03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਨਗਰ ਪੰਚਾਇਤ ਦੀਆਂ ਹੋਈਆਂ ਚੋਣਾਂ ਦੌਰਾਨ ਪੰਜਾਂ ਵਿਚੋਂ ਤਿੰਨ ’ਤੇ ਆਪ ਅਤੇ ਦੋ ’ਤੇ ਕਾਂਗਰਸ ਜੇਤੂ

Ad Position 21
No active advertisement
ਅਜੀਤ ਡੈਸਕ 30-05-2026
ਰਈਆ/ਬਾਬਾ ਬਕਾਲਾ, 29 ਮਈ (ਸ਼ਰਨਬੀਰ ਸਿੰਘ ਕੰਗ, ਸ਼ੇਲਿੰਦਰਜੀਤ ਸਿੰਘ ਰਾਜਨ)- ਨਗਰ ਪੰਚਾਇਤ ਰਈਆ ਦੀਆਂ ਬੀਤੇ ਦਿਨੀ ਪੰਜ ਵਾਰਡਾਂ ‘ਤੇ ਪਈਆਂ ਵੋਟਾਂ ਦੇ ਨਤੀਜੇ ਅੱਜ ਆ ਗਏ, ਜਿਸ ਵਿਚ ਆਪ ਪਾਰਟੀ ਦੇ ਤਿੰਨ ਅਤੇ ਕਾਂਗਰਸ ਦੇ ਦੋ ਉਮੀਦਵਾਰ ਜੇਤੂ ਰਹੇ ਜਦ ਕਿ ਅਕਾਲੀ ਦਲ ਬਾਦਲ, ਭਾਜਪਾ ਅਤੇ ਅਕਾਲੀ ਦਲ ‘ਵਾਰਸ ਪੰਜਾਬ ਦੇ’ ਦਾ ਕੋਈ ਵੀ ਉਮੀਦਵਾਰ ਜਿੱਤ ਪ੍ਰਾਪਤ ਨਹੀਂ ਕਰ ਸਕਿਆ। ਇਨ੍ਹਾਂ ਆਏ ਨਤੀਜਿਆਂ ਦੌਰਾਨ ਵਾਰਡ ਨੰਬਰ ਇਕ ਤੋਂ ਕਾਂਗਰਸ ਦੇ ਉਮੀਦਵਾਰ ਜਸਬੀਰ ਕੌਰ ਨੂੰ 237 ਵੋਟਾਂ, ਆਪ ਦੇ ਸੋਨੀਆ ਨੂੰ 90, ਭਾਜਪਾ ਦੀ ਚਰਨਜੀਤ ਕੌਰ ਨੂੰ 36, ਅਕਾਲੀ ਦਲ ਦੇ ਰਣਜੀਤ ਕੌਰ ਨੂੰ 98 ਵੋਟਾਂ, ਇਸ ਕਰਕੇ ਕਾਂਗਰਸ ਦੀ ਉਮੀਦਵਾਰ ਜਸਬੀਰ ਕੌਰ ਅਕਾਲੀ ਦਲ ਦੇ ਉਮੀਦਵਾਰ ਰਣਜੀਤ ਕੌਰ ਤੋਂ 147 ਵੋਟਾਂ ਦੇ ਫਰਕ ਨਾਲ ਜੇਤੂ, ਵਾਰਡ ਨੰਬਰ ਤਿੰਨ ਤੋਂ ਆਪ ਦੇ ਅਮਰਵੀਰ ਸਿੰਘ ਆਜ਼ਾਦ ਨੂੰ 233 ਵੋਟਾਂ, ਕਾਂਗਰਸ ਦੇ ਜਗਤਾਰ ਸਿੰਘ ਨੂੰ 156 ਵੋਟਾਂ ਨੋਟਾ ਚਾਰ ਅਤੇ ਰੱਦ ਸੱਤ ਵੋਟਾਂ ਹੋਈਆਂ ਹਨ । ਇਸ ਕਰਕੇ ਅਮਰਵੀਰ ਸਿੰਘ ਆਜ਼ਾਦ 70 ਵੋਟਾਂ ਦੇ ਫਰਕ ਨਾਲ ਜੇਤੂ ਰਹੇ ਵਾਰਡ ਨੰਬਰ ਪੰਜ ਤੋਂ ਕਾਂਗਰਸ ਦੇ ਪ੍ਰਭਜੋਤ ਕੌਰ ਨੂੰ 255 ਵੋਟਾਂ, ਆਪ ਦੇ ਪਰਮਜੀਤ ਕੌਰ ਨੂੰ 119 ਵੋਟਾਂ, ਭਾਜਪਾ ਦੀ ਦਿਵਿਆ ਨੂੰ ਸਿਰਫ 12 ਵੋਟਾਂ ਅਤੇ ਅਕਾਲੀ ਦਲ ‘ਵਾਰਸ ਪੰਜਾਬ’ ਦੇ ਪਰਮਜੀਤ ਕੌਰ ਨੂੰ 108 ਵੋਟਾਂ ਇਸ ਕਰਕੇ ਕਾਂਗਰਸ ਦੇ ਪ੍ਰਭਜੋਤ ਕੌਰ 136 ਵੋਟਾਂ ਤੇ ਫਰਕ ਨਾਲ ਜੇਤੂ ਰਹੇ, ਵਾਰਡ ਨੰਬਰ ਛੇ ਤੋਂ ਆਪ ਦੇ ਸਰਬਜੀਤ ਸਿੰਘ ਫੌਜੀ ਨੂੰ 247 ਵੋਟਾਂ ਕਾਂਗਰਸ ਦੇ ਮਨਪ੍ਰੀਤ ਸਿੰਘ ਰਾਜੂ ਨੂੰ 207 ਵੋਟਾਂ ਜਦ ਕੇ ਨੋਟਾ ਪੰਜ, ਰੱਦ ਵੀ ਪੰਜ ਇਸ ਕਰਕੇ ਆਪ ਦੇ ਸਰਬਜੀਤ ਸਿੰਘ ਫੌਜੀ 40 ਵੋਟਾਂ ਦੇ ਫਰਕ ਨਾਲ ਜੇਤੂ ਰਹੇ, ਵਾਰਡ ਨੰਬਰ 13 ਤੋਂ ਕਾਂਗਰਸ ਦੇ ਰਜਵੰਤ ਕੌਰ ਨੂੰ 162 ਵੋਟਾਂ, ਆਪ ਦੇ ਸਰਬਜੀਤ ਕੌਰ ਨੂੰ 223 ਵੋਟਾਂ ਇਸ ਕਰਕੇ ਆਪ ਦੀ ਸਰਬਜੀਤ ਕੌਰ 61 ਵੋਟਾਂ ਦੇ ਫਰਕ ਨਾਲ ਜੇਤੂ ਰਹੀ।
Ad Position 22
No active advertisement
ਪਿਛਲੀ ਖ਼ਬਰ ਵਿਧਾਇਕ ਭਲਾਈਪੁਰ ਨੇ ਜੇਤੂ ਉਮੀਦਵਾਰਾਂ ਸਮੇਤ ਮੱਥਾ ਟੇਕਿਆ ਅਗਲੀ ਖ਼ਬਰ ਰਮਦਾਸ ’ਚ ਅਕਾਲੀ ਦਲ ਬਾਦਲ ਦਾ ਸ਼ਾਨਦਾਰ ਪ੍ਰਦਰਸ਼ਨ * ਸਮਰਾ ਨੇ ਤਰਿੰਦਰਸ਼ੇਰ ਸਿੰਘ ਸ਼ੇਰਾ ਨੂੰ ਕੀਤਾ ਸਨਮਾਨਿਤ * ਲੋਕਾਂ ਦੀ...
Ad Position 24
No active advertisement