28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਕੇਂਦਰ ਸਰਕਾਰ ਵਲੋਂ ਝੋਨੇ ਦੀ ਫ਼ਸਲ ਨੂੰ ਖ਼ਰੀਦਿਆ ਜਾਵੇ ਤੇ ਸ਼ੈਲਰਾਂ ’ਚ ਪਿਛਲੇ ਸੀਜ਼ਨ ਦੀ ਪਈ ਝੋਨੇ ਦੀ ਫ਼ਸਲ ਨੂੰ ਜਲਦ ਚੁਕਵਾਈ ਜਾਵੇ- ਪ੍ਰਧਾਨ ਅਨੇਜਾ

ਸਾਹਨੇਵਾਲ, 28 ਸਤੰਬਰ (ਹਨੀ ਚਾਠਲੀ)- ਸਾਹਨੇਵਾਲ ਦੀ ਨਵੀਂ ਅਨਾਜ ਮੰਡੀ ਵਿਖੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਰਨ ਅਨੇਜਾ ਦੀ ਅਗਵਾਈ ਹੇਠ ਆੜ੍ਹਤੀਆਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਪ੍ਰਧਾਨ ਅਨੇਜਾ ਨੇ ਕਿਹਾ ਕਿ ਨੇੜੇ ਆ ਰਹੇ ਝੋਨੇ ਦੀ ਸੀਜ਼ਨ ਨੂੰ ਦੇਖਦਿਆਂ ਹੋਇਆਂ ਕੇਂਦਰ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਪ੍ਰਬੰਧਾਂ ਸਬੰਧੀ ਇਕ ਨਵੀਂ ਰਣਨੀਤੀ ਤਿਆਰ ਕਰਨ ਦਾ ਮਨ ਬਣਾ ਰਹੀ ਹੈ।

Ad Position 21
No active advertisement
ਅਜੀਤ ਡੈਸਕ 29-09-2026
ਸਾਹਨੇਵਾਲ, 28 ਸਤੰਬਰ (ਹਨੀ ਚਾਠਲੀ)- ਸਾਹਨੇਵਾਲ ਦੀ ਨਵੀਂ ਅਨਾਜ ਮੰਡੀ ਵਿਖੇ ਆੜ੍ਹਤੀਆ ਐਸੋਸੀਏਸ਼ਨ ਦੇ ਪ੍ਰਧਾਨ ਕਰਨ ਅਨੇਜਾ ਦੀ ਅਗਵਾਈ ਹੇਠ ਆੜ੍ਹਤੀਆਂ ਦੀ ਮੀਟਿੰਗ ਹੋਈ। ਮੀਟਿੰਗ ਦੌਰਾਨ ਪ੍ਰਧਾਨ ਅਨੇਜਾ ਨੇ ਕਿਹਾ ਕਿ ਨੇੜੇ ਆ ਰਹੇ ਝੋਨੇ ਦੀ ਸੀਜ਼ਨ ਨੂੰ ਦੇਖਦਿਆਂ ਹੋਇਆਂ ਕੇਂਦਰ ਸਰਕਾਰ ਵਲੋਂ ਝੋਨੇ ਦੀ ਖ਼ਰੀਦ ਪ੍ਰਬੰਧਾਂ ਸਬੰਧੀ ਇਕ ਨਵੀਂ ਰਣਨੀਤੀ ਤਿਆਰ ਕਰਨ ਦਾ ਮਨ ਬਣਾ ਰਹੀ ਹੈ। ਉਨ੍ਹਾਂ ਕਿਹਾ ਕਿ ਇਸ ਸਾਲ ਝੋਨੇ ਦੀ ਫ਼ਸਲ ਵਧ ਆਉਣ ਦੇ ਆਸਾਰ ਲੱਗ ਰਹੇ ਹਨ, ਪਰ ਕੇਂਦਰ ਸਰਕਾਰ ਝੋਨੇ ਦੀ ਫ਼ਸਲ ਨੂੰ ਸੀਮਤ ਹੱਦ ਤੱਕ ਖ਼ਰੀਦਣ ਦਾ ਜੋ ਫ਼ੈਸਲਾ ਕਰਨ ਜਾ ਰਹੀ ਹੈ। ਉਹ ਫ਼ੈਸਲਾ ਕਿਸਾਨਾਂ ਤੇ ਆੜ੍ਹਤੀਆਂ ਲਈ ਇਕ ਮਾਰੂ ਸਿੱਧ ਹੋਵੇਗਾ ਕਿਉਂ ਕਿ ਕਿਸਾਨ ਤਾਂ ਪਹਿਲਾ ਹੀ ਕਰਜ਼ੇ ਦੀ ਮਾਰ ਝੱਲ ਰਹੇ ਹਨ। ਉੱਪਰੋਂ ਕੇਂਦਰ ਸਰਕਾਰ ਝੋਨੇ ਦੀ ਖ਼ਰੀਦ ਸਬੰਧੀ ਲਏ ਜਾ ਰਹੇ ਨਵੇਂ ਫ਼ੈਸਲੇ ਨੂੰ ਲੈ ਕੇ ਕਿਸਾਨਾਂ ਤੇ ਆੜ੍ਹਤੀਆਂ ਨੂੰ ਬਰਬਾਦੀ ਦੇ ਰਾਹ ‘ਤੇ ਤੋਰਨ ਲਈ ਮਜਬੂਰ ਕਰ ਰਹੀ ਹੈ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਪਿਛਲੇ ਸੀਜ਼ਨ ਦੇ ਖ਼ਰੀਦੇ ਗਏ ਝੋਨੇ ਦੀ ਫ਼ਸਲ ਹਜੇ ਤੱਕ ਸ਼ੈਲਰਾਂ ਵਿਚ ਪਈ ਹੈ। ਪਰ ਕੇਂਦਰ ਸਰਕਾਰ ਝੋਨੇ ਦੀ ਚੁਕਾਈ ਸਬੰਧੀ ਕੋਈ ਵੀ ਧਿਆਨ ਨਹੀਂ ਦੇ ਰਹੀ ਜਿਸ ਕਾਰਨ ਕਿਸਾਨ, ਆੜ੍ਹਤੀਆ ਵਰਗ ਅਤੇ ਸ਼ੈਲਰ ਮਾਲਕ ਬਹੁਤ ਪ੍ਰੇਸ਼ਾਨੀਆਂ ਦਾ ਸਾਹਮਣਾ ਕਰ ਰਹੇ ਹਨ। ਪ੍ਰਧਾਨ ਅਨੇਜਾ ਨੇ ਕੇਂਦਰ ਸਰਕਾਰ ਤੋਂ ਮੰਗ ਕਰਦਿਆ ਕਿਹਾ ਕਿ ਝੋਨੇ ਦੀ ਖ਼ਰੀਦ ਸਬੰਧੀ ਕੋਈ ਵੀ ਅਜਿਹੀ ਰਣਨੀਤੀ ਤਿਆਰ ਨਾ ਕੀਤੀ ਜਾਵੇ, ਜਿਸ ਨਾਲ ਕਿਸਾਨ ਤੇ ਆੜ੍ਹਤੀਆ ਵਰਗ ਨੂੰ ਦਿੱਕਤਾਂ ਦਾ ਸਾਹਮਣਾ ਕਰਨਾ ਪਵੇ। ਉਨ੍ਹਾਂ ਕਿਹਾ ਕਿ ਕੇਂਦਰ ਸਰਕਾਰ ਵਲੋਂ ਜੋ ਝੋਨੇ ਦੀ ਫ਼ਸਲ ਨੂੰ ਸੀਮਤ ਹੱਦ ਤੱਕ ਖ਼ਰੀਦਣ ਦਾ ਜੋ ਫ਼ੈਸਲਾ ਕਰਨ ਜਾ ਰਹੀ ਹੈ। ਉਸ ਫ਼ੈਸਲੇ ਨੂੰ ਮੁੜ ਤੋਂ ਵਿਚਾਰ ਕਰ ਕੇ ਝੋਨੇ ਦੀ ਫ਼ਸਲ ਨੂੰ ਵੱਧ ਤੋਂ ਵੱਧ ਖ਼ਰੀਦਿਆ ਜਾਵੇ ਅਤੇ ਜੋ ਪਿਛਲੇ ਸੀਜ਼ਨ ਦੌਰਾਨ ਝੋਨੇ ਦੀ ਫ਼ਸਲ ਸ਼ੈਲਰਾਂ ਅੰਦਰ ਪਈ ਹੈ। ਉਸ ਫ਼ਸਲ ਨੂੰ ਵੀ ਜਲਦ ਚੁਕਵਾਇਆ ਜਾਵੇ ਤਾਂ ਜੋ ਨੇੜੇ ਆ ਰਿਹਾ ਝੋਨੇ ਦੀ ਫ਼ਸਲ ਦੇ ਸੀਜ਼ਨ ‘ਚ ਕਿਸਾਨਾਂ ਤੇ ਆੜ੍ਹਤੀਆਂ ਨੂੰ ਕੋਈ ਦਿੱਕਤ ਨਾ ਆਵੇ। ਇਸ ਮੌਕੇ ਸੁਖਵੰਤ ਸਿੰਘ ਸੁੱਖੀ, ਬਲਰਾਮ ਪਾਠਕ, ਸਤੀਸ਼ ਕੁਮਾਰ, ਅਮਰਦੀਪ ਸਿੰਘ ਗਿੱਲ, ਲਖਵੀਰ ਸਿੰਘ ਲੱਖਾ, ਡਿੰਪਲ, ਇਕਬਾਲ ਸਿੰਘ, ਗੁਰਦੀਪ ਬੇਦੀ, ਜਗਵੀਰ ਸਿੰਘ, ਕੁਲਵੰਤ ਸਿੰਘ, ਮੋਹਿਤ ਕੁਮਾਰ, ਲਵ, ਰਣਧੀਰ ਸਿੰਘ, ਅਮਰੀਕ ਸਿੰਘ, ਮਹਿੰਦਰ ਕੁਮਾਰ, ਅਨਿਲ ਪੁਰੀ, ਕਰਮਜੀਤ ਸਿੰਘ ਆਦਿ ਆੜ੍ਹਤੀਏ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਏ. ਐਸ. ਕਾਲਜ ਫਾਰ ਵੂਮੈਨ ਨੇ ਸ਼ਹੀਦ ਭਗਤ ਸਿੰਘ ਨੂੰ ਜਨਮ ਦਿਵਸ ’ਤੇ ਕੀਤੀ ਸ਼ਰਧਾਂਜਲੀ ਭੇਟ ਅਗਲੀ ਖ਼ਬਰ ਆਮ ਆਦਮੀ ਪਾਰਟੀ ਦੀ ਨੀਅਤ ਤੇ ਨੀਤੀ ’ਚ ਫ਼ਰਕ- ਹੈਪੀ ਗਿੱਲ
Ad Position 24