03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਰਮਦਾਸ ’ਚ ਅਕਾਲੀ ਦਲ ਬਾਦਲ ਦਾ ਸ਼ਾਨਦਾਰ ਪ੍ਰਦਰਸ਼ਨ * ਸਮਰਾ ਨੇ ਤਰਿੰਦਰਸ਼ੇਰ ਸਿੰਘ ਸ਼ੇਰਾ ਨੂੰ ਕੀਤਾ ਸਨਮਾਨਿਤ * ਲੋਕਾਂ ਦੀ ਸੇਵਾ ਲਈ ਦਿਨ ਰਾਤ ਰਹਾਂਗਾ ਹਾਜ਼ਰ-ਸਮਰਾ

Ad Position 21
No active advertisement
ਅਜੀਤ ਡੈਸਕ 30-05-2026
ਅਜਨਾਲਾ, ਰਮਦਾਸ, ਗੱਗੋਮਾਹਲ, 29 ਮਈ (ਢਿੱਲੋਂ/ਵਾਹਲਾ/ਸੰਧੂ)- ਰਮਦਾਸ ਨਗਰ ਕੌਂਸਲ ਚੋਣਾਂ ‘ਚ ਬੇਸ਼ੱਕ ਸੱਤਾ ਧਿਰ ਆਮ ਆਦਮੀ ਪਾਰਟੀ ਨੇ ਵੱਡੀ ਜਿੱਤ ਦਰਜ ਕੀਤੀ ਹੈ ਪਰ ਵੇਖਿਆ ਜਾਵੇ ਤਾਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਹਲਕਾ ਇੰਚਾਰਜ ਜੋਧ ਸਿੰਘ ਸਮਰਾ ਦੀ ਅਗਵਾਈ ਹੇਠ ਅਕਾਲੀ ਦਲ ਦਾ ਪ੍ਰਦਰਸ਼ਨ ਵੀ ਦੂਜੀਆਂ ਵਿਰੋਧੀ ਪਾਰਟੀਆਂ ਦੇ ਮੁਕਾਬਲੇ ਬਹੁਤ ਵਧੀਆ ਰਿਹਾ ਹੈ। ਇੱਥੇ ਹੋਏ ਗਹਿਗੱਚ ਮੁਕਾਬਲਿਆਂ ਅੰਦਰ ਜਿੱਥੇ ਵਾਰਡ ਨੰਬਰ 8 ਤੋਂ ਸ਼੍ਰੋਮਣੀ ਅਕਾਲੀ ਦਲ ਬਾਦਲ ਦੇ ਉਮੀਦਵਾਰ ਤਰਿੰਦਰਸ਼ੇਰ ਸਿੰਘ ਸ਼ੇਰਾ ਆਪਣੇ ਵਿਰੋਧੀਆਂ ਨੂੰ ਵੱਡੀ ਗਿਣਤੀ ‘ਚ ਵੋਟਾਂ ਨਾਲ ਪਛਾੜ ਕੇ ਜੇਤੂ ਰਹੇ ਹਨ ਉੱਥੇ ਹੀ ਹੋਰਨਾਂ ਜ਼ਿਆਦਾਤਰ ਵਾਰਡਾਂ ਵਿਚੋਂ ਅਕਾਲੀ ਦਲ ਨੇ ਦੂਜੇ ਨੰਬਰ ਤੇ ਰਹਿ ਕੇ ਪੂਰਾ ਮੁਕਾਬਲਾ ਦਿੱਤਾ ਹੈ। ਜੋਧ ਸਿੰਘ ਸਮਰਾ ਨੇ ਕਿਹਾ ਕਿ ਸੱਤਾ ਧਿਰ ਵੱਲੋਂ ਆਪਣੇ ਉਮੀਦਵਾਰ ਜਿਤਾਉਣ ਲਈ ਵੱਡੇ ਪੱਧਰ ‘ਤੇ ਕੀਤੀ ਗਈ ਧੱਕੇਸ਼ਾਹੀ ਦੇ ਬਾਵਜੂਦ ਵੀ ਜਿੱਥੇ ਵਾਰਡ ਨੰਬਰ 8 ਤੋਂ ਉਨ੍ਹਾਂ ਦਾ ਉਮੀਦਵਾਰ ਜੇਤੂ ਰਿਹਾ ਹੈ ਉੱਥੇ ਹੀ ਜ਼ਿਆਦਾਤਰ ਸੀਟਾਂ ਤੇ ਉਨ੍ਹਾਂ ਦੇ ਉਮੀਦਵਾਰਾਂ ਨੇ ਆਪਣੇ ਵਿਰੋਧੀਆਂ ਨੂੰ ਬਹੁਤ ਵੱਡਾ ਮੁਕਾਬਲਾ ਦਿੱਤਾ ਹੈ। ਉਨ੍ਹਾਂ ਕਿਹਾ ਕਿ ਜੇਕਰ ਸੱਤਾ ਧਿਰ ਵੱਲੋਂ ਧੱਕੇਸ਼ਾਹੀ ਨਾ ਕੀਤੀ ਜਾਂਦੀ ਤਾਂ ਬਹੁਤੀਆਂ ਸੀਟਾਂ ਤੇ ਅਕਾਲੀ ਦਲ ਬਾਦਲ ਦੇ ਉਮੀਦਵਾਰ ਜੇਤੂ ਰਹਿਣੇ ਸਨ। ਇਸ ਦੌਰਾਨ ਜੋਧ ਸਿੰਘ ਸਮਰਾ ਨੇ ਇਤਿਹਾਸਿਕ ਕਸਬਾ ਰਮਦਾਸ ਦੇ ਸਮੁੱਚੇ ਵਾਸੀਆਂ ਦਾ ਤਹਿ ਦਿਲੋਂ ਧੰਨਵਾਦ ਕਰਦਿਆਂ ਕਿਹਾ ਕਿ ਉਹ ਉਨ੍ਹਾਂ ਵੱਲੋਂ ਬਖ਼ਸ਼ੇ ਪਿਆਰ ਤੇ ਮਾਣ ਨੂੰ ਹਮੇਸ਼ਾ ਯਾਦ ਰੱਖਣਗੇ ਅਤੇ ਉਨ੍ਹਾਂ ਦੀ ਸੇਵਾ ਵਿਚ ਦਿਨ ਰਾਤ ਇੱਕ ਕਰ ਦੇਣਗੇ। ਇਸ ਮੌਕੇ ਜੋਧ ਸਿੰਘ ਸਮਰਾ ਵੱਲੋਂ ਵਾਰਡ ਨੰਬਰ 8 ਤੋਂ ਜੇਤੂ ਕੌਂਸਲਰ ਤਰਿੰਦਰਸ਼ੇਰ ਸਿੰਘ ਸ਼ੇਰਾ ਨੂੰ ਸਿਰੋਪਾਉ ਦੇ ਕੇ ਸਨਮਾਨਿਤ ਕੀਤਾ ਗਿਆ।
Ad Position 22
No active advertisement
ਪਿਛਲੀ ਖ਼ਬਰ ਨਗਰ ਪੰਚਾਇਤ ਦੀਆਂ ਹੋਈਆਂ ਚੋਣਾਂ ਦੌਰਾਨ ਪੰਜਾਂ ਵਿਚੋਂ ਤਿੰਨ ’ਤੇ ਆਪ ਅਤੇ ਦੋ ’ਤੇ ਕਾਂਗਰਸ ਜੇਤੂ ਅਗਲੀ ਖ਼ਬਰ ਨਵਾਂ ਸੂਬਾ ਪ੍ਰਧਾਨ ਲਗਾਉਣ ਤੋਂ ਬਾਅਦ ਭਾਜਪਾ ਦੇ ਨਵੇੇਂ ਜ਼ਿਲ੍ਹਾ ਪ੍ਰਧਾਨ ਲਗਾਉਣ ਦੀ ਤੇਜ਼ ਹੋਈ ਚਰਚਾ
Ad Position 24
No active advertisement