19-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਸਰਹੱਦ ਪਾਰ ਤੋਂ ਹਥਿਆਰ ਤਸਕਰੀ ਗਰੋਹ ਦਾ ਪਰਦਾਫਾਸ਼, 5 ਕਾਬੂ <br/>

Ad Position 21
No active advertisement
ਅਜੀਤ ਡੈਸਕ 28-05-2026
ਅੰਮਿ੍ਤਸਰ, 27 ਮਈ (ਰੇਸ਼ਮ ਸਿੰਘ)-ਅੰਮਿ੍ਤਸਰ ਕਮਿਸ਼ਨਰੇਟ ਪੁਲਿਸ ਨੇ 5 ਮੁਲਜ਼ਮਾਂ ਨੂੰ 8 ਅਤਿ-ਆਧੁਨਿਕ ਪਿਸਤੌਲਾਂ ਅਤੇ ਜ਼ਿੰਦਾ ਕਾਰਤੂਸਾਂ ਸਮੇਤ ਗਿ੍ਫ਼ਤਾਰ ਕਰਕੇ ਸਰਹੱਦ ਪਾਰੋਂ ਗ਼ੈਰ-ਕਾਨੂੰਨੀ ਹਥਿਆਰਾਂ ਦੀ ਤਸਕਰੀ ਵਾਲੇ ਮਾਡਿਊਲ ਦਾ ਪਰਦਾਫਾਸ਼ ਕੀਤਾ ਹੈ | ਇਹ ਪ੍ਰਗਟਾਵਾ ਇੱਥੇ ਪੁਲਿਸ ਲਾਈਨ ਵਿਖੇ ਪੱਤਰਕਾਰਾਂ ਨਾਲ ਗੱਲਬਾਤ ਕਰਦਿਆਂ ਪੁਲਿਸ ਕਮਿਸ਼ਨਰ ਗੁਰਪ੍ਰੀਤ ਸਿੰਘ ਭੁੱਲਰ ਵਲੋਂ ਕੀਤਾ ਗਿਆ, ਜਿਨ੍ਹਾਂ ਦੱਸਿਆ ਕਿ ਗਿ੍ਫ਼ਤਾਰ ਕੀਤੇ ਗਏ ਨੌਜਵਾਨਾਂ ਦੀ ਪਛਾਣ ਅਰਸ਼ਦੀਪ ਸਿੰਘ ਉਰਫ਼ ਡੀ (21) ਵਾਸੀ ਗੁਰੂ ਕੀ ਵਡਾਲੀ, ਮਨਪ੍ਰੀਤ ਸਿੰਘ ਉਰਫ਼ ਮਾਨ (26) ਵਾਸੀ ਪਿੰਡ ਭੈਣੀ ਦੋਵੇਂ ਜ਼ਿਲ੍ਹਾ ਅੰਮਿ੍ਤਸਰ, ਸੁਖਰਾਜ ਸਿੰਘ ਉਰਫ਼ ਬਿੱਲਾ (29) ਵਾਸੀ ਪਿੰਡ ਨੌਸ਼ਹਿਰਾ ਢਾਲਾ ਰਾਹੁਲ ਗਿੱਲ ਉਰਫ ਰਾਹੁਲ (22) ਵਾਸੀ ਭਿੱਖੀਵਿੰਡ ਹਾਲ ਪਿੰਡ ਦਰਾਜ਼ਕੇ ਤੇ ਅਰਸ਼ਦੀਪ ਸਿੰਘ ਉਰਫ ਗੱਗੜ (25) ਵਾਸੀ ਪਿੰਡ ਲੋਹਕੇ ਤਿੰਨੋਂ ਜ਼ਿਲ੍ਹਾ ਤਰਨਤਾਰਨ ਵਜੋਂ ਹੋਈ ਹੈ | ਗਿ੍ਫ਼ਤਾਰ ਕੀਤੇ ਮੁਲਜ਼ਮਾਂ ਦਾ ਪੁਰਾਣਾ ਅਪਰਾਧਕ ਪਿਛੋਕੜ ਹੈ, ਜਿਨ੍ਹਾਂ ਖ਼ਿਲਾਫ਼ ਅਸਲਾ ਐਕਟ, ਨਸ਼ੀਲੇ ਪਦਾਰਥ ਰੋਕੂ ਐਕਟ, ਕਤਲ ਦੀ ਕੋਸ਼ਿਸ਼, ਅਗਵਾ ਅਤੇ ਜੇਲ੍ਹ ਐਕਟ ਤਹਿਤ ਕਈ ਮਾਮਲੇ ਦਰਜ ਹਨ | ਸੀ. ਪੀ. ਭੁੱਲਰ ਨੇ ਦੱਸਿਆ ਕਿ ਬਰਾਮਦ ਕੀਤੇ ਗਏ ਪਿਸਤੌਲਾਂ ਵਿਚ ਇਕ 9 ਐੱਮ. ਐੱਮ. ਜ਼ਿਗਾਨਾ, ਇਕ .30 ਬੋਰ ਪੀ-ਐਕਸ-3 (ਚੀਨੀ), ਇਕ .30 ਬੋਰ ਬੇਰੇਟਾ (ਇਟਲੀ), ਤਿੰਨ 9 ਐੱਮ. ਐੱਮ. ਗਲੌਕ ਅਤੇ ਦੋ .32 ਬੋਰ ਪਿਸਤੌਲ ਸ਼ਾਮਿਲ ਹਨ ਇਹ ਸਾਰੇ ਹਥਿਆਰ ਹੀ ਵਿਦੇਸ਼ੀ ਹਨ | ਉਨ੍ਹਾਂ ਦੱਸਿਆ ਕਿ ਇਹ ਮਾਡਿਊਲ ਸਰਹੱਦ ਪਾਰੋਂ ਡਰੋਨ ਰਾਹੀਂ ਭੇਜੀਆਂ ਜਾਂਦੀਆਂ ਹਥਿਆਰਾਂ ਤੇ ਨਸ਼ਿਆਂ ਦੀਆਂ ਖੇਪਾਂ ਪ੍ਰਾਪਤ ਕਰਕੇ ਇਨ੍ਹਾਂ ਨੂੰ ਪੰਜਾਬ ਵਿਚ ਅੱਗੇ ਅਪਰਾਧਕ ਤੱਤਾਂ ਨੂੰ ਸਪਲਾਈ ਕਰਦਾ ਸੀ | ਇਸ ਮੌਕੇ ਡੀ.ਸੀ.ਪੀ. (ਸਿਟੀ) ਜਗਜੀਤ ਸਿੰਘ ਵਾਲੀਆ, ਏ. ਡੀ. ਸੀ. ਪੀ. ਸ੍ਰੀਵਿਨੇਲਾ, ਏ. ਸੀ. ਪੀ. ਹਰਮਿੰਦਰ ਸਿੰਘ ਸੰਧੂ, ਏ. ਸੀ. ਪੀ. ਕਮਲਜੀਤ ਸਿੰਘ, ਥਾਣਾ ਛੇਹਰਟਾ ਦੇ ਐੱਸ. ਐੱਚ. ਓ. ਸਬ ਇੰਸ: ਬਲਵਿੰਦਰ ਸਿੰਘ ਆਦਿ ਹਾਜ਼ਰ ਸਨ |


Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਬਾਬਾ ਮੱਲ੍ਹਾ ਸਾਹਿਬ ਦਾ ਸਾਲਾਨਾ ਜੋੜ ਮੇਲਾ 13 ਨੂੰ ਮਨਾਇਆ ਜਾਵੇਗਾ-ਸੰਤ ਬਾਬਾ ਅਵਤਾਰ ਸਿੰਘ ਧੱਤਲ <br/> ਅਗਲੀ ਖ਼ਬਰ 'ਰਾਸ਼ਟਰ ਪਹਿਲਾਂ' ਦੀ ਸੋਚ ਨਾਲ ਅਟਲ ਬਿਹਾਰੀ ਵਾਜਪਾਈ ਨੇ ਦੇਸ਼ ਨੂੰ ਨਵੀਂ ਦਿਸ਼ਾ ਦਿੱਤੀ-ਰਾਜਪਾਲ ਕਟਾਰੀਆ <br/>
Ad Position 24