29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਰਾੜਾ ਸਾਹਿਬ ਸੜਕ 'ਤੇ ਪਿੰਡ ਘੁਡਾਣੀ ਕਲਾਂ ਲਾਗੇ ਖੇਤਾਂ 'ਚ ਲੱਗੀ ਅੱਗ ਸਰਕਾਰੀ ਦਰੱਖ਼ਤਾਂ ਤੱਕ ਪੁੱਜੀ

Ad Position 21
No active advertisement
ਰਾੜਾ ਸਾਹਿਬ ਸੜਕ 'ਤੇ ਪਿੰਡ ਘੁਡਾਣੀ ਕਲਾਂ ਲਾਗੇ ਖੇਤਾਂ 'ਚ ਲਗਾਈ ਅੱਗ ਕਾਰਨ ਸੜਕ ਕਿਨਾਰੇ ਖੜ੍ਹੇ ਹਰੇ ਭਰੇ ਸਰਕਾਰੀ ਦਰੱਖਤਾਂ ਅੱਗ ਨਾਲ ਸੜਦੇ ਹੋਏ | ਤਸਵੀਰਾਂ : ਸੁਖਵੀਰ ਸਿੰਘ ਚਣਕੋਈਆਂ <br/> 25-05-2026
8 ਸੜਕ ਕਿਨਾਰੇ ਖੜ੍ਹੇ ਹਰੇ-ਭਰੇ ਦਰੱਖਤਾਂ ਦਾ ਹੋਇਆ ਵੱਡਾ ਨੁਕਸਾਨ
8 ਦੇਰ ਰਾਤ ਫਾਇਰ ਬਿ੍ਗੇਡ ਦੀ ਗੱਡੀ ਨੇ ਪਹੰੁਚ ਕੇ ਅੱਗ 'ਤੇ ਪਾਇਆ ਕਾਬੂ


ਰਾੜਾ ਸਾਹਿਬ, 24 ਮਈ (ਸੁਖਵੀਰ ਸਿੰਘ ਚਣਕੋਈਆਂ)- ਰਾੜਾ ਸਾਹਿਬ-ਪਾਇਲ ਸੜਕ ਤੇ ਪਿੰਡ ਘੁਡਾਣੀ ਕਲਾਂ ਲਾਗੇ ਖੇਤਾਂ ਵਿੱਚ ਲਗਾਈ ਅੱਗ ਨੇ ਭਿਆਨਕ ਰੂਪ ਧਾਰਨ ਕਰ ਲਿਆ ਅਤੇ ਅੱਗ ਸੜਕ ਕਿਨਾਰੇ ਖੜੇ ਸਰਕਾਰੀ ਦਰਖਤਾਂ ਤੱਕ ਆ ਪਹੁੰਚੀ | ਜਿਸ ਕਾਰਨ ਵੱਡੀ ਗਿਣਤੀ ਵਿੱਚ ਖੜ੍ਹੇ ਹਰੇ ਭਰੇ ਕੀਮਤੀ ਦਰਖਤਾਂ ਦਾ ਸੜ ਕੇ ਵੱਡਾ ਨੁਕਸਾਨ ਹੋ ਗਿਆ 'ਤੇ ਵਾਤਾਵਰਨ ਨੂੰ ਵੀ ਵੱਡਾ ਝਟਕਾ ਲੱਗਿਆ ਹੈ | ਸਰਕਾਰ ਅਤੇ ਪ੍ਰਸ਼ਾਸਨ ਵੱਲੋਂ ਖੇਤਾਂ ਵਿੱਚ ਅੱਗ ਨਾ ਲਾਉਣ ਦੀਆਂ ਸਖ਼ਤ ਹਦਾਇਤਾਂ ਦੇ ਬਾਵਜੂਦ ਅਜੇ ਵੀ ਕਈ ਕਿਸਾਨਾਂ ਵੱਲੋਂ ਸਰਕਾਰੀ ਹਦਾਇਤਾਂ ਨੂੰ ਨਜ਼ਰ ਅੰਦਾਜ਼ ਕਰਕੇ ਖੇਤਾਂ ਵਿੱਚ ਅੱਗ ਲਾਉਣ ਦਾ ਸਿਲਸਿਲਾ ਜਾਰੀ ਰੱਖਿਆ ਹੋਇਆ ਹੈ | ਜਿਸ ਨਾਲ ਜਿੱਥੇ ਵਾਤਾਵਰਣ ਪ੍ਰਦੂਸ਼ਣ ਦੇ ਨਾਲ ਲੋਕਾਂ ਦੀ ਸਿਹਤ ਉਤੇ ਵੀ ਮਾੜਾ ਅਸਰ ਪੈ ਰਿਹਾ ਹੈ ਅਤੇ ਅੱਗ ਲੱਗਣ ਕਾਰਨ ਧਰਤੀ 'ਤੇ ਅਨੇਕਾ ਕੀੜੇ ਅਤੇ ਦਰਖਤਾਂ ਤੇ ਆਲ੍ਹਣਿਆਂ ਵਿੱਚ ਬੈਠੇ ਪੰਛੀ ਅਤੇ ਉਨ੍ਹਾਂ ਦੇ ਬੱਚੇ ਵੀ ਝੁਲਸ ਜਾਂਦੇ ਹਨ | ਮੌਕੇ 'ਤੇ ਮੌਜੂਦ ਲੋਕਾਂ ਤੇ ਰਾਹਗੀਰਾਂ ਅਨੁਸਾਰ ਖੇਤਾਂ ਵਿੱਚ ਰਹਿੰਦ-ਖੁਹਿੰਦ ਨੂੰ ਸਾੜਨ ਲਈ ਸਾਮ ਨੂੰ ਲਗਾਈ ਅੱਗ ਹਵਾ ਕਾਰਨ ਫੈਲ ਗਈ ਅਤੇ ਕੁੱਝ ਹੀ ਸਮੇਂ ਵਿੱਚ ਸੜਕ ਕਿਨਾਰੇ ਲੱਗੇ ਸਰਕਾਰੀ ਬੂਟਿਆਂ ਅਤੇ ਦਰਖਤਾਂ ਨੂੰ ਆਪਣੀ ਲਪੇਟ ਵਿੱਚ ਲੈ ਲਿਆ | ਵਣ-ਵਿਭਾਗ ਦੇ ਕੱਚੇ ਮੁਲਾਜ਼ਮ ਨੌਜਵਾਨ ਵੱਲੋਂ ਆਪਣੇ ਸਾਥੀਆਂ ਨਾਲ ਅੱਗ 'ਤੇ ਬਾਲਟੀਆਂ ਭਰ ਭਰ ਪਾਣੀ ਨਾਲ ਕਾਬੂ ਪਾਉਣ ਦੀ ਕੋਸ਼ਿਸ਼ ਕੀਤੀ ਗਈ ਪਰ ਅੱਗ ਇੰਨੀ ਜ਼ਿਆਦਾ ਭਿਆਨਕ ਸੀ ਜੋ ਤੇਜ ਹੰੁਦੀ ਗਈ ਜਿਸ ਨੰੂ ਦੇਰ ਰਾਤ ਕਰੀਬ 9.30 ਵਜੇ ਫਾਇਰ ਬਿ੍ਗੇਡ ਦੀ ਗੱਡੀ ਨੇ ਪਹੰੁਚ ਕੇ ਕਾਬੂ ਪਾਇਆ ਤਾਂ ਕਿਤੇ ਲੋਕਾਂ ਨੇ ਸੁੱਖ ਦਾ ਸਾਹ ਲਿਆ | ਲੋਕਾਂ ਨੇ ਪ੍ਰਸ਼ਾਸਨ ਤੋਂ ਮੰਗ ਕੀਤੀ ਹੈ ਕਿ ਖੇਤਾਂ ਵਿੱਚ ਅੱਗ ਲਗਾਉਣ ਵਾਲਿਆਂ ਖ਼ਿਲਾਫ਼ ਸਖ਼ਤ ਕਾਰਵਾਈ ਕੀਤੀ ਜਾਵੇ ਤਾਂ ਜੋ ਭਵਿੱਖ ਵਿੱਚ ਇਸ ਤਰ੍ਹਾਂ ਦੀਆਂ ਘਟਨਾਵਾਂ ਤੋਂ ਬਚਿਆ ਜਾ ਸਕੇ | ਉਨ੍ਹਾਂ ਕਿਹਾ ਕਿ ਦਰਖਤਾਂ ਦੀ ਸੰਭਾਲ ਹਰ ਨਾਗਰਿਕ ਦੀ ਜ਼ਿੰਮੇਵਾਰੀ ਹੈ ਅਤੇ ਇਸ ਤਰ੍ਹਾਂ ਦੀ ਲਾਪਰਵਾਹੀ ਨਾਲ ਵਾਤਾਵਰਨ ਨੂੰ ਭਾਰੀ ਨੁਕਸਾਨ ਪਹੁੰਚਦਾ ਹੈ | ਲੋਕਾਂ ਨੇ ਇਹ ਵੀ ਕਿਹਾ ਕਿ ਪ੍ਰਸ਼ਾਸਨ ਵੱਲੋਂ ਚਿਤਾਵਨੀਆਂ ਤਾਂ ਦਿੱਤੀਆਂ ਜਾਂਦੀਆਂ ਹਨ ਪਰ ਜ਼ਮੀਨੀ ਪੱਧਰ 'ਤੇ ਕੋਈ ਵੀ ਕਾਰਵਾਈ ਨਹੀ ਕੀਤੀ ਜਾ ਰਹੀ |
Ad Position 22
No active advertisement
ਪਿਛਲੀ ਖ਼ਬਰ ਅਕਾਲੀ ਦਲ ਵਾਰਿਸ ਪੰਜਾਬ ਦੇ' ਦੀ ਇਕੱਤਰਤਾ 29 ਨੂੰ ਅਗਲੀ ਖ਼ਬਰ ਦੋਰਾਹਾ ਵਿਖੇ ਵਿਧਾਇਕ ਗਿਆਸਪੁਰਾ ਵਲੋਂ ਆਮ ਆਦਮੀ ਪਾਰਟੀ ਦੇ ਉਮੀਦਵਾਰਾਂ ਦੇ ਹੱਕ ਵਿਚ ਵਿਸ਼ਾਲ ਰੋਡ ਮਾਰਚ
Ad Position 24