ਮਜੀਠਾ, 24 ਮਈ (ਜਗਤਾਰ ਸਿੰਘ ਸਹਿਮੀ)-ਨਗਰ ਕੌਂਸਲ ਦੀਆਂ ਚੋਣਾਂ ਦੌਰਾਨ ਆਮ ਆਦਮੀ ਪਾਰਟੀ ਨੂੰ ਉਸ ਵਕਤ ਭਾਰੀ ਬੱਲ ਮਿਲਿਆ ਜਦੋਂ ਸੁਖਦੀਪ ਸਿੰਘ ਗਿੱਲ, ਵਿਕਰਮ ਸਿੰਘ ਗਿੱਲ, ਕਵਲਜੀਤ ਸਿੰਘ ਮਜੀਠਾ, ਜੱਸ ਮਜੀਠਾ, ਭੁਪਿੰਦਰ ਸਿੰਘ ਗਿੱਲ ਮਜੀਠਾ, ਸੰਦੀਪ ਕੁਮਾਰ ਮੁੰਨਸ਼ੀ, ਪਰਮਿੰਦਰ ਸਿੰਘ ਮਜੀਠਾ, ਸੰਦੀਪ ਕੁਮਾਰ ਸਮੇਤ ਆਪਣੇ ਦਰਜਨਾ ਸਾਥੀਆਂ ਤੇ ਪਰਿਵਾਰਾਂ ਸਮੇਤ ਆਪ ਦੇ ਹਲਕਾ ਇੰਚਾਰਜ ਤਲਬੀਰ ਸਿੰਘ ਗਿੱਲ ਦੀ ਅਗਵਾਈ ਵਿਚ 'ਆਪ' ਵਿਚ ਸ਼ਾਮਿਲ ਹੋ ਗਏ | ਇਸ ਮੌਕੇ ਸੁਖਦੀਪ ਗਿੱਲ ਨੇ ਕਿਹਾ ਕਿ ਉਹ ਤਲਬੀਰ ਸਿੰਘ ਗਿੱਲ ਵਲੋਂ ਹਲਕਾ ਮਜੀਠਾ ਵਿਚ ਕਰਵਾਏ ਵਿਕਾਸ ਕਾਰਜਾਂ ਤੋਂ ਪ੍ਰਭਾਵਿਤ ਹੋ ਕੇ 'ਆਪ' ਵਿਚ ਸ਼ਾਮਿਲ ਹੋਏ ਹਨ | ਇਸ ਮੌਕੇ ਤਲਬੀਰ ਗਿੱਲ ਨੇ ਕਿਹਾ ਕਿ 'ਆਪ' ਵਿਚ ਸ਼ਾਮਿਲ ਹੋਏ ਆਗੂਆਂ ਨੂੰ ਪਾਰਟੀ ਵਿਚ ਬਣਦਾ ਮਾਣ ਸਤਿਕਾਰ ਦਿੱਤਾ ਜਾਵੇਗਾ | ਉਨ੍ਹਾਂ ਕਿਹਾ ਕਿ ਸਰਕਾਰ ਦਾ ਇਹ ਵਿਕਾਸ ਦਾ ਵਰ੍ਹਾ ਹੈ ਜਿਸ ਵਿਚ ਹੋਰ ਵੀ ਜੰਗੀ ਪੱਧਰ 'ਤੇ ਵਿਕਾਸ ਕਾਰਜ ਕਰਵਾਏ ਜਾਣਗੇ, ਜੋ ਸੂਬੇ ਦੇ ਲੋਕਾਂ ਨੂੰ ਹੋਰ ਵੀ ਪ੍ਰਭਾਵਿਤ ਕਰਨਗੇ, ਜਿਸ ਦਾ ਨਤੀਜਾ ਨਗਰ ਕੌਂਸਲ ਦੀਆਂ ਚੋਣਾ ਤੋਂ ਬਾਅਦ ਵਿਧਾਨ ਸਭਾ ਚੋਣਾਂ ਵਿਚ ਵੀ ਆਪ ਦੀ ਵੱਡੀ ਜਿੱਤ ਹੋਵੇਗੀ ਜੋ ਪੰਜਾਬ ਵਿਚ ਦੁਬਾਰਾ ਸਰਕਾਰ ਬਣਾਵੇਗੀ | ਇਸ ਮੌਕੇ ਹਰਭੁਪਿੰਦਰ ਸਿੰਘ ਸ਼ਾਹ, ਪੰਮਾ ਪ੍ਰਧਾਨ, ਸੁਖਜਿੰਦਰ ਸਿੰਘ ਬਿੱਟੂ ਪ੍ਰਧਾਨ, ਸ਼ਾਹ ਉਦੇ ਸਿੰਘ ਮਜੀਠਾ, ਹਨੀ ਅਜੇਬਵਾਲੀ, ਬਚਿੱਤਰ ਸਿੰਘ ਲਾਲੀ ਢਿੰਗਨੰਗਲ, ਸਰਪੰਚ ਚੰਨਪ੍ਰੀਤ ਸਿੰਘ ਅਜੈਬਵਾਲੀ, ਸਰਪੰਚ ਜਗਤਾਰ ਸਿੰਘ ਭੋਮਾਂ, ਸਰਪੰਚ ਸਤਨਾਮ ਸਿੰਘ ਨਾਗ ਨਵੇਂ, ਸਰਪੰਚ ਹਰਦੇਵ ਸਿੰਘ ਚਵਿੰਡਾਦੇਵੀ ਤੇ ਹੋਰ ਹਾਜ਼ਰ ਸਨ |