28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਬਾਬਾ ਮੁਕੰਦ ਜੀ ਦੀ 50ਵੀਂ ਬਰਸੀ ਨਮਿਤ ਤਿੰਨ ਰੋਜ਼ਾ ਸਮਾਗਮ ਸ਼ੁਰੂ *ਕੱਲ੍ਹ ਸ੍ਰੀ ਅਖੰਡ ਪਾਠਾਂ ਦੇ ਭੋਗਾਂ ਉਪਰੰਤ ਦੀਵਾਨ ਸਜਾਏ ਜਾਣਗੇ

ਜਗਰਾਉਂ, 28 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਬਾਲ ਬ੍ਰਹਮਚਾਰੀ ਮਹਾਂਰਿਸ਼ੀ ਬਾਬਾ ਮੁਕੰਦ ਦੀ 50ਵੀਂ ਬਰਸੀ ਨਮਿਤ ਗੁਰਦੁਆਰਾ ਬਾਬਾ ਮੁਕੰਦ ਜੀ ਮੁਹੱਲਾ ਮੁਕੰਦਪੁਰੀ ਜਗਰਾਉਂ ਵਿਖੇ ਤਿੰਨ ਰੋਜ਼ਾ ਸਮਾਗਮ ਸ਼ੁਰੂ ਹੋਏ। ਸਮਾਗਮ ਵਿਚ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ।

Ad Position 21
No active advertisement
ਅਜੀਤ ਡੈਸਕ 29-09-2026
ਜਗਰਾਉਂ, 28 ਸਤੰਬਰ (ਹਰਵਿੰਦਰ ਸਿੰਘ ਖ਼ਾਲਸਾ)-ਬਾਲ ਬ੍ਰਹਮਚਾਰੀ ਮਹਾਂਰਿਸ਼ੀ ਬਾਬਾ ਮੁਕੰਦ ਦੀ 50ਵੀਂ ਬਰਸੀ ਨਮਿਤ ਗੁਰਦੁਆਰਾ ਬਾਬਾ ਮੁਕੰਦ ਜੀ ਮੁਹੱਲਾ ਮੁਕੰਦਪੁਰੀ ਜਗਰਾਉਂ ਵਿਖੇ ਤਿੰਨ ਰੋਜ਼ਾ ਸਮਾਗਮ ਸ਼ੁਰੂ ਹੋਏ। ਸਮਾਗਮ ਵਿਚ ਸ੍ਰੀ ਅਖੰਡ ਪਾਠ ਪ੍ਰਕਾਸ਼ ਕਰਵਾਏ ਗਏ। ਇਹ ਸਮਾਗਮ ਸੱਚਖੰਡ ਵਾਸੀ ਸੰਤ ਬਾਬਾ ਮੈਂਗਲ ਸਿੰਘ ਨਾਨਕਸਰ ਵਾਲਿਆਂ ਵਲੋਂ ਕਰਵਾਉਣਾ ਸ਼ੁਰੂ ਕੀਤਾ ਸੀ ਜੋ ਹੁਣ ਉਨ੍ਹਾਂ ਤੋਂ ਵਰੋਸਾਏ ਤੇ ਸਪੁੱਤਰ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਵਲੋਂ ਦੇਸ਼-ਵਿਦੇਸ਼ ਦੀਆਂ ਸੰਗਤਾਂ ਦੇ ਸਹਿਯੋਗ ਨਾਲ ਹਰ ਸਾਲ ਕਰਵਾਇਆ ਜਾਂਦਾ ਹੈ। ਸਮਾਗਮ ਵਿਚ ਸ੍ਰੀ ਅਖੰਡ ਪਾਠ ਦੇ ਪ੍ਰਕਾਸ਼ ਕਰਵਾਏ ਗਏ। ਸਮਾਗਮ ਵਿਚ ਕੀਰਤਨੀ ਜਥਿਆਂ ਵਲੋਂ ਸੰਗਤਾਂ ਨੂੰ ਗੁਰਬਾਣੀ ਦਾ ਕੀਰਤਨ ਸਰਵਣ ਕਰਵਾਇਆ ਤੇ ਸ਼ਾਮ ਨੂੰ ਦੀਵਾਨ ਸਜਾਏ ਗਏ। ਸਜਾਏ ਦੀਵਾਨ ’ਚ ਸੰਤ ਬਾਬਾ ਅਰਵਿੰਦਰ ਸਿੰਘ ਨਾਨਕਸਰ ਵਾਲਿਆਂ ਨੇ ਬਾਬਾ ਮੁਕੰਦ ਜੀ ਦੇ ਜੀਵਨ ਪ੍ਰਤੀ ਸੰਗਤਾਂ ਨੂੰ ਜਾਣੂ ਕਰਵਾਇਆ। ਉਨ੍ਹਾਂ ਸੰਗਤਾਂ ਨੂੰ ਹੱਥੀ ਕਿਰਤ ਕਰਨ , ਨਾਮ ਜਪਣ ਤੇ ਸਰਬੱਤ ਦੇ ਭਲੇ ਲਈ ਕਾਰਜ ਕਰਨ ਲਈ ਆਖਿਆ। ਇਸ ਮੌਕੇ ਦਲੇਰ ਸਿੰਘ ਲੁਧਿਆਣਾ ਅਤੇ ਮਨਿੰਦਰ ਸਿੰਘ ਮੰਨੀ ਕੈਲਪੁਰ ਨੇ ਦੱਸਿਆ ਕਿ ਪ੍ਰਕਾਸ਼ ਕਰਵਾਏ ਸ੍ਰੀ ਅਖੰਡ ਪਾਠਾਂ ਦੇ ਭੋਗ 30 ਸਤੰਬਰ ਨੂੰ ਸਵੇਰੇ 9 ਵਜੇ ਪੈਣਗੇ। ਉਪਰੰਤ ਦੀਵਾਨ ਸਜਾਏ ਜਾਣਗੇ, ਜਿਸ ਵਿਚ ਮਹਾਂਪੁਰਖ, ਕੀਰਤਨੀ, ਢਾਡੀ, ਕਵੀਸ਼ਰੀ ਜਥਿਆਂ ਤੋਂ ਇਲਾਵਾ ਵੱਖ-ਵੱਖ ਧਾਰਮਿਕ, ਸਮਾਜਿਕ , ਰਾਜਨੀਤਿਕ ਆਦਿ ਸੰਸਥਾਵਾਂ ਦੇ ਆਗੂ ਪਹੁੰਚ ਕੇ ਆਪਣੇ-ਆਪਣੇ ਢੰਗ ਨਾਲ ਸ਼ਰਧਾ ਦੇ ਫੁੱਲ ਭੇਟ ਕਰਨਗੇ। ਇਸ ਮੌਕੇ ਅਮਰੀਕ ਸਿੰਘ ਭੋਲਾ, ਪ੍ਰੇਮ ਸਿੰਘ ਧਾਲੀਵਾਲ, ਬਲਦੇਵ ਸਿੰਘ ਦੇਬੀ, ਸ਼ਿੰਦਰਪਾਲ ਸਿੰਘ ਕੈਨੇਡਾ, ਹਰੀ ਸਿੰਘ ਧਾਲੀਵਾਲ, ਚੇਅਰਮੈਨ ਕਰਮਜੀਤ ਸਿੰਘ ਕੰਮੀ, ਅਵਤਾਰ ਸਿੰਘ ਬਿੱਟਾ, ਦੇਵ ਦੱਤ ਕਪੂਰ, ਵਿਸ਼ਾਲ ਕਪੂਰ, ਰਵੀ ਕਪੂਰ, ਲਵਪ੍ਰੀਤ ਸਿੰਘ, ਗੁਰਪ੍ਰੀਤ ਸਿੰਘ, ਜਰਨੈਲ ਸਿੰਘ, ਮਹਿੰਦਰਪਾਲ ਸਿੰਘ ਆਦਿ ਹਾਜ਼ਰ ਸਨ।
Ad Position 22
No active advertisement
ਪਿਛਲੀ ਖ਼ਬਰ ਮਹਾਂਪੁਰਸ਼ਾਂ ਦੀ ਵਿਚਾਰਧਾਰਾ ਤੇ ਰੂਹਾਨੀ ਤਪੱਸਿਆ ਤੋਂ ਸਮਾਜ ਨੂੰ ਨਵਾਂ ਰਸਤਾ ਮਿਲਦਾ ਹੈ- ਗਿਆਨੀ ਇਕਬਾਲ ਸਿੰਘ ਅਗਲੀ ਖ਼ਬਰ ਬਲਾਕ ਮਾਂਗਟ ਦੀਆਂ ਖੇਡਾਂ ਵਿਚ ਓਵਰਆਲ ਟਰਾਫ਼ੀ ਭੂਖੜੀ ਸੈਂਟਰ ਨੇ ਜਿੱਤੀ
Ad Position 24