27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਮਾਮਲਾ ਬਾਬਾ ਜਵੰਦ ਸਿੰਘ ਦੀ ਬਰਸੀ ਮੌਕੇ ਮਨਾਏ ਜਾ ਰਹੇ ਧਾਰਮਿਕ ਮੇਲੇ ਦੇ ਨਾਂਅ 'ਤੇ ਮਾਰੀ ਜਾ ਰਹੀ ਠੱਗੀ ਦਾ

Ad Position 21
No active advertisement
ਅਜੀਤ ਡੈਸਕ 01-06-2026
ਰਾਜਾਸਾਂਸੀ, 31 ਮਈ (ਹਰਦੀਪ ਸਿੰਘ ਖੀਵਾ)-ਅੰਮਿ੍ਤਸਰ ਦੇ ਸ੍ਰੀ ਗੁਰੂ ਰਾਮਦਾਸ ਜੀ ਕੌਮਾਂਤਰੀ ਹਵਾਈ ਰਾਜਾਸਾਂਸੀ ਦੇ ਘੇਰੇ ਅਧੀਨ ਆਉਂਦੇ ਮਹਾਨ ਤਪੱਸਵੀ ਸੰਤ ਬਾਬਾ ਜਵੰਦ ਸਿੰਘ ਦੇ ਤੱਪ ਅਸਥਾਨ ਗੁਰਦੁਆਰਾ ਸੰਤਸਰ ਸਾਹਿਬ ਏਅਰਪੋਰਟ ਅਥਾਰਟੀ ਦੀ ਪ੍ਰਬੰਧਕ ਕਮੇਟੀ ਵਲੋਂ ਗੁਰਦੁਆਰਾ ਸਾਹਿਬ ਦੇ ਨਾਂਅ 'ਤੇ ਉਗਰਾਹੀ ਕਰਨ ਵਾਲਿਆਂ ਤੋਂ ਸੰਗਤਾਂ ਨੂੰ ਸੁਚੇਤ ਰਹਿਣ ਲਈ ਕਿਹਾ ਗਿਆ ਹੈ | ਇਸ ਸੰਬੰਧੀ ਪ੍ਰਬੰਧਕ ਸੇਵਾਦਾਰ ਕਵਲਬੀਰ ਸਿੰਘ, ਕੁਲਦੀਪ ਸਿੰਘ ਤੇ ਨਛੱਤਰ ਸਿੰਘ ਨੇ ਜਾਣਕਾਰੀ ਦਿੰਦਿਆਂ ਦੱਸਿਆ ਕਿ ਉਕਤ ਗੁਰਦੁਆਰਾ ਸਾਹਿਬ ਵਿਖੇ ਬਾਬਾ ਜਵੰਦ ਸਿੰਘ ਦੀ ਸਲਾਨਾ 104 ਸਾਲਾ ਬਰਸੀ ਮਨਾਈ ਜਾ ਰਹੀ ਹੈ, ਪਰ ਗੁਰਦੁਆਰਾ ਪ੍ਰਬੰਧ ਵਲੋਂ ਕਿਸੇ ਨੂੰ ਵੀ ਬਾਹਰ ਪਿੰਡਾਂ ਵਿਚ ਉਗਰਾਹੀ ਕਰਨ ਲਈ ਨਹੀਂ ਭੇਜਿਆ ਗਿਆ, ਪ੍ਰੰਤੂ ਕੁਝ ਲੋਕ ਆਪ ਮੁਹਾਰੇ ਉਕਤ ਗੁਰਦੁਆਰਾ ਸਾਹਿਬ ਦੇ ਨਾਂਅ ਤੇ ਉਗਰਾਹੀ ਇਕੱਠੀ ਕਰ ਰਹੇ ਹਨ | ਉਨ੍ਹਾਂ ਸਮੂਹ ਸੰਗਤਾਂ ਨੂੰ ਸੁਚੇਤ ਰਹਿਣ ਲਈ ਕਿਹਾ ਕਿ ਹੈ | ਉਨ੍ਹਾਂ ਕਿਹਾ ਕਿ ਜਿਸ ਕਿਸੇ ਸ਼ਰਧਾਲੂ ਵਲੋਂ ਉਗਰਾਹੀ ਦੇਣੀ ਹੈ ਤਾਂ ਉਹ ਗੁਰਦੁਆਰਾ ਸਾਹਿਬ ਆਕੇ ਪੈਸੇ ਜਮ੍ਹਾਂ ਕਰਵਾ ਕਰਵਾ ਰਸੀਦ ਪ੍ਰਾਪਤ ਕਰਨ ਜਾਂ ਗੋਲਕ ਵਿਚ ਪਾ ਸਕਦੇ ਹਨ | ਉਨ੍ਹਾਂ ਦੱਸਿਆ ਕਿ ਗੁਰਦੁਆਰਾ ਸਾਹਿਬ ਵਿਖੇ ਉਗਰਾਹੀ ਦੀ ਰਸੀਦ ਕੱਟੀ ਜਾਂਦੀ ਹੈ |
Ad Position 22
No active advertisement
ਪਿਛਲੀ ਖ਼ਬਰ ਨਿਕਾਸਾ ਨੇ ਰਾਸ਼ਟਰੀ ਪ੍ਰਤਿਭਾ ਖੋਜ ਮੁਕਾਬਲੇ ਕਰਵਾਏ <br/> ਅਗਲੀ ਖ਼ਬਰ ਮਧੁਕਰ ਤਾਲਵਾੜ 'ਦੀ ਅੰਮਿ੍ਤਸਰ ਟੀ ਟਰੇਡਰਜ਼ ਐਸੋਸੀਏਸ਼ਨ' ਦੇ ਪ੍ਰਧਾਨ ਨਿਯੁਕਤ
Ad Position 24