ਜੰਡਿਆਲਾ ਗੁਰੂ, 29 ਮਈ (ਹਰਜਿੰਦਰ ਸਿੰਘ ਕਲੇਰ/ਪਰਮਿੰਦਰ ਸਿੰਘ ਜੋਸ਼ਨ)- ਜੰਡਿਆਲਾ ਗੁਰੂ ਵਿੱਚ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀ� ਦੀ ਅਗਵਾਈ ਹੇਠ ਆਮ ਆਦਮੀ ਪਾਰਟੀ ਨੇ ਨਗਰ ਕੌਂਸਲ ਚੋਣਾਂ ਵਿੱਚ ਸ਼ਾਨਦਾਰ ਜਿੱਤ ਦਰਜ ਕਰਦਿਆਂ ਆਪਣੀ ਮਜ਼ਬੂਤ ਪਕੜ ਸਾਬਤ ਕੀਤੀ ਹੈ। ਨਗਰ ਕੌਂਸਲ ਦੀਆਂ 15 ਵਾਰਡਾਂ ਵਿਚੋਂ ਆਮ ਆਦਮੀ ਪਾਰਟੀ ਦੇ 13 ਉਮੀਦਵਾਰ ਜੇਤੂ ਰਹੇ, ਜਿਨ੍ਹਾਂ ਵਿਚੋਂ ਦੋ ਉਮੀਦਵਾਰ ਬਿਨਾਂ ਮੁਕਾਬਲੇ ਚੁਣੇ ਗਏ। ਜਦਕਿ ਕਾਂਗਰਸ ਅਤੇ ਸ਼੍ਰੋਮਣੀ ਅਕਾਲੀ ਦਲ ਨੂੰ ਇੱਕ-ਇੱਕ ਸੀਟ ਮਿਲੀ। ਨਤੀਜਿਆਂ ਅਨੁਸਾਰ ਵਾਰਡ ਨੰਬਰ 1 ਤੋਂ ਸਤਿੰਦਰ ਸਿੰਘ, ਵਾਰਡ ਨੰਬਰ 3 ਤੋਂ ਅਵਤਾਰ ਸਿੰਘ ਕਾਲਾ, ਵਾਰਡ ਨੰਬਰ 4 ਤੋਂ ਡਾ. ਕਮਲਜੀਤ ਕੌਰ, ਵਾਰਡ ਨੰਬਰ 5 ਤੋਂ ਸਰਬਜੀਤ ਸਿੰਘ ਡਿੰਪੀ, ਵਾਰਡ ਨੰਬਰ 6 ਤੋਂ ਅਮਨਪ੍ਰੀਤ ਕੌਰ (ਬਿਨਾਂ ਮੁਕਾਬਲਾ), ਵਾਰਡ ਨੰਬਰ 7 ਤੋਂ ਨਰਿੰਦਰ ਸਿੰਘ ਨਿੰਦੀ, ਵਾਰਡ ਨੰਬਰ 8 ਤੋਂ ਨਿਸ਼ਾ ਮਲਹੋਤਰਾ, ਵਾਰਡ ਨੰਬਰ 9 ਤੋਂ ਮਨਜਿੰਦਰ ਸਿੰਘ ਹੈਪੀ (ਬਿਨਾਂ ਮੁਕਾਬਲਾ), ਵਾਰਡ ਨੰਬਰ 10 ਤੋਂ ਸਨੈਨਾ, ਵਾਰਡ ਨੰਬਰ 11 ਤੋਂ ਗੁਰਪ੍ਰੀਤ ਕੌਰ, ਵਾਰਡ ਨੰਬਰ 13 ਤੋਂ ਐਡਵੋਕੇਟ ਰਾਜ ਕੁਮਾਰ ਮਲਹੋਤਰਾ, ਵਾਰਡ ਨੰਬਰ 14 ਤੋਂ ਮਨਪ੍ਰੀਤ ਕੌਰ ਰੋਬਨ ਅਤੇ ਵਾਰਡ ਨੰਬਰ 15 ਤੋਂ ਅਮਨਦੀਪ ਸਿੰਘ ਵਿਰਕ ਜੇਤੂ ਰਹੇ। ਵਾਰਡ ਨੰਬਰ 2 ਤੋਂ ਸ਼੍ਰੋਮਣੀ ਅਕਾਲੀ ਦਲ ਦੀ ਅਮਨਪ੍ਰੀਤ ਕੌਰ ਅਤੇ ਵਾਰਡ ਨੰਬਰ 12 ਤੋਂ ਕਾਂਗਰਸ ਦੇ ਪ੍ਰਤਾਪ ਸਿੰਘ ਨੇ ਜਿੱਤ ਦਰਜ ਕੀਤੀ। ਇਸ ਮੌਕੇ ਜਿੱਤ ਦੀ ਖੁਸ਼ੀ ਮਨਾਉਂਦਿਆਂ ਕੈਬਨਿਟ ਮੰਤਰੀ ਹਰਭਜਨ ਸਿੰਘ ਈਟੀ� ਨੇ ਆਪਣੇ ਸਮਰਥਕਾਂ ਨਾਲ ਜੰਡਿਆਲਾ ਗੁਰੂ ਦੇ ਬਾਜ਼ਾਰਾਂ ਵਿੱਚ ਰੋਡ ਸ਼ੋ ਕੱਢ ਕੇ ਲੋਕਾਂ ਦਾ ਧੰਨਵਾਦ ਕੀਤਾ।