29-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 26-05-2026

ਘਾਲਾ ਮਾਲਾ ਚੌਕ ਨੇੜਲੇ ਬਸੰਤ ਨਗਰ ਦੀ ਮੁੱਖ ਗਲੀ ਦੀ ਮੰਦੀ ਹਾਲਤ ਤੋਂ ਲੋਕ ਪ੍ਰੇਸ਼ਾਨ <br/>

Ad Position 21
No active advertisement
ਬਸੰਤ ਨਗਰ ਸੜਕ ਦੀ ਮੰਦੀ ਹਾਲਤ ਨੂੰ ਬਿਆਨ ਕਰਦੀਆਂ ਤਸਵੀਰਾਂ | ਤਸਵੀਰਾਂ : ਹਰਜੀਤ ਸਿੰਘ <br/> 26-05-2026
ਅੰਮਿ੍ਤਸਰ, 25 ਮਈ (ਹਰਮਿੰਦਰ ਸਿੰਘ)-ਸਥਾਨਕ ਮਜੀਠਾ ਰੋਡ ਵਿਖੇ ਪੈਂਦੇ ਘਾਲਾ ਮਾਲਾ ਚੌਕ ਤੋਂ ਬਸੰਤ ਨਗਰ ਮੁੱਖ ਸੜਕ ਦੀ ਹਾਲਤ ਲੰਬੇ ਸਮੇਂ ਤੋਂ ਮੰਦੀ ਬਣੀ ਹੋਈ ਹੈ | ਲੋਕਾਂ ਦੇ ਘਰਾਂ ਤੋਂ ਸੜਕ ਉੱਚੀ ਹੋ ਗਈ ਹੈ, ਜਿਸ ਕਾਰਨ ਅਕਸਰ ਹੀ ਇਲਾਕੇ ਦਾ ਸੀਵਰੇਜ ਰਹਿੰਦਾ ਹੈ ਅਤੇ ਸੀਵਰੇਜ ਦਾ ਗੰਦਾ ਪਾਣੀ ਸੜਕ 'ਤੇ ਖੜ੍ਹਾ ਹੁੰਦਾ ਹੈ |
ਇਸ ਸੰਬੰਧ ਸੁਤੰਤਰਤਾ ਸੈਨਾਨੀ ਪਰਿਵਾਰ ਨਾਲ ਸੰਬੰਧਿਤ ਕਰਮਜੀਤ ਸਿੰਘ ਕੇ. ਪੀ. ਜੋ ਕਿ ਇਸ ਇਲਾਕੇ 'ਚ ਰਹਿੰਦੇ ਹਨ ਨੇ ਦੱੱਸਿਆ ਕਿ ਰਾਮ ਸਿੰਘ ਘਾਲਾ ਮਾਲਾ ਚੌਂਕ ਤੋਂ ਗੋਪਾਲ ਮੰਦਿਰ ਨੂੰ ਜਾਂਦੇ ਬਸੰਤ ਨਗਰ ਦੀ ਮੇਨ ਗਲੀ ਦਾ ਹਾਲ ਬਦ ਤੋਂ ਬਦਤਰ ਹੋਇਆ ਪਿਆ ਹੈ | ਸਾਲ 2023 ਤੋਂ ਇਲਾਕਾ ਨਿਵਾਸੀ ਹੁਣ ਤੱਕ ਕਈ ਵਾਰ ਕਮਿਸ਼ਨਰ ਨਗਰ ਨਿਗਮ ਨੂੰ ਲਿਖਤੀ ਪੱਤਰ ਦੇ ਚੁੱਕੇ ਹਨ ਕਿ ਇਸ ਟੁੱਟੀ ਗਲੀ ਨੂੰ ਪੁੱਟ ਕੇ ਬਣਾਇਆ ਜਾਵੇ | ਇਸ ਦੀਆਂ ਬ੍ਰਾਂਚ ਗਲੀਆਂ ਨੀਵੀਆਂ ਹੋ ਗਈਆਂ ਹਨ ਅਤੇ ਘਰ ਨੀਵੇਂ ਹੋ ਗਏ ਹਨ | ਸੀਵਰੇਜ ਬੰਦ ਹੋਣ ਨਾਲ ਘਰਾਂ ਵਿਚ ਗੰਦਾ ਪਾਣੀ ਭਰ ਜਾਂਦਾ ਹੈ | ਪਿਛਲੇ ਸਾਲ ਦਸੰਬਰ 'ਚ ਕਰਮਜੀਤ ਸਿੰਘ ਰਿੰਟੂ ਚੇਅਰਮੈਨ ਇੰਪਰੂਵਮੈਂਟ ਟਰੱਸਟ ਗਲੀ ਵਿਚ ਲੁੱਕ ਪਾ ਕੇ ਬਨਾਉਣ ਆਏ ਸਨ, ਪਰ ਮੁਹੱਲੇ ਵਾਲਿਆਂ ਬੇਨਤੀ ਕਰਕੇ ਰੋਕ ਦਿੱਤਾ ਕਿ ਇਸ ਨੂੰ ਪੁੱਟ ਕੇ ਨੀਵੀਂ ਕੀਤਾ ਜਾਵੇ | ਉਨ੍ਹਾਂ ਬੇਨਤੀ ਸਵੀਕਾਰ ਕੀਤੀ ਕਿ ਜਲਦੀ ਪੁੱਟ ਕੇ ਬਣਾ ਦਿੱਤਾ ਜਾਵੇਗਾ ਪਰ 5 ਮਹੀਨੇ ਬੀਤ ਜਾਣ ਬਾਅਦ ਕੋਈ ਕਾਰਵਾਈ ਨਹੀਂ ਹੋਈ | ਇਸ ਗਲੀ ਵਿਚੋਂ ਹਜ਼ਾਰਾਂ ਲੋਕ ਰੋਜ ਲੰਘਦੇ ਹਨ | ਕਈ ਹਾਦਸੇ ਵੀ ਹੋ ਚੁੱਕੇ ਹਨ | ਲੋਕਾਂ ਵਿਚ ਬਹੁਤ ਰੋਸ ਹੈ | ਇਸ ਤਰ੍ਹਾਂ ਲੱਗਦਾ ਹੈ ਇਹ ਗਲੀ ਸਮਾਰਟ ਸਿਟੀ ਅੰਮਿ੍ਤਸਰ ਵਿਚ ਨਹੀਂ ਆਉਂਦੀ | ਇਲਾਕਾ ਨਿਵਾਸੀਆਂ ਫ਼ੈਸਲਾ ਕੀਤਾ ਅਗਰ 15 ਜੂਨ ਤੱਕ ਕੋਈ ਕਾਰਵਾਈ ਸ਼ੁਰੂ ਨਾ ਹੋਈ ਤਾਂ ਸੰਘਰਸ਼ ਦਾ ਰਾਹ ਅਪਣਾਇਆ ਜਾਵੇਗਾ | ਇਸ ਦੌਰਾਨ ਇਲਾਕਾ ਨਿਵਾਸੀਆਂ ਗੁਰਪ੍ਰੀਤ ਬੱਬਲ, ਮੋਹਿਤ ਮਹਾਜਨ, ਗੁਰਮੀਤ ਸਿੰਘ ਗਾਂਧੀ, ਕੰਵਰਦੀਪ ਸਿੱਧੂ, ਪਵਨ ਕੁਮਾਰ, ਹੀਰਾ ਲਾਲ, ਵੀਨਾ ਮੇਹਰਾ, ਤੇਜਵੰਤ ਸਿੰਘ, ਰਮੇਸ਼ ਕੁਮਾਰ, ਵਿਨੋਦ ਕੁਮਾਰ, ਵਿੱਕੀ, ਜਤਿੰਦਰ ਸਿੰਘ, ਵਿਜੇ ਬਬਲਾ ਆਦਿ ਨੇ ਅਪੀਲ ਕੀਤੀ ਕਿ ਉਨ੍ਹਾਂ ਦੇ ਇਲਾਕੇ ਦੀ ਸਾਰ ਲਈ ਜਾਵੇ |

Ad Position 22
No active advertisement
ਪਿਛਲੀ ਖ਼ਬਰ ਡੀ.ਆਰ. ਮਾਡਰਨ ਸਕੂਲ ਦੇ ਵਿਦਿਆਰਥੀਆਂ ਨੇ ਸੋਨ ਤਗਮੇ ਜਿੱਤੇ <br/> ਅਗਲੀ ਖ਼ਬਰ ਬਿਜਲੀ ਬੋਰਡ ਦੇ ਮੁਲਾਜ਼ਮਾਂ ਦੀ ਬੈਠਕ ਹੋਈ <br/>
Ad Position 24