27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਸਨਾਤਨ ਧਰਮ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਹੋਈ

Ad Position 21
No active advertisement
ਅਜੀਤ ਡੈਸਕ 01-06-2026
ਅੰਮਿ੍ਤਸਰ, 31 ਮਈ (ਰਾਜੇਸ਼ ਕੁਮਾਰ ਸ਼ਰਮਾ)-ਸਨਾਤਨ ਧਰਮ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਰਾਸ਼ਟਰੀ ਪ੍ਰਧਾਨ ਪੰਡਿਤ ਅਵਨ ਪਰਾਸ਼ਰ ਦੀ ਅਗਵਾਈ 'ਚ ਹੋਈ, ਜਿਸ 'ਚ ਪੰਜਾਬ ਵਪਾਰ ਮੰਡਲ ਦੇ ਸਕੱਤਰ ਬਲਬੀਰ ਭਸੀਨ ਨੇ ਵਿਸ਼ੇਸ਼ ਤੌਰ 'ਤੇ ਹਿੱਸਾ ਲਿਆ | ਇਸ ਮੌਕੇ ਪੰਡਿਤ ਅਵਨ ਪਰਾਸ਼ਰ ਵਲੋਂ ਉਨ੍ਹਾਂ ਨੂੰ ਸੰਗਠਨ ਦੇ ਸੰਕਲਪਾਂ, ਕਾਰਜਪ੍ਰਣਾਲੀ ਅਤੇ ਉਦੇਸ਼ਾਂ ਬਾਰੇ ਜਾਣਕਾਰੀ ਦਿੱਤੀ ਗਈ | ਉਨ੍ਹਾਂ ਕਿਹਾ ਕਿ ਸਨਾਤਨ ਧਰਮ ਸੁਰੱਖਿਆ ਪ੍ਰੀਸ਼ਦ ਦੇ ਅਧਿਕਾਰੀ ਅਤੇ ਕਰਮਚਾਰੀ ਮੰਦਰਾਂ ਅਤੇ ਸਕੂਲਾਂ 'ਚ 'ਗਊ ਲਈ ਪਹਿਲੀ ਰੋਟੀ' ਬਾਰੇ ਲੋਕਾਂ 'ਚ ਜਾਗਰੂਕਤਾ ਪੈਦਾ ਕਰ ਰਹੇ ਹਨ | ਇਸ ਮੌਕੇ ਬਲਬੀਰ ਭਸੀਨ ਨੇ ਸਨਾਤਨ ਧਰਮ ਸੁਰੱਖਿਆ ਪ੍ਰੀਸ਼ਦ ਦੇ ਕੰਮ ਦੀ ਦਿਲੋਂ ਪ੍ਰਸ਼ੰਸਾ ਕੀਤੀ ਅਤੇ ਸੰਗਠਨ ਦੇ ਰਾਸ਼ਟਰੀ ਪ੍ਰਧਾਨ ਪੰਡਿਤ ਅਵਨ ਪਰਾਸ਼ਰ ਅਤੇ ਉਨ੍ਹਾਂ ਦੇ ਸਾਥੀਆਂ ਨੂੰ ਗਊ ਦੀ ਪਵਿੱਤਰ ਸੇਵਾ ਲਈ ਵਧਾਈ ਦਿੱਤੀ ਅਤੇ ਗਊ ਸੇਵਾ ਦਾ ਪ੍ਰਣ ਵੀ ਲਿਆ | ਇਸ ਮੌਕੇ ਸੰਨੀ ਭਸੀਨ, ਅਸ਼ੋਕ ਮਹਾਜਨ, ਪਵਨ ਕੁਮਾਰ, ਗੋਗਾ , ਹੈਪੀ ਸਿੰਘ, ਰਾਹੁਲ, ਪਿ੍ੰਸ, ਆਰਤੀ, ਰੂਬੀ, ਰੀਮਾ, ਸੁਨੀਲ, ਸੋਨੂੰ, ਰੋਬਿਨ, ਰਾਹੁਲ, ਰਮਨ ਅਨਿਲ, ਮੋਹਿਤ, ਅਨਮੋਲ, ਸੰਜੇ ਅਰੋੜਾ ਤੇ ਇੰਦਰਜੀਤ ਸਿੰਘ ਆਦਿ ਹਾਜ਼ਰ
Ad Position 22
No active advertisement
ਪਿਛਲੀ ਖ਼ਬਰ ਪਾਕਿ ਦੇ ਕਰਾਚੀ 'ਚ ਲਗਪਗ 70 ਫ਼ੀਸਦੀ ਆਬਾਦੀ ਪਾਣੀ ਦੀ ਕਿੱਲਤ ਤੋਂ ਪੀੜਤ ਅਗਲੀ ਖ਼ਬਰ ਮਹਾਂਮਾਈ ਦਾ ਜਾਗਰਣ ਕਰਵਾਇਆ
Ad Position 24