ਇੰਟਰਨੈਸ਼ਨਲ ਫ਼ਤਿਹ ਅਕੈਡਮੀ ਨੇ ਕੈਂਬਰਿਜ ਪ੍ਰੀਖਿਆਵਾਂ ਵਿਚ ਹਾਸਿਲ ਕੀਤਾ 100 ਫ਼ੀਸਦੀ ਨਤੀਜਾ
ਅਜੀਤ ਡੈਸਕ
25-05-2026
ਏ. ਐੱਸ. ਅਤੇ ਏ-ਲੈਵਲ ਪ੍ਰੀਖਿਆਵਾਂ ਵਿਚ ਹਰਕਮਲ ਸਿੰਘ ਨੇ 4 ਏ-ਸਟਾਰ ਗ੍ਰੇਡ ਹਾਸਿਲ ਕਰਕੇ ਉੱਚ ਸਫਲਤਾ ਦਾ ਨਵਾਂ ਮਾਪਦੰਡ ਸਥਾਪਿਤ ਕੀਤਾ | ਮਿਹਕਪ੍ਰੀਤ ਕੌਰ ਨੇ 1 ਏ-ਸਟਾਰ ਅਤੇ 3 ਏ ਗ੍ਰੇਡ ਪ੍ਰਾਪਤ ਕੀਤੇ, ਜਦਕਿ ਗੁਰਪ੍ਰੀਤ ਕੌਰ ਨੇ 1 ਏ ਅਤੇ 2 ਬੀ ਗ੍ਰੇਡ ਹਾਸਲ ਕਰਕੇ ਆਪਣੀ ਕਾਬਲੀਅਤ ਦਾ ਪ੍ਰਮਾਣ ਦਿੱਤਾ | ਇਸ ਮੌਕੇ ਸਕੂਲ ਵਿਚ ਖੁਸ਼ੀ ਅਤੇ ਮਾਣ ਦਾ ਮਾਹੌਲ ਰਿਹਾ | ਚੇਅਰਮੈਨ ਜਗਬੀਰ ਸਿੰਘ, ਵਾਈਸ ਚੇਅਰਪਰਸਨ ਰਵਿੰਦਰ ਕੌਰ, ਪਿ੍ੰਸੀਪਲ, ਅਧਿਆਪਕਾਂ ਅਤੇ ਮਾਪਿਆਂ ਨੇ ਵਿਦਿਆਰਥੀਆਂ ਨੂੰ ਵਧਾਈ ਦਿੰਦਿਆਂ ਉਨ੍ਹਾਂ ਦੇ ਉਜਵਲ ਭਵਿੱਖ ਲਈ ਸ਼ੁਭਕਾਮਨਾਵਾਂ ਦਿੱਤੀਆਂ | ਚੇਅਰਮੈਨ ਜਗਬੀਰ ਸਿੰਘ ਨੇ ਕਿਹਾ ਕਿ ਇਹ ਸਫਲਤਾ ਵਿਦਿਆਰਥੀਆਂ ਦੀ ਮਿਹਨਤ, ਅਨੁਸ਼ਾਸਨ ਅਤੇ ਲਗਨ ਦਾ ਨਤੀਜਾ ਹੈ | ਉਨ੍ਹਾਂ ਕਿਹਾ ਕਿ ਅਜਿਹੀਆਂ ਉਪਲਬੱਧੀਆਂ ਹੋਰ ਵਿਦਿਆਰਥੀਆਂ ਲਈ ਪ੍ਰੇਰਣਾ ਸਰੋਤ ਬਣਦੀਆਂ ਹਨ ਅਤੇ ਸੰਸਥਾ ਦੇ ਉਸ ਮਿਸ਼ਨ ਨੂੰ ਹੋਰ ਮਜ਼ਬੂਤ ਕਰਦੀਆਂ ਹਨ ਜਿਸ ਤਹਿਤ ਨੌਜਵਾਨਾਂ ਨੂੰ ਆਤਮ-ਵਿਸ਼ਵਾਸੀ, ਜ਼ਿੰਮੇਵਾਰ ਅਤੇ ਵਿਸ਼ਵ ਪੱਧਰ ਦੇ ਯੋਗ ਨਾਗਰਿਕ ਬਣਾਉਣ ਲਈ ਤਿਆਰ ਕੀਤਾ ਜਾਂਦਾ ਹੈ | ਸਕੂਲ ਪ੍ਰਬੰਧਕਾਂ ਨੇ ਇਸ ਸਫਲਤਾ ਲਈ ਵਿਦਿਆਰਥੀਆਂ, ਅਧਿਆਪਕਾਂ ਅਤੇ ਮਾਪਿਆਂ ਦੀ ਸਾਂਝੀ ਮਿਹਨਤ ਦੀ ਸ਼ਲਾਘਾ ਕਰਦਿਆਂ ਭਵਿੱਖ ਵਿਚ ਵੀ ਉੱਚ ਅਕਾਦਮਿਕ ਮਿਆਰ ਕਾਇਮ ਰੱਖਣ ਦਾ ਵਿਸ਼ਵਾਸ ਪ੍ਰਗਟਾਇਆ |