ਅੰਮਿ੍ਤਸਰ, 31 ਮਈ (ਰਾਜੇਸ਼ ਕੁਮਾਰ ਸ਼ਰਮਾ)-ਦੀ ਅੰਮਿ੍ਤਸਰ ਟੀ ਟਰੇਡਰਜ਼ ਐਸੋਸੀਏਸ਼ਨ ਦੀ ਸਾਲਾਨਾ ਜਨਰਲ ਮੀਟਿੰਗ ਹੋਈ | ਇਸ ਮੌਕੇ ਚੋਣ ਅਧਿਕਾਰੀ ਅਸ਼ੋਕ ਕਪੂਰ ਨੇ ਦੱਸਿਆ ਕਿ ਐਸੋਸੀਏਸ਼ਨ ਵਲੋਂ ਅਗਲੇ ਦੋ ਸਾਲਾਂ ਲਈ ਸਰਬਸੰਮਿਤੀ ਨਾਲ ਮਧੁਕਰ ਤਾਲਵਾੜ ਨੂੰ ਐਸੋਸੀਏਸ਼ਨ ਦਾ ਪ੍ਰਧਾਨ ਨਿਯੁਕਤ ਕੀਤਾ ਗਿਆ | ਇਸਦੇ ਨਾਲ ਹੀ ਵਿਵੇਕ ਸ਼ਰਮਾ ਨੂੰ ਉਪ ਪ੍ਰਧਾਨ, ਨਵਨੀਤ ਸਿੰਘ ਨੂੰ ਸਹਿ ਉਪ ਪ੍ਰਧਾਨ, ਰਿਸ਼ਭ ਕਪੂਰ ਨੂੰ ਜਨਰਲ ਸਕੱਤਰ ਅਤੇ ਹਰੀਸ਼ ਮਹਿਰਾ ਨੂੰ ਖ਼ਜਾਨਚੀ ਬਣਾਇਆ ਹੈ | ਇਸ ਤੋਂ ਇਲਾਵਾ ਸ਼ੈਰੀ ਅਰੋੜਾ, ਮਾਨਵ ਸ਼ਰਮਾ, ਹਰਗੁਣ ਸਿੰਘ, ਆਸ਼ੂ ਪੋਦਾਰ, ਮਾਧਵ ਤਨੇਜਾ, ਰਾਹੀਲ ਭਾਟੀਆ, ਸਾਰਥਕ ਅਰੋੜਾ ਅਤੇ ਹਰੀਸ਼ ਅਗਰਵਾਲ ਨੂੰ ਕਾਰਕਾਰੀ ਮੈਂਬਰ ਨਿਯੁਕਤ ਕੀਤਾ ਹੈ | ਇਸ ਮੌਕੇ ਪ੍ਰਧਾਨ ਮਧੁਕਰ ਤਾਲਵਾੜ ਨੇ ਕਿਹਾ ਕਿ ਉਨ੍ਹਾਂ ਨੂੰ ਐਸੋਸੀਏਸ਼ਨ ਨੇ ਜੋ ਜ਼ਿੰਮੇਵਾਰੀ ਸੌਂਪੀ ਹੈ, ਉਸਨੂੰ ਪੂਰੀ ਤਨਦੇਹੀ ਨਾਲ ਨਿਭਾਉਂਦੇ ਹੋਏ ਵਪਾਰੀ ਭਰਾਵਾਂ ਦੀਆਂ ਮੁਸ਼ਕਿਲਾਂ ਦੇ ਹੱਲ ਲਈ ਹਰ ਸੰਭਵ ਕੋਸ਼ਿਸ ਕਰਨਗੇ |