28-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਕਾਂਗਰਸ ਪਾਰਟੀ ਨੂੰ ਝਟਕਾ, ਅੰਮਿ੍ਤਸਰ ਦੇ ਮੇਅਰ ਦੀ ਚੋਣ ਮੁੜ ਕਰਵਾਉਣ ਸੰਬੰਧੀ ਪਾਈ ਪਟੀਸ਼ਨ ਹੋਈ ਰੱਦ <br/>

Ad Position 21
No active advertisement
ਅਜੀਤ ਡੈਸਕ 26-05-2026

ਅੰਮਿ੍ਤਸਰ, 25 ਮਈ (ਹਰਮਿੰਦਰ ਸਿੰਘ)-ਪਿਛਲੇ ਸਾਲ ਨਗਰ ਨਿਗਮ ਅੰਮਿ੍ਤਸਰ ਦੇ ਮੇਅਰ, ਸੀਨੀਅਰ ਡਿਪਟੀ ਮੇਅਰ ਅਤੇ ਡਿਪਟੀ ਮੇਅਰ ਦੀ ਹੋਈ ਚੋਣ ਨੂੰ ਚੈਲੰਜ ਕਰਦੇ ਹੋਏ ਕਾਂਗਰਸੀ ਕੌਂਸਲਰ ਵਿਕਾਸ ਸੋਨੀ ਵਲੋਂ ਪਾਈ ਰਿੱਟ ਪਟੀਸ਼ਨ ਨੂੰ ਅੱਜ ਮਾਨਯੋਗ ਹਾਈਕੋਰਟ ਵਲੋਂ ਖ਼ਾਰਜ ਕਰ ਦਿੱਤਾ ਗਿਆ ਹੈ | ਦਸੰਬਰ 2024 ਵਿਚ ਹੋਈਆਂ ਨਿਗਮ ਚੋਣਾਂ ਦੌਰਾਨ ਅੰਮਿ੍ਤਸਰ ਦੀਆਂ 85 ਵਾਰਡਾਂ 'ਚੋਂ ਕਾਂਗਰਸ ਪਾਰਟੀ ਨੇ 40 ਸੀਟਾਂ 'ਤੇ, ਆਮ ਆਦਮੀ ਪਾਰਟੀ ਨੇ 24 ਸੀਟਾਂ 'ਤੇ, ਭਾਜਪਾ ਨੇ 9 'ਤੇ, ਸ਼ੋ੍ਰਮਣੀ ਅਕਾਲੀ ਦਲ ਨੇ 4 ਸੀਟਾਂ 'ਤੇ ਜਿੱਤ ਹਾਸਲ ਕੀਤੀ | ਇਸ ਦੌਰਾਨ 8 ਆਜ਼ਾਦ ਉਮੀਦਵਾਰ ਜੇਤੂ ਰਹੇ | ਇਸ ਉਪਰੰਤ 7 ਆਜ਼ਾਦ ਉਮੀਦਵਾਰ ਸੱਤਾਧਾਰੀ ਪਾਰਟੀ ਆਮ ਆਦਮੀ ਪਾਰਟੀ ਨਾਲ ਮਿਲ ਗਏ ਜਦੋਂ ਕਿ ਇਕ ਆਜ਼ਾਦ ਉਮੀਦਵਾਰ ਕਾਂਗਰਸ ਪਾਰਟੀ ਦੇ ਪੱਖ 'ਚ ਚਲਾ ਗਿਆ | ਇਸ ਤੋਂ ਇਲਾਵਾ ਤਿੰਨ ਭਾਜਪਾ ਦੇ ਕੌਂਸਲਰ ਆਮ ਆਦਮੀ ਪਾਰਟੀ ਨਾਲ ਮਿਲ ਗਏ, ਇਸ ਤੋਂ ਇਲਾਵਾ ਸੱਤਾਧਾਰੀ ਪਾਰਟੀ ਵਲੋਂ ਕੁਝ ਕਾਂਗਰਸੀ ਕੌਂਸਲਰ ਵੀ ਉਨ੍ਹਾਂ ਦੇ ਸੰਪਰਕ 'ਚ ਹੋਣ ਦਾ ਦਾਅਵਾ ਕੀਤਾ ਜਾ ਰਿਹਾ ਸੀ | 27 ਜਨਵਰੀ 2025 ਨੂੰ ਨਗਰ ਨਿਗਮ ਅੰਮਿ੍ਤਸਰ ਦੇ ਮੇਅਰ, ਸੀਨੀ: ਡਿਪਟੀ ਮੇਅਰ ਤੇ ਡਿਪਟੀ ਮੇਅਰ ਦੀ ਚੋਣ ਹੋਈ ਸੀ | ਇਸ ਦੌਰਾਨ ਸੱਤਾਧਾਰੀ ਪਾਰਟੀ ਵਲੋਂ ਜਤਿੰਦਰ ਸਿੰਘ ਭਾਟੀਆ ਨੂੰ ਮੇਅਰ, ਪਿ੍ਯੰਕਾ ਸ਼ਰਮਾ ਨੂੰ ਸੀਨੀਅਰ ਡਿਪਟੀ ਮੇਅਰ ਅਤੇ ਅਨੀਤਾ ਕੁਮਾਰੀ ਨੂੰ ਡਿਪਟੀ ਮੇਅਰ ਚੁਣਿਆ ਗਿਆ | 28 ਜਨਵਰੀ 2025 ਨੂੰ ਕਾਂਗਰਸੀ ਕੌਂਸਲਰ ਵਿਕਾਸ ਸੋਨੀ ਜੋ ਆਪ ਕਾਂਗਰਸ ਪਾਰਟੀ ਦੇ ਮੇਅਰ ਦੀ ਚੋਣ ਲਈ ਦਾਅਵੇਦਾਰ ਸਨ, ਨੇ ਮਾਨਯੋਗ ਹਾਈਕੋਰਟ ਵਿਚ ਇਸ ਚੋਣ ਨੂੰ ਚੁਣੌਤੀ ਦਿੰਦੇ ਹੋਏ ਰਿੱਟ ਪਟੀਸ਼ਨ ਦਾਖਲ ਕਰਕੇ ਮੇਅਰ ਦੀ ਚੋਣ ਮੁੜ ਕਰਵਾਉਣ ਦੀ ਮੰਗ ਕੀਤੀ ਗਈ, ਜਿਸ ਦੀ ਅੱਜ ਵੀ ਸੁਣਵਾਈ ਸੀ, ਵਿਕਾਸ ਸੋਨੀ ਪੱਖ ਵਲੋਂ ਵਕੀਲ ਲਗਾਤਾਰ ਤਿੰਨ ਵਾਰ ਹਾਜ਼ਰ ਨਹੀਂ ਹੋ ਰਹੇ ਸਨ, ਜਿਸ ਕਰਕੇ ਅੱਜ ਮਾਨਯੋਗ ਹਾਈ ਕੋਰਟ ਵਲੋਂ ਮੇਅਰ ਦੀ ਮੁੜ ਚੋਣ ਕਰਵਾਉਣ ਸਬੰਧੀ ਦਾਇਰ ਪਟੀਸ਼ਨ ਰੱਦ ਕਰ ਦਿੱਤੀ ਹੈ | ਇਸ ਸਬੰਧ ਵਿਚ ਮੇਅਰ ਜਤਿੰਦਰ ਸਿੰਘ ਭਾਟੀਆ ਨੇ ਦੱਸਿਆ ਕਿ ਉਨ੍ਹਾਂ ਦੀ ਚੋਣ ਨੂੰ ਚੁਣੌਤੀ ਦੇਣ ਦੇ ਮਾਮਲੇ 'ਚ ਕੁਝ ਵੀ ਨਹੀਂ ਸੀ, ਜਿਸ ਕਾਰਨ ਵਿਕਾਸ ਸੋਨੀ ਪੱਖ ਦਾ ਮੁੱਖ ਵਕੀਲ ਪਿਛਲੀਆਂ ਤਿੰਨ ਤਾਰੀਖ਼ਾਂ 'ਚ ਹਾਜ਼ਰ ਨਹੀਂ ਹੋਇਆ ਅਤੇ ਅੱਜ ਜੋ ਵਕੀਲ ਹਾਜ਼ਰ ਹੋਇਆ ਸੀ ਉਸ ਵਲੋਂ ਮੁੜ ਮਾਮਲੇ ਨੂੰ ਲਮਕਾਉਣ ਲਈ ਤਾਰੀਖ਼ ਮੰਗੀ ਸੀ ਪਰ ਮਾਨਯੋਗ ਪੰਜਾਬ ਹਰਿਆਣਾ ਹਾਈਕੋਰਟ ਦੇ ਡਬਲ ਬੈਂਚ ਦੇ ਜਸਟਿਸ ਐੱਚ ਐੱਸ ਸੇਠੀ ਤੇ ਜਸਟਿਸ ਦੀਪਕ ਮਨਚੰਦਾ ਵਲੋਂ ਇਸ ਪਟੀਸ਼ਨ ਨੂੰ ਖ਼ਾਰਜ ਕਰ ਦਿੱਤਾ ਹੈ | ਦੂਸਰੇ ਪਾਸੇ ਕੌਂਸਲਰ ਵਿਕਾਸ ਸੋਨੀ ਨੇ ਕਿਹਾ ਕਿ ਅਜੇ ਤੱਕ ਉਨ੍ਹਾਂ ਨੂੰ ਅਦਾਲਤੀ ਆਰਡਰਾਂ ਦੀ ਕਾਪੀ ਨਹੀਂ ਮਿਲੀ | ਸੋਨੀ ਨੇ ਦੱਸਿਆ ਕਿ ਉਨ੍ਹਾਂ ਦੇ ਸੀਨੀਅਰ ਵਕੀਲ ਦੇ ਸੱਟ ਲੱਗਣ ਕਾਰਨ ਦੋ ਵਾਰ ਪਹਿਲਾਂ ਤੇ ਅੱਜ ਫਿਰ ਮਾਨਯੋਗ ਹਾਈਕੋਰਟ 'ਚ ਪੇਸ਼ ਨਹੀਂ ਹੋ ਸਕੇ ਉਨ੍ਹਾਂ ਦੀ ਜਗ੍ਹਾ 'ਤੇ ਜੋ ਵਕੀਲ ਪੇਸ਼ ਹੋਏ ਉਨ੍ਹਾਂ ਵਲੋਂ ਅੱਜ ਫਿਰ ਤਾਰੀਖ਼ ਮੰਗੀ ਸੀ, ਪਰ ਮਾਨਯੋਗ ਹਾਈਕੋਰਟ ਵਲੋਂ ਉਨ੍ਹਾਂ ਦੀ ਪਟੀਸ਼ਨ ਨੂੰ ਕਥਿਤ ਤੌਰ 'ਤੇ ਡਿਸਮਿਸ ਐਂਡ ਡਿਫਾਲਟ ਕੀਤਾ ਗਿਆ ਹੈ ਤੇ ਇਹ ਮਾਮਲਾ ਮੁੜ ਵਿਚਾਰ 'ਚ ਲਿਆਂਦਾ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਪੁਲਿਸ ਵਲੋਂ ਹੈਰੋਇਨ, ਪਿਸਤੌਲ ਤੇ ਡਰੱਗ ਮਨੀ ਸਮੇਤ 4 ਕਾਬੂ <br/> ਅਗਲੀ ਖ਼ਬਰ ਅੰਮਿ੍ਤਸਰ ਦੀਆਂ 4 ਨਗਰ ਕੌਂਸਲ ਤੇ ਨਗਰ ਪੰਚਾਇਤਾਂ, ਜੰਡਿਆਲਾ ਗੁਰੂ, ਮਜੀਠਾ, ਰਮਦਾਸ ਤੇ ਰਈਆ ਦੀਆਂ ਚੋਣਾਂ ਅੱਜ, ਗਿਣਤੀ...
Ad Position 24