13-11-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 27-05-2026

ਮੈਟ੍ਰੀਮੋਨੀਅਲ ਕਮੇਟੀ ਪਰਿਵਾਰਕ ਮੁੱਲਾਂ ਨੂੰ ਮਜ਼ਬੂਤ ਕਰਨ ਲਈ ਇਕ ਸਸ਼ਕਤ ਮੰਚ-ਡਾ. ਸਵਰਾਜ ਗਰੋਵਰ <br/>

Ad Position 21
No active advertisement
ਗੱਲਬਾਤ ਕਰਦੇ ਹੋਏ ਡਾ. ਸਵਰਾਜ ਗਰੋਵਰ | ਨਾਲ ਪ੍ਰਧਾਨ ਸੁਨੀਲ ਖੰਨਾ, ਮੈਂਬਰ ਐੱਸ.ਕੇ. ਸਰਪਾਲ, ਡੌਲੀ ਭਾਟੀਆ ਤੇ ਹੋਰ | ਤਸਵੀਰ : ਨਿਰਮਲ ਸਟੂਡੀਓ <br/> 27-05-2026
ਅੰਮਿ੍ਤਸਰ, 26 ਮਈ (ਰਾਜੇਸ਼ ਕੁਮਾਰ ਸ਼ਰਮਾ)-ਖੱਤਰੀ ਸਭਾ ਮਹਿਲਾ ਮੰਡਲ ਅਤੇ ਖਤਰੀ ਸਭਾ ਅੰਮਿ੍ਤਸਰ ਵਲੋਂ ਪਿਛਲੇ 15 ਸਾਲਾਂ ਤੋਂ ਸਮਾਜਿਕ, ਸੱਭਿਆਚਾਰਕ ਤੇ ਸੇਵਾ-ਪ੍ਰੇਰਿਤ ਕਾਰਜ ਨਿਰੰਤਰ ਸਮਰਪਿਤ ਭਾਵਨਾ ਨਾਲ ਕੀਤੇ ਜਾ ਰਹੇ ਹਨ | ਇਸ ਮੌਕੇ ਮੈਟ੍ਰੀਮੋਨੀਅਲ ਕਮੇਟੀ ਦੇ ਪ੍ਰਧਾਨ ਸੁਨੀਲ ਖੰਨਾ ਨੇ ਦੱਸਿਆ ਕਿ ਅੱਜ ਕੱਲ੍ਹ ਵਿਚੋਲੀਆ ਅਤੇ ਏਜੰਟ ਵਿਆਹੀ ਰਿਸ਼ਤੇ ਕਰਵਾਉਣ ਦੇ ਨਾਂਅ 'ਤੇ ਲੱਖਾਂ ਰੁਪਏ ਵਸੂਲ ਕਰਦੇ ਹਨ, ਪਰ ਇਸ ਦੇ ਬਾਵਜੂਦ ਕਈ ਪਰਿਵਾਰ ਟੁੱਟ ਜਾਂਦੇ ਹਨ | ਇਸ ਦੇ ਉਲਟ ਕਮੇਟੀ ਵਲੋਂ ਕਰਵਾਏ ਗਏ ਸੈਂਕੜਿਆਂ ਰਿਸ਼ਤੇ ਅੱਜ ਵੀ ਸਫਲਤਾਪੂਰਵਕ ਖੁਸ਼ਹਾਲ ਵਿਆਹਿਕ ਜੀਵਨ ਬਤੀਤ ਕਰ ਰਹੇ ਹਨ | ਡਾ. ਸਵਰਾਜ ਗਰੋਵਰ ਨੇ ਕਿਹਾ ਕਿ ਮੌਜੂਦਾ ਸਮੇਂ 'ਚ ਪਰਿਵਾਰਕ ਟੁੱਟ-ਫੁੱਟ ਦਾ ਇਕ ਮੁੱਖ ਕਾਰਨ ਯੋਗ ਲੜਕੇ-ਲੜਕੀਆਂ ਲਈ ਉਚਿਤ ਵਿਆਹਿਕ ਰਿਸ਼ਤੇ ਨਾ ਮਿਲਣਾ ਹੈ | ਮੈਟ੍ਰੀਮੋਨੀਅਲ ਕਮੇਟੀ ਪਰਿਵਾਰਕ ਮੁੱਲਾਂ ਨੂੰ ਮਜ਼ਬੂਤ ਕਰਨ ਲਈ ਇਕ ਸਸ਼ਕਤ ਮੰਚ ਹੈ | ਸੰਸਕਾਰ, ਸਹਿਯੋਗ ਅਤੇ ਸਦਭਾਵਨਾ ਇਸ ਕਮੇਟੀ ਦੀ ਵਿਸ਼ੇਸ਼ ਪਛਾਣ ਹਨ | ਕਮੇਟੀ ਦੇ ਸਰਗਰਮ ਮੈਂਬਰ ਐੱਸ. ਕੇ. ਸਰਪਾਲ, ਰਵਿੰਦਰ ਅਰੋੜਾ, ਡੌਲੀ ਭਾਟੀਆ ਅਤੇ ਮਧੁਬਾਲਾ ਖੰਨਾ ਦੇ ਨਿਰੰਤਰ ਯਤਨਾਂ ਨਾਲ ਸੈਂਕੜੇ ਪਰਿਵਾਰਾਂ ਦੇ ਰਿਸ਼ਤੇ ਜੋੜਨ ਵਿਚ ਸਫਲਤਾ ਪ੍ਰਾਪਤ ਹੋਈ ਹੈ | ਦਿਨੇਸ਼ ਖੰਨਾ ਅਤੇ ਅੰਜੂ ਖੰਨਾ ਦਾ ਯੋਗਦਾਨ ਵੀ ਸਦਾ ਹੀ ਸ਼ਲਾਘਾਯੋਗ ਰਿਹਾ ਹੈ | ਇਸ ਤੋਂ ਇਲਾਵਾ ਸਨੇਹ ਅਰੋੜਾ ਅਤੇ ਰਾਜੀਵ ਸਹਿਗਲ ਨੇ ਵੀ ਇਸ ਸੇਵਾ ਲਈ ਹੱਥ ਵਧਾਇਆ ਹੈ | ਐੱਸ. ਕੇ. ਸਰਪਾਲ ਨੇ ਕਿਹਾ ਕਿ ਕਮੇਟੀ ਸੁਖਮਈ ਅਤੇ ਮਜ਼ਬੂਤ ਪਰਿਵਾਰਕ ਜੀਵਨ ਪ੍ਰਦਾਨ ਕਰਨ ਦੀ ਦਿਸ਼ਾ 'ਚ ਸਫਲਤਾਪੂਰਵਕ ਕੰਮ ਕਰ ਰਹੀ ਹੈ | ਮਹਿਲਾ ਮੰਡਲ ਦੀ ਜਨਰਲ ਸਕੱਤਰ ਡੌਲੀ ਭਾਟੀਆ ਨੇ ਦੱਸਿਆ ਕਿ ਕਮੇਟੀ ਵਲੋਂ ਕਾਊਾਸਲਿੰਗ ਰਾਹੀਂ ਵੀ ਯੋਗ ਵਰ-ਵਧੂ ਦੇ ਉਚਿਤ ਰਿਸ਼ਤੇ ਸਥਾਪਿਤ ਕਰਵਾਏ ਜਾਂਦੇ ਹਨ | ਅਖ਼ੀਰ 'ਚ ਸੁਨੀਲ ਖੰਨਾ ਨੇ ਸਮਾਜ ਦੇ ਪਰਿਵਾਰਾਂ ਨੂੰ ਅਪੀਲ ਕਰਦੇ ਹੋਏ ਕਿਹਾ ਕਿ ਹਰ ਮਹੀਨੇ ਦੇ ਦੂਜੇ ਤੇ ਚੌਥੇ ਐਤਵਾਰ ਨੂੰ ਦੁਪਹਿਰ 12 ਤੋਂ 2 ਵਜੇ ਤੱਕ ਸਿੱਧੀਵਿਨਾਇਕ ਮੰਦਰ, ਰਾਣੀ ਦਾ ਬਾਗ 'ਚ ਕਮੇਟੀ ਦੀਆਂ ਸੇਵਾਵਾਂ ਦਾ ਲਾਭ ਲਿਆ ਜਾ ਸਕਦਾ ਹੈ |

Ad Position 22
No active advertisement
ਪਿਛਲੀ ਖ਼ਬਰ ਅੰਮਿ੍ਤਸਰ ਰੇਲਵੇ ਸਟੇਸ਼ਨ ਦੀ 402 ਕਰੋੜ ਰੁਪਏ ਦੇ ਨਿਵੇਸ਼ ਨਾਲ ਬਦਲੇਗੀ ਵਿਸ਼ਵ ਪੱਧਰੀ ਨੁਹਾਰ-ਸਾਬਕਾ ਸੰਸਦ ਮੈਂਬਰ ਸ਼ਵੇ... ਅਗਲੀ ਖ਼ਬਰ ਇੰਸਟੀਚਿਊਟ ਫਾਰ ਦ ਬਲਾਇੰਡ ਦੀ 103ਵੀਂ ਵਰ੍ਹੇਗੰਢ ਮਨਾਈ <br/>
Ad Position 24