27-09-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 01-06-2026

ਪਾਕਿ ਦੇ ਕਰਾਚੀ 'ਚ ਲਗਪਗ 70 ਫ਼ੀਸਦੀ ਆਬਾਦੀ ਪਾਣੀ ਦੀ ਕਿੱਲਤ ਤੋਂ ਪੀੜਤ

Ad Position 21
No active advertisement
ਅਜੀਤ ਡੈਸਕ 01-06-2026
ਅੰਮਿ੍ਤਸਰ, 31 ਮਈ (ਸੁਰਿੰਦਰ ਕੋਛੜ)-ਪਾਕਿਸਤਾਨ ਦੇ ਕਰਾਚੀ ਸ਼ਹਿਰ 'ਚ ਲੋਕਾਂ ਨੂੰ ਤੇਜ਼ ਗਰਮੀ ਦੌਰਾਨ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰ ਰਿਹਾ ਹੈ | ਸ਼ਹਿਰ ਦੀ ਲਗਪਗ 70 ਫ਼ੀਸਦੀ ਆਬਾਦੀ ਪਾਣੀ ਦੀ ਕਿੱਲਤ ਤੋਂ ਪੀੜਤ ਹੈ | ਦੱਸਿਆ ਜਾ ਰਿਹਾ ਹੈ ਕਿ ਭਾਰਤ ਵਲੋਂ ਸਿੰਧੂ ਜਲ ਸੰਧੀ ਦੇ ਰੱਦ ਕੀਤੇ ਜਾਣ ਤੋਂ ਬਾਅਦ ਲਗਾਤਾਰ ਪਾਕਿ 'ਚ ਪਾਣੀ ਦੀ ਕਿੱਲਤ ਦੀਆਂ ਰਿਪੋਰਟਾਂ ਸਾਹਮਣੇ ਆ ਰਹੀਆਂ ਹਨ | ਹਾਲਾਂਕਿ, ਪਾਣੀ ਸੰਕਟ ਪਾਕਿ ਲਈ ਨਵਾਂ ਨਹੀਂ ਹੈ | ਮੀਡੀਆ ਰਿਪੋਰਟਾਂ ਦੇ ਅਨੁਸਾਰ ਕਰਾਚੀ 'ਚ ਪਾਣੀ ਦੀ ਕਿੱਲਤ ਦਹਾਕਿਆਂ ਤੋਂ ਆਬਾਦੀ ਵਾਧੇ, ਪੁਰਾਣੀਆਂ ਪਾਈਪ-ਲਾਈਨਾਂ, ਮਾੜੀ ਸ਼ਹਿਰੀ ਯੋਜਨਾਬੰਦੀ ਅਤੇ ਪਾਣੀ ਚੋਰੀ ਦਾ ਨਤੀਜਾ ਰਹੀ ਹੈ | ਦੱਸਿਆ ਜਾ ਰਿਹਾ ਹੈ ਕਿ ਪਾਣੀ ਦੀ ਕਮੀ ਕਾਰਨ ਕਰਾਚੀ ਦੇ ਕਈ ਇਲਾਕਿਆਂ ਦੇ ਵਸਨੀਕ ਬਹੁਤ ਜ਼ਿਆਦਾ ਦਰਾਂ 'ਤੇ ਨਿੱਜੀ ਟੈਂਕਰ ਕਿਰਾਏ 'ਤੇ ਲੈਣ ਲਈ ਮਜਬੂਰ ਹਨ | ਗੁਲਿਸਤਾਨ-ਏ-ਜੌਹਰ, ਗੁਲਸ਼ਨ-ਏ-ਇਕਬਾਲ, ਅਜ਼ੀਜ਼ਾਬਾਦ, ਲਿਆਕਤਾਬਾਦ, ਉੱਤਰੀ ਨਾਜ਼ਿਮਾਬਾਦ ਅਤੇ ਉੱਤਰੀ ਕਰਾਚੀ ਸਮੇਤ ਇਨ•ਾਂ ਖੇਤਰਾਂ ਨੂੰ ਦੋ ਹਫ਼ਤਿਆਂ ਤੋਂ ਵੱਧ ਸਮੇਂ ਬਾਅਦ ਵੀ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰਨਾ ਪੈ ਰਿਹਾ ਹੈ | ਇਸ ਮੁੱਦੇ ਨੇ ਪਾਕਿ ਦੀ ਰਾਜਨੀਤੀ 'ਚ ਇਕ ਨਵੀਂ ਬਹਿਸ ਛੇੜ ਦਿੱਤੀ ਹੈ | ਜਮਾਤ-ਏ-ਇਸਲਾਮੀ ਪਾਰਟੀ ਦੇ ਮੁਖੀ ਹਾਫ਼ਿਜ਼ ਨਈਮ-ਉਰ-ਰਹਿਮਾਨ ਨੇ ਪਾਕਿਸਤਾਨ ਪੀਪਲਜ਼ ਪਾਰਟੀ ਦੀ ਅਗਵਾਈ ਵਾਲੀ ਸਿੰਧ ਸਰਕਾਰ ਦੀ ਨਿੰਦਾ ਕਰਦੇ ਹੋਏ ਦੋਸ਼ ਲਗਾਇਆ ਕਿ ਪਾਰਟੀ ਦੇ ਲਗਪਗ ਦੋ ਦਹਾਕਿਆਂ ਤੋਂ ਸੂਬੇ 'ਚ ਸੱਤਾ 'ਚ ਹੋਣ ਦੇ ਬਾਵਜੂਦ ਕਰਾਚੀ ਸ਼ਹਿਰ ਪਾਣੀ ਦੀ ਭਾਰੀ ਕਿੱਲਤ ਦਾ ਸਾਹਮਣਾ ਕਰ ਰਿਹਾ ਹੈ | ਇਹ ਸਰਕਾਰ ਦੀ ਪੂਰੀ ਅਸਫਲਤਾ ਨੂੰ ਦਰਸਾਉਂਦਾ ਹੈ | ਵਸਨੀਕ ਬੁਨਿਆਦੀ ਢਾਂਚੇ ਦੇ ਮੁੱਦਿਆਂ ਤੋਂ ਪਰੇਸ਼ਾਨ ਹਨ | ਰਹਿਮਾਨ ਨੇ ਕਿਹਾ ਕਿ ਪੀ. ਪੀ. ਪੀ. ਦੀ ਅਗਵਾਈ ਵਾਲੀ ਸਰਕਾਰ ਜ਼ਰੂਰੀ ਜਨਤਕ ਸੇਵਾਵਾਂ ਪ੍ਰਦਾਨ ਕਰਨ 'ਚ ਅਸਫਲ ਰਹੀ ਹੈ | ਉਨ੍ਹਾਂ ਇਹ ਵੀ ਸਵਾਲ ਕੀਤਾ ਕਿ ਸੂਬੇ 'ਚ ਪਾਰਟੀ ਦੇ 18 ਸਾਲਾਂ ਦੇ ਰਾਜ ਦੇ ਬਾਵਜੂਦ ਕਰਾਚੀ ਅਜੇ ਵੀ ਪਾਣੀ ਲਈ ਪਿਆਸਾ ਕਿਉਂ ਹੈ |
31ਏਐਸਆਰ10, 11
Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਨੌਵੀਂ ਪਾਤਸ਼ਾਹੀ ਨਿਊ ਅੰਮਿ੍ਤਸਰ ਵਿਖੇ ਧਾਰਮਿਕ ਸਮਾਗਮ ਕਰਵਾਇਆ ਅਗਲੀ ਖ਼ਬਰ ਸਨਾਤਨ ਧਰਮ ਸੁਰੱਖਿਆ ਪ੍ਰੀਸ਼ਦ ਦੀ ਮੀਟਿੰਗ ਹੋਈ
Ad Position 24