28-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 29-09-2026

ਬਲਾਕ ਮਾਂਗਟ ਦੀਆਂ ਖੇਡਾਂ ਵਿਚ ਓਵਰਆਲ ਟਰਾਫ਼ੀ ਭੂਖੜੀ ਸੈਂਟਰ ਨੇ ਜਿੱਤੀ

ਮਾਛੀਵਾੜਾ ਸਾਹਿਬ/ਕੁਹਾੜਾ, 28 ਸਤੰਬਰ (ਮਨੋਜ ਕੁਮਾਰ/ਸੰਦੀਪ ਕੁਹਾੜਾ)-ਬਲਾਕ ਮਾਂਗਟ-3 ਦੇ ਬਲਾਕ ਸਿੱਖਿਆ ਅਫ਼ਸਰ ਸੁਖਦੇਵ ਸਿੰਘ ਹਠੂਰੀਆ ਦੀ ਅਗਵਾਈ ਵਿਚ ਸਰਪੰਚ ਤੇ ਸਮੁੱਚੀ ਪੰਚਾਇਤ ਨੇ ਸਰਕਾਰੀ ਪ੍ਰਾਇਮਰੀ ਸਕੂਲ ਮਿਆਣੀ ਵਿਖੇ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਕੀਤਾ, ਜਿਸ ’ਚ ਵੱਖ-ਵੱਖ ਸੈਂਟਰ ਸਕੂਲਾਂ ਦੀਆਂ ਟੀਮਾਂ ਤੇ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਦੌਰਾਨ ਬੱਚਿਆਂ ਦੇ ਫੁੱਟਬਾਲ, ਕਬੱਡੀ, ਦੌੜਾਂ ਆਦਿ ਮੁਕਾਬਲੇ ਹੋਏ, ਜਿਨ੍ਹਾਂ ਵਿਚ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਤੇ ਵੱਖਰੀਆਂ ਵੱਖਰੀਆਂ ਪੁਜ਼ੀਸ਼ਨ ਹਾਸਿਲ ਕੀਤੀਆਂ।

