17-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 28-05-2026

ਨਵੇਂ ਸਥਾਪਿਤ ਸੈਂਟਰ ਫਾਰ ਕੁਆਂਟਮ ਐਂਡ ਮਟੀਰੀਅਲ ਸਾਇੰਸ ਵਲੋਂ ਪਹਿਲਾ ਲੈਕਚਰ <br/>

Ad Position 21
No active advertisement
ਗੁਰੂ ਨਾਨਕ ਦੇਵ ਯੂਨੀਵਰਸਿਟੀ ਵਿਖੇ ਨਵੇਂ ਸਥਾਪਿਤ ਸੈਂਟਰ ਫਾਰ ਕੁਆਂਟਮ ਐਂਡ ਮਟੀਰੀਅਲ ਸਾਇੰਸ ਵਲੋਂ ਪਹਿਲੇ ਲੈਕਚਰ ਦੌਰਾਨ ਵੱਖ-ਵੱਖ ਸ਼ਖ਼ਸੀਅਤਾਂ | ਤਸਵੀਰ : ਨਿਰਮਲ ਸਟੂਡੀਓ <br/> 28-05-2026
ਅੰਮਿ੍ਤਸਰ, 27 ਮਈ (ਸੁਰਿੰਦਰਪਾਲ ਸਿੰਘ ਵਰਪਾਲ)-ਗੁਰੂ ਨਾਨਕ ਦੇਵ ਯੂਨੀਵਰਸਿਟੀ ਨੇ ਨੌਜਵਾਨਾਂ ਨੂੰ ਭਵਿੱਖ ਦੀ ਕੁਆਂਟਮ ਤਕਨਾਲੋਜੀ ਨਾਲ ਜੋੜਨ ਵੱਲ ਇਕ ਅਹਿਮ ਕਦਮ ਚੁੱਕਦਿਆਂ ਆਪਣੇ ਨਵੇਂ ਸਥਾਪਿਤ ਸੈਂਟਰ ਫਾਰ ਕੁਆਂਟਮ ਐਂਡ ਮਟੀਰੀਅਲ ਸਾਇੰਸ ਵਲੋਂ ਪਹਿਲਾ ਜਨਤਕ ਲੈਕਚਰ 'ਕੁਆਂਟਮ ਹੋਰਾਈਜ਼ਨਸ : ਚਾਰਟਿੰਗ ਯੋਰ ਕਰੀਅਰ ਇਨ ਦ ਸੈਕਿੰਡ ਕੁਆਂਟਮ ਰਿਵੋਲਿਊਸ਼ਨ' ਕਰਵਾਇਆ | ਇਹ ਸਮਾਗਮ ਯੁਨੀਵਰਸਿਟੀ ਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਭਵਨ ਵਿਖੇ ਕਰਵਾਇਆ ਗਿਆ, ਜਿਸ 'ਚ 100 ਤੋਂ ਵੱਧ ਵਿਦਿਆਰਥੀਆਂ, ਅਧਿਆਪਕਾਂ ਅਤੇ ਫੈਕਲਟੀ ਮੈਂਬਰਾਂ ਨੇ ਉਤਸ਼ਾਹ ਨਾਲ ਭਾਗ ਲਿਆ | ਯੂਨੀਵਰਸਿਟੀ ਦੇ ਉਪ ਕੁਲਪਤੀ ਪ੍ਰੋ. ਕਰਮਜੀਤ ਸਿੰਘ ਦੀ ਅਗਵਾਈ ਹੇਠ ਸਥਾਪਿਤ ਕੀਤਾ ਗਿਆ ਸੀ. ਕਿਓ. ਐੱਮ. ਸੀ. ਖੇਤਰ ਦਾ ਆਪਣੀ ਕਿਸਮ ਦਾ ਪਹਿਲਾ ਕੇਂਦਰ ਹੈ, ਜਿਸ ਦਾ ਮਕਸਦ ਆਧੁਨਿਕ ਕੁਆਂਟਮ ਖੋਜ ਨੂੰ ਉਤਸ਼ਾਹਿਤ ਕਰਨ ਦੇ ਨਾਲ-ਨਾਲ ਭਾਰਤ ਦੇ ਨੈਸ਼ਨਲ ਕੁਆਂਟਮ ਮਿਸ਼ਨ ਤਹਿਤ ਨਵੀਂ ਪੀੜ੍ਹੀ ਨੂੰ ਤਿਆਰ ਕਰਨਾ ਹੈ | ਸਮਾਗਮ ਵਿਚ ਡੀਨ ਐਲੂਮਨੀ ਪ੍ਰੋ. ਅਤੁਲ ਖੰਨਾ ਮੁੱਖ ਮਹਿਮਾਨ ਵਜੋਂ ਸ਼ਾਮਿਲ ਹੋਏ ਜਦਕਿ ਜੇਪੀ ਇੰਸਟੀਚਿਊਟ ਆਫ ਇਨਫਰਮੇਸ਼ਨ ਟੈਕਨਾਲੋਜੀ ਤੋਂ ਪ੍ਰੋ. ਅਨਿਰਬਾਨ ਪਾਠਕ, ਫਿਜ਼ਿਕਸ ਵਿਭਾਗ ਦੇ ਮੁਖੀ ਪ੍ਰੋ. ਅਮਨ ਮਹਾਜਨ, ਕੋਆਰਡੀਨੇਟਰ ਡਾ. ਬਿੰਦੀਆ ਅਰੋੜਾ, ਡਾ. ਪਰਮਜੀਤ ਕੌਰ, ਡਾ. ਮਨਦੀਪ ਸਿੰਘ ਤੇ ਡਾ. ਹਰਪ੍ਰੀਤ ਸਿੰਘ ਵੀ ਮੌਜੂਦ ਰਹੇ |

Ad Position 22
No active advertisement
ਪਿਛਲੀ ਖ਼ਬਰ ਵਕੀਲ ਬਲਵੀਰ ਸਿੰਘ ਭੱਠਲ ਨੂੰ ਸੇਜਲ ਅੱਖਾਂ ਨਾਲ ਅੰਤਿਮ ਵਿਦਾਇਗੀ <br/> ਅਗਲੀ ਖ਼ਬਰ ਕਣਕ ਨਾ ਮਿਲਣ ਕਾਰਨ ਸੁਲਤਾਨਵਿੰਡ ਦੇ ਇਲਾਕਾ ਵਾਸੀਆਂ ਨੇ ਡੀਪੂ ਹੋਲਡਰ ਖਿਲਾਫ਼ ਕੱਢੀ ਭੜਾਸ <br/>
Ad Position 24