ਨਵਾਂ ਪਿੰਡ, 24 ਮਈ (ਜਸਪਾਲ ਸਿੰਘ)-ਅਕਾਲੀ ਦਲ ਵਾਰਿਸ ਪੰਜਾਬ ਦੇ ਦੀ ਹਲਕਾ ਜੰਡਿਆਲਾ ਗੁਰੂ ਦੀ ਪੰਥਕ ਇਕੱਤਰਤਾ 29 ਮਈ ਨੂੰ ਪਿੰਡ ਭੰਗਵਾਂ, ਜਨਮ ਅਸਥਾਨ ਬ੍ਰਹਮ ਗਿਆਨੀ ਸੰਤ ਬਾਬਾ ਜਵੰਦ ਸਿੰਘ ਵਿਖੇ ਹੋਵੇਗੀ | ਇਹ ਜਾਣਕਾਰੀ ਭਾਈ ਅਮਨਦੀਪ ਸਿੰਘ ਡੱਡੂਆਣਾ ਜ਼ਿਲ੍ਹਾ ਪ੍ਰਧਾਨ ਅੰਮਿ੍ਤਸਰ, ਬਾਬਾ ਬਿਬੇਕ ਸਿੰਘ ਮੁੱਖ ਸੇਵਾਦਾਰ ਹਲਕਾ ਜੰਡਿਆਲਾ ਵਲੋਂ ਦਿੰਦਿਆਂ ਦੱਸਿਆ ਕਿ ਇਸ ਪੰਥਕ ਇਕੱਤਰਤਾ 'ਚ ਬਾਪੂ ਤਰਸੇਮ ਸਿੰਘ ਪਿਤਾ ਸੰਸਦ ਭਾਈ ਅੰਮਿ੍ਤਪਾਲ ਸਿੰਘ, ਮਨਦੀਪ ਸਿੰਘ ਸਿੱਧੂ ਭਰਾ ਬਾਈ ਦੀਪ ਸਿੱਧੂ ਤੇ ਲੱਖਾ ਸਿਧਾਣਾ ਤੋਂ ਇਲਾਵਾ ਕਈ ਪੰਥਕ ਤੇ ਪੰਜਾਬ ਹਿਤੈਸ਼ੀ ਸ਼ਖਸੀਅਤਾਂ ਵਲੋਂ ਪੰਜਾਬ ਤੇ ਪੰਥਕ ਮੁੱਦੇ, ਨਸਲ ਤੇ ਫਸਲਾਂ ਬਚਾਉਣ ਅਤੇ ਬੰਦੀ ਸਿੰਘਾਂ ਦੀ ਰਿਹਾਈ ਲਈ ਪੰਥ ਨੂੰ ਇਕ ਹੋਣ ਦਾ ਸੱਦਾ ਦਿੱਤਾ ਜਾਵੇਗਾ |