29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਸਾਬਕਾ ਵਿਧਾਇਕ ਭਲਾਈਪੁਰ ਨੇ ਜੈਵਿੰਦਰ ਸਿੰਘ ਭੁੱੱਲਰ ਦਾ ਹਾਲ-ਚਾਲ ਪੁੁੱਛਿਆ

Ad Position 21
No active advertisement
ਅਜੀਤ ਡੈਸਕ 25-05-2026
ਬਾਬਾ ਬਕਾਲਾ ਸਾਹਿਬ, 24 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-ਕਾਂਗਰਸ ਪਾਰਟੀ ਬਾਬਾ ਬਕਾਲਾ ਸਾਹਿਬ ਸ਼ਹਿਰੀ ਦੇ ਪ੍ਰਧਾਨ ਜੈਵਿੰਦਰ ਸਿੰਘ ਭੁੱਲਰ, ਜੋ ਕਿ ਬੀਤੇ ਕੁਝ ਸਮੇਂ ਨਾ-ਸਿਹਤਯਾਬ ਚਲੇ ਆ ਰਹੇ ਹਨ ਅਤੇ ਇਕ ਨਿੱਜੀ ਹਸਪਤਾਲ ਵਿਚ ਜੇਰੇ ਇਲਾਜ ਹਨ | ਅੱਜ ਹਲਕਾ ਬਾਬਾ ਬਕਾਲਾ ਸਾਹਿਬ ਦੇ ਸਾਬਕਾ ਕਾਂਗਰਸੀ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਹਸਪਤਾਲ ਵਿਖੇ ਪੁੱਜਕੇ ਪ੍ਰਧਾਨ ਜੈਵਿੰਦਰ ਸਿੰਘ ਭੁੱਲਰ ਦਾ ਹਾਲ ਚਾਲ ਜਾਣਿਆਂ ਅਤੇ ਉਨ੍ਹਾਂ ਦੇ ਜਲਦੀ ਸਿਹਤਯਾਬ ਹੋਣ ਲਈ ਕਾਮਨਾ ਕੀਤੀ | ਸ: ਭਲਾਈਪੁਰ ਨੇ ਕਿਹਾ ਕਿ ਜੈਵਿੰਦਰ ਸਿੰਘ ਭੁੱਲਰ ਕਾਂਗਰਸ ਪਾਰਟੀ ਦੇ ਇਕ ਸੱਚੇ-ਸੁੱਚੇ ਕਿਰਦਾਰ ਵਾਲੇ ਵਫ਼ਾਦਾਰ ਆਗੂ ਹਨ ਅਤੇ ਉਨ੍ਹਾਂ ਦੀਆਂ ਕਾਂਗਰਸ ਪਾਰਟੀ ਪ੍ਰਤੀ ਵੱਡੀਆਂ ਸੇਵਾਵਾਂ ਹਨ | ਇਸ ਮੌਕੇ ਉਨ੍ਹਾਂ ਦੇ ਨਾਲ ਕਾਂਗਰਸ ਪਾਰਟੀ ਦੇ ਕਿਸਾਨ ਵਿੰਗ ਦੇ ਜ਼ਿਲ੍ਹਾ ਪ੍ਰਧਾਨ ਪਰਮਪ੍ਰੀਤ ਸਿੰਘ ਸਾਹਬੀ ਛੱਜਲੱਵਡੀ, ਸਰਪੰਚ ਇਕਬਾਲ ਸਿੰਘ ਬੱਲ ਮੈਂਬਰ ਬਲਾਕ ਸੰਮਤੀ, ਸਰਪੰਚ ਦਲਜੀਤ ਸਿੰਘ ਭੱਪੀ ਮੈਂਬਰ ਬਲਾਕ ਸੰਮਤੀ, ਗੁਰਦਿਆਲ ਸਿੰਘ ਕੰਗ ਬੁਟਾਰੀ, ਚੈਂਚਲ ਸਿੰਘ ਭੁੱਲਰ (ਗਗਨ ਪੈਲੇਸ ਵਾਲੇ), ਠੇਕੇਦਾਰ ਮਲਕੀਅਤ ਸਿੰਘ ਬੇਦਾਦਪੁਰ, ਜਗਦੀਪ ਸਿੰਘ ਮਾਨ ਤੇ ਹੋਰ ਹਾਜ਼ਰ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਰਮਦਾਸ ਚੋਣਾਂ: ਪੰਜਾਬ ਦੀਆਂ ਚਾਰ ਮੁੱਖ ਸਿਆਸੀ ਪਾਰਟੀਆਂ 'ਆਪ', ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭ... ਅਗਲੀ ਖ਼ਬਰ ਅਟਾਰੀ ਰੋਡ 'ਤੇ ਕਣਕ ਦੇ ਨਾੜ ਨੂੰ ਲਗਾਈ ਅੱਗ, ਪ੍ਰਸ਼ਾਸਨ ਸੁੱਤਾ ਕੁੰਭਕਰਨ ਦੀ ਨੀਂਦ
Ad Position 24