29-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਨਗਰ ਕੌਂਸਲ ਰਮਦਾਸ ਦੀਆਂ ਚੋਣਾਂ 'ਚ 4407 ਵੋਟਰ 44 ਉਮੀਦਵਾਰਾਂ ਦੀ ਕਿਸਮਤ ਦਾ ਕਰਨਗੇ ਫ਼ੈਸਲਾ

Ad Position 21
No active advertisement
ਅਜੀਤ ਡੈਸਕ 25-05-2026
ਅਜਨਾਲਾ, 24 ਮਈ (ਗੁਰਪ੍ਰੀਤ ਸਿੰਘ ਢਿੱਲੋਂ)-ਨਗਰ ਕੌਂਸਲ ਰਮਦਾਸ ਦੀਆਂ 26 ਮਈ ਨੂੰ ਹੋਣ ਵਾਲੀਆਂ ਚੋਣਾਂ ਲਈ ਪ੍ਰਸ਼ਾਸਨ ਵਲੋਂ ਸਾਰੀਆਂ ਤਿਆਰੀਆਂ ਮੁਕੰਮਲ ਕਰ ਲਈਆਂ ਗਈਆਂ ਹਨ | ਇਨ੍ਹਾਂ ਚੋਣਾਂ ਵਿਚ 11 ਵਾਰਡਾਂ ਦੇ 4407 ਵੋਟਰ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਦਿਆਂ 44 ਉਮੀਦਵਾਰਾਂ ਦੀ ਕਿਸਮਤ ਦਾ ਫ਼ੈਸਲਾ ਕਰਨਗੇ | ਚੋਣ ਰਿਟਰਨਿੰਗ ਅਧਿਕਾਰੀ-ਕਮ-ਐੱਸ.ਡੀ.ਐੱਮ. ਡਾ. ਚਾਰੂਮਿਤਾ ਨੇ 'ਅਜੀਤ' ਨਾਲ ਗੱਲਬਾਤ ਕਰਦਿਆਂ ਦੱਸਿਆ ਕਿ ਚੋਣ ਪ੍ਰਕਿਰਿਆ ਨੂੰ ਸੁਚੱਜੇ, ਨਿਰਪੱਖ ਅਤੇ ਸ਼ਾਂਤੀਪੂਰਨ ਢੰਗ ਨਾਲ ਨੇਪਰੇ ਚੜ੍ਹਾਉਣ ਲਈ ਪ੍ਰਸ਼ਾਸਨ ਵਲੋਂ ਸਾਰੇ ਲੋੜੀਂਦੇ ਪ੍ਰਬੰਧ ਕਰ ਲਏ ਗਏ ਹਨ | ਉਨ੍ਹਾਂ ਦੱਸਿਆ ਕਿ ਪੋਲਿੰਗ ਅਮਲੇ ਨੂੰ ਚੋਣਾਂ ਸੰਬੰਧੀ ਜ਼ਰੂਰੀ ਹਦਾਇਤਾਂ ਜਾਰੀ ਕਰ ਦਿੱਤੀਆਂ ਗਈਆਂ ਹਨ | ਉਨ੍ਹਾਂ ਦੱਸਿਆ ਕਿ ਕੱਲ੍ਹ 25 ਮਈ ਨੂੰ ਸਰਕਾਰੀ ਕਾਲਜ ਅਜਨਾਲਾ ਤੋਂ ਪੋਲਿੰਗ ਪਾਰਟੀਆਂ ਨੂੰ ਚੋਣ ਸਮੱਗਰੀ ਸਮੇਤ ਸਬੰਧਿਤ ਪੋਲਿੰਗ ਸਟੇਸ਼ਨਾਂ ਲਈ ਰਵਾਨਾ ਕੀਤਾ ਜਾਵੇਗਾ | ਚੋਣ ਅਮਲੇ ਨੂੰ ਚੋਣਾਂ ਦੌਰਾਨ ਚੋਣ ਕਮਿਸ਼ਨ ਦੀਆਂ ਹਦਾਇਤਾਂ ਦੀ ਸਖ਼ਤੀ ਨਾਲ ਪਾਲਣਾ ਕਰਨ ਲਈ ਕਿਹਾ ਗਿਆ ਹੈ | ਉਨ੍ਹਾਂ ਵੋਟਰਾਂ ਨੂੰ ਵੀ ਅਪੀਲ ਕੀਤੀ ਕਿ ਉਹ ਬਿਨਾਂ ਕਿਸੇ ਡਰ ਜਾਂ ਲਾਲਚ ਦੇ ਆਪਣੇ ਵੋਟ ਦੇ ਅਧਿਕਾਰ ਦੀ ਵਰਤੋਂ ਕਰਨ ਅਤੇ ਲੋਕਤੰਤਰ ਦੇ ਇਸ ਮਹਾਂਉਤਸਵ ਵਿਚ ਵੱਧ ਤੋਂ ਵੱਧ ਸ਼ਮੂਲੀਅਤ ਯਕੀਨੀ ਬਣਾਉਣ | ਚੋਣ ਰਿਟਰਨਿੰਗ ਅਧਿਕਾਰੀ ਡਾ. ਚਾਰੂਮਿਤਾ ਨੇ ਅੱਗੇ ਦੱਸਿਆ ਕਿ ਨਗਰ ਕੌਂਸਲ ਰਮਦਾਸ ਦੀ ਵਾਰਡ ਨੰਬਰ 1 ਤੋਂ ਕੰਵਲਜੀਤ ਕੌਰ 'ਆਪ', ਪ੍ਰੀਤੀ ਸ਼੍ਰੋਮਣੀ ਅਕਾਲੀ ਦਲ, ਮਨਪ੍ਰੀਤ ਕੌਰ ਭਾਜਪਾ, ਰਮੇਸ਼ ਰਾਣੀ ਕਾਂਗਰਸ, ਵਾਰਡ ਨੰਬਰ 2 ਤੋਂ ਸਿਮਰਜੀਤ ਸ਼੍ਰੋਮਣੀ ਅਕਾਲੀ ਦਲ ਬਾਦਲ, ਦਲਜੀਤ ਕੁਮਾਰ 'ਆਪ', ਬਿਕਰਮਜੀਤ ਸਿੰਘ ਭਾਜਪਾ, ਰਕੇਸ਼ ਚੰਦਰ ਕਾਠੀਆ ਕਾਂਗਰਸ, ਵਾਰਡ ਨੰਬਰ 3 ਤੋਂ ਅਮਨਦੀਪ ਕੌਰ ਸਿੰਧੀ ਪਤਨੀ ਹਰਪਾਲ ਸਿੰਘ ਸਿੰਧੀ 'ਆਪ', ਸਿਮਰਜੀਤ ਭਾਜਪਾ, ਸੁਰਜੀਤ ਕੌਰ ਸ਼੍ਰੋਮਣੀ ਅਕਾਲੀ ਦਲ, ਸੰਤੋਸ਼ ਕੁਮਾਰੀ ਕਾਂਗਰਸ, ਵਾਰਡ ਨੰਬਰ 4 ਤੋਂ ਅਮਰਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ ਚੋਣ, ਤਰਵਿੰਦਰ ਸਿੰਘ 'ਆਪ', ਦਿਲਬਾਗ ਸਿੰਘ ਕਾਂਗਰਸ, ਨੱਥਾ ਸਿੰਘ ਭਾਜਪਾ, ਵਾਰਡ ਨੰਬਰ 5 ਤੋਂ ਅਮਰ ਸਿੰਘ ਭਾਜਪਾ, ਕਰਨਜੀਤ ਸਿੰਘ ਬਿੱਟੂ 'ਆਪ', ਕਰਨਬੀਰ ਸਿੰਘ ਸ਼੍ਰੋਮਣੀ ਅਕਾਲੀ ਦਲ, ਦਰੋਜਨ ਸਿੰਘ ਕਾਂਗਰਸ, ਵਾਰਡ ਨੰਬਰ 6 ਤੋਂ ਇੰਦਰਜੀਤ ਕੁਮਾਰ ਕਾਂਗਰਸ, ਜਗਜੀਤ ਸਿੰਘ ਸ਼੍ਰੋਮਣੀ ਅਕਾਲੀ ਦਲ, ਬਲਜਿੰਦਰ ਸਿੰਘ ਭਾਜਪਾ, ਰਣਜੀਤ ਕੁਮਾਰ ਬੱਗੂ 'ਆਪ', ਵਾਰਡ ਨੰਬਰ 7 ਤੋਂ ਸੁਖਵੰਤ ਕੌਰ ਸ਼੍ਰੋਮਣੀ ਅਕਾਲੀ ਦਲ ਬਾਦਲ, ਗੁਰਮੀਤ ਕੌਰ 'ਆਪ', ਮਨਜੀਤ ਕੌਰ ਕਾਂਗਰਸ, ਰੇਖਾ ਭਾਰਤੀ ਭਾਜਪਾ, ਵਾਰਡ ਨੰਬਰ 8 ਤੋਂ ਸਵਿੰਦਰਜੀਤ ਸਿੰਘ ਭਾਜਪਾ, ਸੁਖਦੇਵ ਸਿੰਘ 'ਆਪ', ਤਰਿੰਦਰਸ਼ੇਰ ਸਿੰਘ ਸ਼ੇਰਾ ਸ਼੍ਰੋਮਣੀ ਅਕਾਲੀ ਦਲ, ਮਨਪ੍ਰੀਤ ਕੌਰ ਕਾਂਗਰਸ, ਵਾਰਡ ਨੰਬਰ 9 ਤੋਂ ਸੁਖਬੀਰ ਕੌਰ ਸ਼੍ਰੋਮਣੀ ਅਕਾਲੀ ਦਲ, ਕਸ਼ਮੀਰੋ ਕਾਂਗਰਸ, ਪਰਮਜੀਤ ਕੌਰ 'ਆਪ', ਬੇਬੀ ਭਾਜਪਾ, ਵਾਰਡ ਨੰਬਰ 10 ਤੋਂ ਗੁਰਦੀਪ ਸਿੰਘ ਸ਼੍ਰੋਮਣੀ ਅਕਾਲੀ ਦਲ ਬਾਦਲ, ਗੁਰਪਾਲ ਸਿੰਘ ਕਾਂਗਰਸ, ਗੌਰਵ ਭੰਡਾਰੀ 'ਆਪ', ਪ੍ਰਵੇਸ਼ ਕੁਮਾਰ ਭਾਜਪਾ ਤੇ ਵਾਰਡ ਨੰਬਰ 11 ਤੋਂ ਸ਼ਾਰਦਾ ਰਾਣੀ ਸ਼੍ਰੋਮਣੀ ਅਕਾਲੀ ਦਲ, ਕਨੂ ਮਲਹੋਤਰਾ ਭਾਜਪਾ, ਬਲਜਿੰਦਰ ਕੌਰ ਕਾਂਗਰਸ ਤੇ ਰਮਨਦੀਪ ਕੌਰ 'ਆਪ' ਆਦਿ ਆਪਣੀ-ਆਪਣੀ ਪਾਰਟੀ ਦੇ ਚੋਣ ਨਿਸ਼ਾਨ 'ਤੇ ਚੋਣ ਲੜਨਗੇ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਦੇ ਉਮੀਦਵਾਰਾਂ ਦੇ ਹੱਕ 'ਚ ਈ. ਟੀ. ਓ. ਨੇ ਕੱਢਿਆ ਰੋਡ ਸ਼ੋਅ ਅਗਲੀ ਖ਼ਬਰ ਨਗਰ ਕੌਂਸਲ ਰਮਦਾਸ ਚੋਣਾਂ: ਪੰਜਾਬ ਦੀਆਂ ਚਾਰ ਮੁੱਖ ਸਿਆਸੀ ਪਾਰਟੀਆਂ 'ਆਪ', ਕਾਂਗਰਸ, ਸ਼੍ਰੋਮਣੀ ਅਕਾਲੀ ਦਲ ਬਾਦਲ ਤੇ ਭ...
Ad Position 24