ਰਮਦਾਸ, 24 ਮਈ (ਜਸਵੰਤ ਸਿੰਘ ਵਾਹਲਾ)-ਪੰਜਾਬ ਪ੍ਰਦੇਸ਼ ਕਾਂਗਰਸ ਦੇ ਜ਼ਿਲ੍ਹਾ ਦਿਹਾਤੀ ਪ੍ਰਧਾਨ ਤੇ ਸਾਬਕਾ ਵਿਧਾਇਕ ਹਰਪ੍ਰਤਾਪ ਸਿੰਘ ਅਜਨਾਲਾ ਤੇ ਸੀਨੀਅਰ ਮੀਤ ਪ੍ਰਧਾਨ ਕੰਵਰਪ੍ਰਤਾਪ ਸਿੰਘ ਅਜਨਾਲਾ ਨੇ ਵਾਰਡ ਨੰ: 1,2,3,5 ਦੇ ਘਰ-ਘਰ ਜਾ ਕੇ ਵੋਟਰਾਂ ਨੂੰ ਕਾਂਗਰਸ ਦੇ ਉਮੀਦਵਾਰਾਂ ਦੇ ਹੱਕ ਵਿਚ ਵੋਟਾਂ ਪਾਉਣ ਲਈ ਲਾਮਬੰਦ ਕੀਤਾ | ਸ: ਅਜਨਾਲਾ ਨੇ ਗੱਲਬਾਤ ਦੌਰਾਨ ਦੱਸਿਆ ਕਿ ਆਪ ਸਰਕਾਰ ਦੇ ਚਾਰ ਸਾਲ ਰਾਜ ਦੌਰਾਨ ਨਸ਼ਾ, ਲੁੱਟਾਂ ਖੋਹਾਂ, ਗੈਂਗਸਟਰਾਂ ਦੀਆਂ ਵੱਡੀ ਪੱਧਰ ਤੇ ਹੁੰਦੀਆਂ ਵਾਰਦਾਤਾਂ ਨੇ ਪੰਜਾਬ ਦੇ ਲੋਕਾਂ ਦਾ ਜਿਉਣਾ ਮੁਸ਼ਕਿਲ ਕਰ ਦਿੱਤਾ ਹੈ, ਪੰਜਾਬ ਅੰਦਰ ਕੋਈ ਵੀ ਵਿਅਕਤੀ ਆਪਣੇ ਨੂੰ ਸੁਰੱਖਿਅਤ ਨਹੀਂ ਮਹਿਸੂਸ ਕਰ ਰਿਹਾ | ਉਨ੍ਹਾਂ ਕਿਹਾ ਕਿ ਰਮਦਾਸ ਦੇ ਸੂਝਵਾਨ ਵੋਟਰ 26 ਨੂੰ ਪੰਜੇ 'ਤੇ ਮੋਹਰ ਲਗਾ ਕੇ ਕਾਂਗਰਸੀ ਉਮੀਦਵਾਰਾਂ ਨੂੰ ਜਿਤਾਉਣਗੇ | ਇਸ ਮੌਕੇ ਪੀ.ਏ. ਇੰਦਰਜੀਤ ਸਿੰਘ, ਬਲਾਕ ਪ੍ਰਧਾਨ ਰਾਣਾ ਭੱਖਾ, ਗੁਰਪਾਲ ਸਿੰਘ ਸਿੰਧੀ, ਸ਼ਹਿਰੀ ਯੂਥ ਪ੍ਰਧਾਨ ਸੋਨੂੰ ਵਾਹਲਾ, ਸ਼ਹਿਰੀ ਪ੍ਰਧਾਨ ਦਿਲਬਾਗ ਸਿੰਘ, ਚੇਅਰਮੈਨ ਬੂਟੀ ਰਾਮ, ਦੁਰੋਜਨ ਰਮਦਾਸ, ਰਕੇਸ਼ ਚੰਦਰ ਕਾਠੀਆ, ਅਨਿਲ ਕੁਮਾਰ ਲੱਕੀ, ਇੰਦਰਜੀਤ ਕਾਠੀਆ, ਗੁਰਪਾਲ ਸਿੰਘ, ਨਰਿੰਦਰ ਸਿੰਘ ਖਹਿਰਾ, ਯੂਥ ਆਗੂ ਵਰਿੰਦਰਪਾਲ ਵਿੱਕੀ, ਮਨਪ੍ਰੀਤ ਸਿੰਘ ਸਾਰੰਗਦੇਵ, ਸਰਵਣ ਸਿੰਘ ਨਿਜਾਮਪੁਰਾ, ਨੰਬਰਦਾਰ ਮਨਪ੍ਰੀਤ ਸਿੰਘ, ਹਨੀ ਰੰਧਾਵਾ, ਮਨੋਹਰ ਲਾਲ ਬਿੱਟੂ ਭੰਡਾਰੀ, ਬੀਬੀ ਰਮੇਸ਼ ਰਾਣੀ, ਕਸ਼ਮੀਰੋ ਰਾਣੀ, ਬਲਜਿੰਦਰ ਕੌਰ ਆਦਿ ਮੌਜੂਦ ਸਨ |