Ad Position 21
No active advertisement
ਅਜੀਤ ਡੈਸਕ 29-09-2026
ਮਾਛੀਵਾੜਾ ਸਾਹਿਬ/ਕੁਹਾੜਾ, 28 ਸਤੰਬਰ (ਮਨੋਜ ਕੁਮਾਰ/ਸੰਦੀਪ ਕੁਹਾੜਾ)-ਬਲਾਕ ਮਾਂਗਟ-3 ਦੇ ਬਲਾਕ ਸਿੱਖਿਆ ਅਫ਼ਸਰ ਸੁਖਦੇਵ ਸਿੰਘ ਹਠੂਰੀਆ ਦੀ ਅਗਵਾਈ ਵਿਚ ਸਰਪੰਚ ਤੇ ਸਮੁੱਚੀ ਪੰਚਾਇਤ ਨੇ ਸਰਕਾਰੀ ਪ੍ਰਾਇਮਰੀ ਸਕੂਲ ਮਿਆਣੀ ਵਿਖੇ ਬਲਾਕ ਪੱਧਰੀ ਖੇਡਾਂ ਦਾ ਉਦਘਾਟਨ ਕੀਤਾ, ਜਿਸ ’ਚ ਵੱਖ-ਵੱਖ ਸੈਂਟਰ ਸਕੂਲਾਂ ਦੀਆਂ ਟੀਮਾਂ ਤੇ ਖਿਡਾਰੀਆਂ ਨੇ ਭਾਗ ਲਿਆ। ਇਨ੍ਹਾਂ ਖੇਡਾਂ ਦੌਰਾਨ ਬੱਚਿਆਂ ਦੇ ਫੁੱਟਬਾਲ, ਕਬੱਡੀ, ਦੌੜਾਂ ਆਦਿ ਮੁਕਾਬਲੇ ਹੋਏ, ਜਿਨ੍ਹਾਂ ਵਿਚ ਬੱਚਿਆਂ ਨੇ ਵੱਧ ਚੜ੍ਹ ਕੇ ਭਾਗ ਲਿਆ ਤੇ ਵੱਖਰੀਆਂ ਵੱਖਰੀਆਂ ਪੁਜ਼ੀਸ਼ਨ ਹਾਸਿਲ ਕੀਤੀਆਂ। ਇਸ ਮੌਕੇ ਬਲਾਕ ਖੇਡ ਕਮੇਟੀ ਮੈਂਬਰਾਂ ਨੇ ਆਪਣੀਆਂ ਡਿਊਟੀਆਂ ਤਨਦੇਹੀ ਨਾਲ ਨਿਵਾਈਆਂ। ਪਿੰਡ ਦੀ ਪੰਚਾਇਤ ਨੇ ਬੱਚਿਆਂ ਤੇ ਅਧਿਆਪਕਾਂ ਲਈ ਲੰਗਰ ਦਾ ਪ੍ਰਬੰਧ ਕੀਤਾ। ਇਨ੍ਹਾਂ ਖੇਡਾਂ ਦੌਰਾਨ ਓਵਰ ਆਲ ਟਰਾਫ਼ੀ ਭੂਖੜੀ ਸੈਂਟਰ ਨੇ ਪ੍ਰਾਪਤ ਕੀਤੀ। ਖੇਡਾਂ ਦੇ ਆਖ਼ਰੀ ਦਿਨ ਬਲਾਕ ਸਿੱਖਿਆ ਅਧਿਕਾਰੀ ਸੁਖਦੇਵ ਸਿੰਘ ਹਠੂਰੀਆ ਤੇ ਸਮੁੱਚੀ ਪੰਚਾਇਤ ਨੇ ਬੱਚਿਆਂ ਨੂੰ ਇਨਾਮ ਵੰਡੇ। ਇਸ ਮੌਕੇ ਸਰਪੰਚ ਕੁਲਵਿੰਦਰ ਕੌਰ ਪਤਨੀ ਹਰਪ੍ਰੀਤ ਸਿੰਘ, ਨੰਬਰਦਾਰ ਦਵਿੰਦਰ ਸਿੰਘ ਤੇ ਪੰਚਾਇਤ ਮੈਂਬਰ ਸ਼ਮਸ਼ੇਰ ਸਿੰਘ, ਵੀਰਪਾਲ ਸਿੰਘ, ਕੀਮਤ ਸਿੰਘ, ਹਰਵਿੰਦਰ ਸਿੰਘ, ਜਸਵਿੰਦਰ ਸਿੰਘ, ਤਪਿੰਦਰ ਸਿੰਘ, ਜਗਜੀਤ ਸਿੰਘ, ਅਫਰਾਜ਼ ਸਿੰਘ, ਨਰਿੰਦਰ ਸਿੰਘ, ਸਤਵਿੰਦਰ ਸਿੰਘ ਗਿੱਲ, ਰਜਿੰਦਰ ਸਿੰਘ ਗਿੱਲ ਤੇ ਮੱਖਣ ਸਿੰਘ ਬੀ. ਪੀ. ਈ. ਓ. ਨੂੰ ਸਿੱਖਿਆ ਅਧਿਕਾਰੀ ਨੇ ਸਨਮਾਨਿਤ ਕੀਤਾ ਤੇ ਯੋਗਦਾਨ ਦੇਣ ਲਈ ਧੰਨਵਾਦ ਕੀਤਾ।
Ad Position 22
No active advertisement
ਪਿਛਲੀ ਖ਼ਬਰ ਬਾਬਾ ਮੁਕੰਦ ਜੀ ਦੀ 50ਵੀਂ ਬਰਸੀ ਨਮਿਤ ਤਿੰਨ ਰੋਜ਼ਾ ਸਮਾਗਮ ਸ਼ੁਰੂ *ਕੱਲ੍ਹ ਸ੍ਰੀ ਅਖੰਡ ਪਾਠਾਂ ਦੇ ਭੋਗਾਂ ਉਪਰੰਤ ਦੀਵਾਨ ਸਜ... ਅਗਲੀ ਖ਼ਬਰ ਏ. ਐਸ. ਮਾਡਰਨ ਸਕੂਲ ਨੇ ਪੰਜਾਬ ਸਕੂਲ ਜ਼ੋਨਲ ਅਥਲੈਟਿਕਸ ਚੈਂਪੀਅਨਸ਼ਿਪ ਵਿਚ ਨਾਮਣਾ ਖੱਟਿਆ
Ad Position 24