਾ ਵਿਸ਼ੇਸ਼ ਤੌਰ 'ਤੇ ਸਨਮਾਨ ਵੀ ਕੀਤਾ ਗਿਆ |