28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਏ. ਐਸ. ਕਾਲਜ ਫਾਰ ਵੂਮੈਨ ਨੇ ਸ਼ਹੀਦ ਭਗਤ ਸਿੰਘ ਨੂੰ ਜਨਮ ਦਿਵਸ ’ਤੇ ਕੀਤੀ ਸ਼ਰਧਾਂਜਲੀ ਭੇਟ

ਖੰਨਾ, 28 ਸਤੰਬਰ (ਹਰਜਿੰਦਰ ਸਿੰਘ ਲਾਲ)-ਏ. ਐਸ.

Ad Position 21
No active advertisement
ਅਜੀਤ ਡੈਸਕ 29-09-2026
ਖੰਨਾ, 28 ਸਤੰਬਰ (ਹਰਜਿੰਦਰ ਸਿੰਘ ਲਾਲ)-ਏ. ਐਸ. ਹਾਈ ਸਕੂਲ ਖੰਨਾ ਟਰੱਸਟ ਐਂਡ ਮੈਨੇਜਮੈਂਟ ਸੁਸਾਇਟੀ, ਖੰਨਾ ਦੀ ਸਰਪ੍ਰਸਤੀ ਹੇਠ ਤੇ ਕਾਲਜ ਦੀ ਪ੍ਰਿੰਸੀਪਲ ਡਾ. ਨੀਤੂ ਓਹਰੀ ਹਾਂਡਾ ਦੀ ਅਗਵਾਈ ਹੇਠ ਏ. ਐਸ. ਕਾਲਜ ਫੋਰ ਵੁਮਨ ਖੰਨਾ ਵਿਚ ਸ਼ਹੀਦ ਭਗਤ ਸਿੰਘ ਨੂੰ ਉਨ੍ਹਾਂ ਦੇ ਜਨਮ ਦਿਵਸ ’ਤੇ ਸ਼ਰਧਾਂਜਲੀ ਭੇਟ ਕੀਤੀ ਗਈ। ਇਸ ਮੌਕੇ ਕਾਲਜ ਆਡੀਟੋਰੀਅਮ ਵਿਚ ਅਸੈਂਬਲੀ ਦੌਰਾਨ ਸਾਰੇ ਵਿਦਿਆਰਥੀਆਂ ਨਾਲ ਸ਼ਹੀਦ ਭਗਤ ਸਿੰਘ ਦੀ ਜਨਮ ਦਿਹਾੜੇ ਤੇ ਉਨ੍ਹਾਂ ਦੇ ਜੀਵਨ ਦੇ ਮਹੱਤਵਪੂਰਨ ਪਹਿਲੂਆਂ ਨੂੰ ਹਿੰਦੀ ਵਿਭਾਗ ਦੇ ਮੁਖੀ ਡਾ. ਚਮਕੌਰ ਸਿੰਘ ਵਲੋਂ ਬੱਚਿਆਂ ਨੂੰ ਸ਼ਹੀਦ ਭਗਤ ਸਿੰਘ ਦੇ ਜੀਵਨ ਦੇ ਖਾਸ ਪਹਿਲੂਆਂ ਬਾਰੇ ਦੱਸਿਆ ਗਿਆ। ਅਸੈਂਬਲੀ ਤੋਂ ਬਾਅਦ ਇਤਿਹਾਸ ਵਿਭਾਗ ਦੇ ਮੁਖੀ ਡਾ. ਅਮਰਦੀਪ, ਐਨ. ਐਸ. ਐਸ ਕੋਆਰਡੀਨੇਟਰ ਹਰਿੰਦਰ ਕੌਰ ਤੇ ਡਾ. ਮੋਨੀਕਾ ਤੇ ਐਨ. ਸੀ. ਸੀ. ਇੰਚਾਰਜ ਡਾਕਟਰ ਗੋਲਡੀ ਵਲੋਂ ਸ਼ਹੀਦ ਭਗਤ ਸਿੰਘ ਦੇ ਜਨਮ ਦਿਹਾੜੇ ਤੇ ਇਤਿਹਾਸ, ਐਨ. ਐਸ. ਐਸ ਅਤੇ ਐਨ. ਸੀ. ਸੀ. ਦੇ ਵਿਦਿਆਰਥੀਆਂ ਨਾਲ ਇਕ ਵਿਸ਼ੇਸ਼ ਲੈਕਚਰ ਦਾ ਆਯੋਜਨ ਕਰਵਾਇਆ , ਜਿਸ ਵਿਚ ਡਾ. ਅਮਰਦੀਪ ਨੇ ਸ਼ਹੀਦ ਭਗਤ ਸਿੰਘ ਦੇ ਜੀਵਨ, ਉਨ੍ਹਾਂ ਦੇ ਆਜ਼ਾਦੀ ਦੇ ਸੰਘਰਸ਼ ਅਤੇ ਬਲਿਦਾਨ ਬਾਰੇ ਵਿਦਿਆਰਥੀਆਂ ਨੂੰ ਦੱਸਿਆ। ਅੰਤ ਵਿਚ ਕਾਲਜ ਪ੍ਰਿੰਸੀਪਲ ਡਾ. ਨੀਤੂ ਓਹਰੀ ਹਾਂਡਾ ਨੇ ਸਾਰੇ ਵਿਦਿਆਰਥੀਆਂ ਨੂੰ ਸ਼ਹੀਦ ਭਗਤ ਸਿੰਘ ਨੂੰ ਵਿਦਿਆਰਥੀਆਂ ਦਾ ਰੋਲ ਮਾਡਲ ਦੱਸਦੇ ਹੋਏ ਉਨ੍ਹਾਂ ਦੇ ਇਸ ਬਲਿਦਾਨ ਨੂੰ ਕਦੇ ਨਾ ਭੁੱਲਣ ਲਈ ਕਿਹਾ ਅਤੇ ਛੋਟੀ ਉਮਰ ਵਿਚ ਉਨ੍ਹਾਂ ਦਾ ਆਜ਼ਾਦੀ ਦੇ ਲਈ ਇਕ ਜਜ਼ਬਾ ਪਾਉਣ ਦੀ ਪ੍ਰੇਰਨਾ ਬਾਰੇ ਦੱਸਿਆ। ਇਸ ਮੌਕੇ ਰਾਜੇਸ਼ ਡਾਲੀ (ਪ੍ਰਧਾਨ, ਏ. ਐਸ. ਹਾਈ ਸਕੂਲ ਖੰਨਾ ਟਰੱਸਟ ਅਤੇ ਮੈਨੇਜਮੈਂਟ ਸੁਸਾਇਟੀ ਖੰਨਾ), ਐਡਵੋਕੇਟ ਨਵੀਨ ਥੰਮਨ (ਉਪ-ਪ੍ਰਧਾਨ), ਸੰਜੀਵ ਧਮੀਜਾ (ਜਨਰਲ ਸਕੱਤਰ), ਜਤਿੰਦਰ ਦੇਵਗਨ (ਸੰਯੁਕਤ ਜਨਰਲ ਸਕੱਤਰ ਅਤੇ ਇੰਟਰਨਲ ਆਡੀਟਰ) ਅਤੇ ਕਵਿਤਾ ਗੁਪਤਾ (ਸਕੱਤਰ, ਏ. ਐਸ. ਕਾਲਜ ਫਾਰ ਵੂਮੈਨ ਖੰਨਾ) ਨੇ ਇਸ ਵਿਸ਼ੇਸ਼ ਲੈਕਚਰ ਨੂੰ ਸਫਲਤਾ ਪੂਰਵਕ ਆਯੋਜਿਤ ਕਰਨ ਲਈ ਪ੍ਰਿੰਸੀਪਲ ਡਾ. ਨੀਤੂ ਓਹਰੀ ਹਾਂਡਾ, ਸਬੰਧਤ ਸਟਾਫ ਮੈਂਬਰਾਂ ਤੇ ਵਿਦਿਆਰਥੀਆਂ ਦੇ ਯਤਨਾਂ ਦੀ ਸ਼ਲਾਘਾ ਕੀਤੀ।
Ad Position 22
No active advertisement
ਪਿਛਲੀ ਖ਼ਬਰ ਸਰਸਵਤੀ ਸਕੂਲ ਦੋਰਾਹਾ ਵਿਚ ਸ਼ਹੀਦ-ਏ-ਆਜ਼ਮ ਭਗਤ ਸਿੰਘ ਦਾ ਜਨਮ ਦਿਵਸ ਮਨਾਇਆ ਅਗਲੀ ਖ਼ਬਰ ਕੇਂਦਰ ਸਰਕਾਰ ਵਲੋਂ ਝੋਨੇ ਦੀ ਫ਼ਸਲ ਨੂੰ ਖ਼ਰੀਦਿਆ ਜਾਵੇ ਤੇ ਸ਼ੈਲਰਾਂ ’ਚ ਪਿਛਲੇ ਸੀਜ਼ਨ ਦੀ ਪਈ ਝੋਨੇ ਦੀ ਫ਼ਸਲ ਨੂੰ ਜਲਦ ਚੁਕਵਾ...
Ad Position 24