03-08-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 30-05-2026

ਵਿਧਾਇਕ ਭਲਾਈਪੁਰ ਨੇ ਜੇਤੂ ਉਮੀਦਵਾਰਾਂ ਸਮੇਤ ਮੱਥਾ ਟੇਕਿਆ

Ad Position 21
No active advertisement
ਅਜੀਤ ਡੈਸਕ 30-05-2026
ਬਾਬਾ ਬਕਾਲਾ ਸਾਹਿਬ, 29 ਮਈ (ਸ਼ੇਲਿੰਦਰਜੀਤ ਸਿੰਘ ਰਾਜਨ)-૶ਨਗਰ ਪੰਚਾਇਤ ਰਈਆ ਦੀਆਂ ਚੋਣਾਂ ਵਿਚ 5 ਵਾਰਡਾਂ ਵਿਚ ਹੋਈਆਂ ਚੋਣਾਂ ਵਿਚੋਂ, ਕਾਂਗਰਸ ਪਾਰਟੀ ਦੇ ਵਾਰਡ ਨੰ: 1 ਅਤੇ 5 ਤੋਂ ਦੋ ਉਮੀਦਵਾਰ ਜਿੱਤੇ ਹਨ। ਦੋ ਵਾਰਡਾਂ ਵਿਚ ਜਿੱਤ ਪ੍ਰਾਪਤ ਕਰਨ ਪਿੱਛੋਂ ਹਲਕਾ ਬਾਬਾ ਬਕਾਲਾ ਸਾਹਿਬ ਤੋਂ ਸਾਬਕਾ ਵਿਧਾਇਕ ਸੰਤੋਖ ਸਿੰਘ ਭਲਾਈਪੁਰ ਨੇ ਆਪਣੇ ਜੇਤੂ ਉਮੀਦਵਾਰਾਂ ਸਮੇਤ ਗੁਰਦੁਆਰਾ ਸਾਹਿਬ ਪਾਤਸ਼ਾਹੀ ਨੌਵੀਂ ਬਾਬਾ ਬਕਾਲਾ ਸਾਹਿਬ ਵਿਖੇ ਨਤਮਸਤਕ ਹੋ ਕੇ ਗੁਰੂ ਘਰ ਦਾ ਸ਼ੁਕਰਾਨਾ ਕੀਤਾ। ਉਨ੍ਹਾਂ ਕਿਹਾ ਕਿ ਰਈਆ ਦੀਆਂ 13 ਵਾਰਡਾਂ ਵਿਚੋਂ 8 ਵਾਰਡਾਂ ‘ਤੇ ਸਾਡੇ ਉਮੀਦਵਾਰਾਂ ਦੇ ਨਾਮਜ਼ਦਗੀ ਕਾਗਜ਼ ਪਹਿਲਾਂ ਹੀ ਰੱਦ ਕਰਵਾ ਕੇ 8 ਸੀਟਾਂ ‘ਤੇ ਕਬਜ਼ਾ ਕਰ ਲਿਆ । ਪਰ ਅੱਜ 5 ਵਾਰਡਾਂ ਵਿਚ 2 ਉਪਰ ਲੋਕਾਂ ਨੇ ਸਾਡੇ ਉਮੀਦਵਾਰਾਂ ਨੂੰ ਸ਼ਾਨਦਾਰ ਜਿੱਤ ਦਿਵਾਈ ਹੈ ਅਤੇ ਸਮੁੱੱਚੀ ਰਈਆ ਵਿਚੋਂ ਵੋਟ ਬੈਂਕ ਦੇਖਿਆ ਜਾਏ ਤਾਂ ਕਾਂਗਰਸ ਨੂੰ 1017 ਵੋਟਾਂ ਅਤੇ ਆਪ ਨੂੰ 912 ਵੋਟਾਂ ਮਿਲੀਆਂ ਹਨ। ਜਿਸ ਨੇ ਇਹ ਸਾਬਤ ਕਰ ਦਿੱਤਾ ਹੈ ਕਿ ਜੇਕਰ ਰਈਆ ਦੀਆਂ 13 ਹੀ ਵਾਰਡਾਂ ‘ਤੇ ਚੋਣ ਹੁੰਦੀ ਤਾਂ ਕਾਂਗਰਸ ਦੇ ਸਾਰੇ ਹੀ ਉਮੀਦਵਾਰ ਸ਼ਾਨ ਨਾਲ ਜਿੱਤ ਪ੍ਰਾਪਤ ਕਰਦੇ ਸਨ । ਇਸ ਮੌਕੇ ਉਨ੍ਹਾਂ ਦੇ ਨਾਲ ਵਾਰਡ ਨੰਬਰ 1 ਤੋਂ ਜੇਤੂ ਜਸਬੀਰ ਕੌਰ, ਵਾਰਡ ਨੰਬਰ 5 ਤੋਂ ਪ੍ਰਭਜੋਤ ਕੌਰ ਤੋਂ ਇਲਾਵਾ ਸੀਨੀਅਰ ਆਗੂ ਸਾਬਕਾ ਪ੍ਰਧਾਨ ਰੌਬਿਨ ਮਾਨ, ਗੁਰਦੀਪ ਸਿੰਘ ਸਾ: ਕੌਂਸਲਰ, ਸਰਪੰਚ ਦਲਜੀਤ ਸਿੰਘ ਭੱਪੀ, ਸਰਪੰਚ ਇਕਬਾਲ ਸਿੰਘ ਬੱਲ ਸੱਤੋਵਾਲ (ਦੋਵੇਂ ਮੈਂਬਰ ਬਲਾਕ ਸੰਮਤੀ), ਗੁਰਬਿੰਦਰ ਸਿੰਘ ਸਾਹਬੀ ਸਾ: ਸਰਪੰਚ ਕੋਟ ਮਹਿਤਾਬ, ਗੁਰਮੇਜ ਸਿੰਘ ਚੀਮਾ ਵੜੈਚ, ਗੁਰਦਿਆਲ ਸਿੰਘ ਕੰਗ ਬੁਟਾਰੀ, ਸਰਪੰਚ ਪ੍ਰਭ ਥੋਥੀਆਂ, ਸਰਪੰਚ ਦਲਬੀਰ ਸਿੰਘ ਸਠਿਆਲਾ, ਬਲਾਕ ਪ੍ਰਧਾਨ ਦਲੇਰ ਸਿੰਘ ਸਰਲੀ, ਪ੍ਰਧਾਨ ਪਰਮਪ੍ਰੀਤ ਸਿੰਘ ਸਾਬ੍ਹੀ ਛੱਜਲਵਡੀ, ਠੇਕੇਦਾਰ ਮਲਕੀਅਤ ਸਿੰਘ ਬੇਦਾਦਪੁਰ, ਲਖਵਿੰਦਰ ਸਿੰਘ ਭਿੰਡਰ, ਹਰਿੰਦਰ ਸਿੰਘ ਮੱਲ੍ਹਾ, ਜੈਵਿੰਦਰ ਸਿੰਘ ਭੁੱਲਰ ਸ਼ਹਿਰੀ ਪ੍ਰਧਾਨ, ਅਰਸ਼ ਬੱਲ ਬਲਾਕ ਪ੍ਰਧਾਨ, ਹਰਪਾਲ ਸਿੰਘ ਜਲਾਲਾਬਾਦ, ਸਰਪੰਚ ਪ੍ਰਦੀਪ ਸਿੰਘ ਭਲਾਈਪੁਰ, ਸਰਪੰਚ ਨੌਬੀ ਨਰੌਤਮਪੁਰ, ਸਾਹਬੀ ਟਪਿਆਲਾ, ਚੇਅਰਮੈਨ ਨਿਰਵੈਰ ਸਿੰਘ ਸਾਹਬੀ, ਜਗਦੀਪ ਸਿੰਘ ਮਾਨ ਪੀ.ਏ., ਸਰਪੰਚ ਨਿਰਮਲ ਸਿੰਘ ਪੱਡਾ, ਸਰਪੰਚ ਟੋਨੀ ਦਨਿਆਲ ਅਤੇ ਹੋਰ ਕਾਂਗਰਸੀ ਵਰਕਰ ਹਾਜਰ ਸਨ ।
Ad Position 22
No active advertisement
ਪਿਛਲੀ ਖ਼ਬਰ ਜੰਡਿਆਲਾ ਗੁਰੂ ’ਚ ਆਮ ਆਦਮੀ ਪਾਰਟੀ ਦਾ ਦਬਦਬਾ, 15 ’ਚੋਂ 13 ਸੀਟਾਂ ’ਤੇ ਜਿੱਤ ਕੈਬਨਿਟ ਮੰਤਰੀ ਈਟੀ� ਨੇ ਰੋਡ ਸ਼ੋਅ ਕਰ ਕ... ਅਗਲੀ ਖ਼ਬਰ ਨਗਰ ਪੰਚਾਇਤ ਦੀਆਂ ਹੋਈਆਂ ਚੋਣਾਂ ਦੌਰਾਨ ਪੰਜਾਂ ਵਿਚੋਂ ਤਿੰਨ ’ਤੇ ਆਪ ਅਤੇ ਦੋ ’ਤੇ ਕਾਂਗਰਸ ਜੇਤੂ
Ad Position 24
No active advertisement