30-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 25-05-2026

ਨਗਰ ਕੌਂਸਲ ਰਮਦਾਸ ਦੀਆਂ ਚੋਣਾ 'ਚ 26 ਨੂੰ 'ਆਪ' ਉਮੀਦਵਾਰਾਂ ਦੇ ਹੱਕ ਵੋਟਰ ਮੋਹਰਾਂ ਲਗਾਉਣਗੇ- ਐਡਵੋਕੇਟ ਅਮਨਦੀਪ ਕੌਰ ਧਾਲੀਵਾਲ

Ad Position 21
No active advertisement
ਅਜੀਤ ਡੈਸਕ 25-05-2026
ਰਮਦਾਸ, 24 ਮਈ (ਜਸਵੰਤ ਸਿੰਘ ਵਾਹਲਾ)-ਮਾਨ ਸਰਕਾਰ ਦੇ ਚਾਰ ਸਾਲ ਰਾਜ ਦੌਰਾਨ ਵਿਧਾਇਕ ਕੁਲਦੀਪ ਸਿੰਘ ਧਾਲੀਵਾਲ ਦੀ ਅਗਵਾਈ ਹੇਠ ਅਜਨਾਲਾ ਹਲਕੇ ਦੇ ਹਰੇਕ ਪਿੰਡ ਤੇ ਸ਼ਹਿਰ ਦਾ ਜਿੰਨਾਂ ਵਿਕਾਸ ਹੋਇਆ ਹੈ ਪਹਿਲਾਂ ਕਦੀ ਰਵਾਇਤੀ ਪਾਰਟੀਆਂ ਨੇ ਸੋਚਿਆ ਵੀ ਨਹੀਂ ਸੀ | ਇਨ੍ਹਾਂ ਵਿਚਾਰਾਂ ਦਾ ਪ੍ਰਗਟਾਵਾ ਐਡਵੋਕੇਟ ਅਮਨਦੀਪ ਕੌਰ ਧਾਲੀਵਾਲ ਨੇ ਨਗਰ ਕੌਂਸਲ ਰਮਦਾਸ ਦੇ 'ਆਪ' ਦੇ ਚੋਣ ਲੜ ਰਹੇ ਉਮੀਦਵਾਰ ਵਾਰਡ ਨੰ: 4, 5 'ਚ ਘਰ-ਘਰ ਜਾ ਕੇ ਵੋਟਰਾਂ ਨੂੰ ਲਾਮਬੱਧ ਕਰਦੇ ਸਮੇ ਪੱਤਰਕਾਰਾਂ ਨਾਲ ਗੱਲਬਾਤ ਦੌਰਾਨ ਕੀਤਾ | ਐਡਵੋਕੇਟ ਧਾਲੀਵਾਲ ਨੇ ਕਿਹਾ ਕਿ ਨਗਰ ਕੌਂਸਲ ਰਮਦਾਸ ਦੇ ਸੂਝਵਾਨ ਵੋਟਰ 'ਆਪ' ਦੇ ਉਮੀਦਵਾਰਾਂ ਦੇ ਹੱਕ 'ਚ ਵੋਟਾਂ ਪਾ ਕੇ ਵੱਡੀ ਲੀਡ ਨਾਲ ਜਿਤਾਉਣਗੇ | ਇਸ ਮੌਕੇ ਚੇਅਰਮੈਨ ਪਿ੍ਥਵੀਪਾਲ ਸਿੰਘ ਵਾਹਲਾ, ਡਾਇਰੈਕਟਰ ਕੰਵਲਜੀਤ ਸਿੰਘ ਗਿੱਲ, ਸਰਪੰਚ ਸੰਤੋਖ ਸਿੰਘ ਜੌਹਲ, ਮਾ: ਦਲਬੀਰ ਸਿੰਘ ਸਹਿਜਾਦਾ, ਸਰਪੰਚ ਰਾਜਵਿੰਦਰ ਸਿੰਘ ਪੰਜਗਰਾਈਆ, ਰਣਜੀਤ ਸਿੰਘ ਬੱਗੂ, ਕਰਨਜੀਤ ਸਿੰਘ ਬਿੱਟੂ, ਹਰਪ੍ਰੀਤ ਸਿੰਘ ਰੰਧਾਵਾ, ਕੋਆਰਡੀਨੇਟਰ ਗੁਰਪ੍ਰੀਤ ਸਿੰਘ ਸਾਬੀ, ਸਰਪੰਚ ਪੰਜਾਬ ਸਿੰਘ ਪਸ਼ੀਆ, ਸਾਬਕਾ ਸਰਪੰਚ ਕਾਬਲ ਸਿੰਘ ਪਸ਼ੀਆ, ਰਛਪਾਲ ਸਿੰਘ ਮਾਛੀਵਾਹਲਾ, ਅਮਰੀਕ ਸਿੰਘ ਢਿੱਲੋਂ, ਰਮਨਦੀਪ ਕੌਰ ਖਹਿਰਾ, ਕੰਵਲਜੀਤ ਕੌਰ, ਸੰਮਤੀ ਮੈਂਬਰ ਜਗਦੀਸ਼ ਦਵਿੰਦਰ ਕੌਰ, ਕੋਆਰਡੀਨੇਟਰ ਗੁਰਪ੍ਰੀਤ ਕੌਰ ਆਦਿ ਮੌਜੂਦ ਸਨ |
Ad Position 22
No active advertisement
ਪਿਛਲੀ ਖ਼ਬਰ ਨਗਰ ਕੌਂਸਲ ਰਮਦਾਸ ਦੀਆਂ ਚੋਣਾ 'ਚ ਸ਼੍ਰੋਮਣੀ ਅਕਾਲੀ ਦਲ (ਬ) ਦੇ ਉਮੀਦਵਾਰ ਇਤਿਹਾਸਕ ਜਿੱਤ ਪ੍ਰਾਪਤ ਕਰਨਗੇ- ਜੋਧ ਸਿੰਘ ਸ... ਅਗਲੀ ਖ਼ਬਰ ਨਗਰ ਕੌਂਸਲ ਰਮਦਾਸ 'ਚ ਕਾਂਗਰਸ ਦੀ ਕਮੇਟੀ ਸ਼ਾਨ ਨਾਲ ਬਣੇਗੀ- ਹਰਪ੍ਰਤਾਪ ਅਜਨਾਲਾ
Ad Position 24