17-10-2026
ਅੱਖਰ:
Ad Position 18 No active advertisement
ਵਿਚਾਰ ਪ੍ਰਵਾਹ
ਪ੍ਰਕਾਸ਼ਿਤ: 02-06-2026

ਕਾਂਗਰਸ 2027 'ਚ ਸ਼ਾਨਦਾਰ ਜਿੱਤ ਪ੍ਰਾਪਤ ਕਰ ਕੇ ਸੂਬੇ ਵਿਚ ਸਰਕਾਰ ਬਣਾਵੇਗੀ-ਸਰਕਾਰੀਆ <br/>

Ad Position 21
No active advertisement
ਅਜੀਤ ਡੈਸਕ 02-06-2026
ਰਾਜਾਸਾਂਸੀ, 1 ਜੂਨ (ਹਰਦੀਪ ਸਿੰਘ ਖੀਵਾ)-ਸਾਬਕਾ ਕੈਬਨਿਟ ਮੰਤਰੀ ਤੇ ਹਲਕਾ ਰਾਜਾਸਾਂਸੀ ਦੇ ਕਾਂਗਰਸੀ ਵਿਧਾਇਕ ਸੁਖਬਿੰਦਰ ਸਿੰਘ ਸਰਕਾਰੀਆ ਵਲੋਂ ਕਸਬਾ ਰਾਜਾਸਾਂਸੀ ਵਿਖੇ ਕਾਂਗਰਸ ਦੇ ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਭੱਟੀ ਦੇ ਗ੍ਰਹਿ ਵਿਖੇ ਰਾਜਾਸਾਂਸੀ ਸ਼ਹਿਰ ਦੇ ਕਾਂਗਰਸੀ ਆਗੂਆਂ ਤੇ ਵਰਕਰਾਂ ਨਾਲ ਮੀਟਿੰਗ ਕੀਤੀ ਗਈ ਸਰਕਾਰੀਆ ਵਲੋਂ ਆਉਂਦੀਆਂ 2027 ਦੀਆਂ ਚੋਣਾਂ ਸੰਬੰਧੀ ਸਮੂਹ ਆਗੂਆਂ ਤੇ ਵਰਕਰਾਂ ਨੂੰ ਹੁਣ ਤੋਂ ਹੀ ਕਮਰਕੱਸੇ ਕਰਨ ਲਈ ਸੱਦਾ ਦਿੱਤਾ ਗਿਆ | ਇਸ ਮੀਟਿੰਗ ਦੌਰਾਨ ਆਗੂਆਂ ਤੇ ਵਰਕਰਾਂ ਨੇ ਇਕਜੁੱਟ ਹੋ ਕੇ ਮਿਸ਼ਨ ਫ਼ਤਿਹ 2027 ਦਾ ਅਗਾਜ਼ ਕੀਤਾ ਅਤੇ ਹਲਕੇ ਦੀ ਰਾਜਨੀਤਿਕ ਸਥਿਤੀ ਲੋਕ ਮੁੱਦਿਆਂ ਤੇ ਪਾਰਟੀ ਨੂੰ ਮਜ਼ਬੂਤ ਕਰਨ ਲਈ ਵਿਸਥਾਰ ਨਾਲ ਵਿਚਾਰ ਵਟਾਂਦਰਾ ਕੀਤਾ ਗਿਆ | ਵਿਧਾਇਕ ਸਰਕਾਰੀਆ ਨੇ ਕਿਹਾ ਕਿ ਪੰਜਾਬ ਵਿਚ ਕਾਂਗਰਸ ਪਾਰਟੀ ਦੀ ਸਰਕਾਰ ਆਉਣਾ ਤੈਅ ਹੋ ਚੁੱਕਿਆ ਹੈ, ਕਿਉਂਕਿ ਲੋਕਾਂ ਦਾ ਆਮ ਆਦਮੀ ਪਾਰਟੀ ਤੋਂ ਮੋਹ ਬੁਰੀ ਤਰ੍ਹਾਂ ਭੰਗ ਹੋ ਚੁੱਕਾ ਹੈ | ਇਸ ਸਮੇਂ ਉਨ੍ਹਾਂ ਨਾਲ ਪੁੱਜੇ ਵਿਸ਼ੇਸ਼ ਤੌਰ ਤੇ ਪੁੱਜੇ ਜ਼ਿਲ੍ਹਾ ਪ੍ਰੀਸ਼ਦ ਅੰਮਿ੍ਤਸਰ ਦੇ ਸਾਬਕਾ ਚੇਅਰਮੈਨ ਤੇ ਨੌਜਵਾਨ ਆਗੂ ਦਿਲਰਾਜ ਸਿੰਘ ਸਰਕਾਰੀਆ ਨੇ ਕਿਹਾ ਕਿ ਨੌਜਵਾਨ ਵਰਗ 'ਮਿਸ਼ਨ ਫਤਹਿ 2027 ਵਿਚ ਅਹਿਮ ਭੂਮਿਕਾ ਨਿਭਾਏਗਾ ਤੇ ਆਉਣ ਵਾਲੀਆਂ ਚੋਣਾਂ ਵਿਚ ਨੌਜਵਾਨਾਂ ਦੀ ਭੂਮਿਕਾ ਫੈਸਲਾਕੁਨ ਹੋਵੇਗੀ ਅਤੇ ਕਾਂਗਰਸ ਵੱਡੀ ਜਿੱਤ ਹਾਸਿਲ ਕਰੇਗੀ | ਇਸ ਦੌਰਾਨ ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਭੱਟੀ ਤੇ ਸਮੂਹ ਆਗੂਆਂ ਵਲੋਂ ਵਿਧਾਇਕ ਸਰਕਾਰੀਆ ਤੇ ਦਿਲਰਾਜ ਸਰਕਾਰੀਆ ਦਾ ਸਨਮਾਨ ਕੀਤਾ ਗਿਆ | ਇਸ ਮੌਕੇ ਰਵੀ ਕੁਮਾਰ ਪੀ. ਏ., ਸਾਬਕਾ ਪ੍ਰਧਾਨ ਇੰਦਰਪਾਲ ਸਿੰਘ ਲਾਲੀ, ਨਗਰ ਪੰਚਾਇਤ ਦੇ ਸੀਨੀਅਰ ਪ੍ਰਧਾਨ ਬਲਜਿੰਦਰ ਸਿੰਘ ਬਿੱਟੂ ਸੰਧਾਵਾਲੀਆ, ਸਾਬਕਾ ਕੌਂਸਲਰ ਪਰਮਪਾਲ ਸਿੰਘ ਸੰਧਾਵਾਲੀਆ, ਜਸਕਰਨ ਸਿੰਘ ਕੋਹਰੀ, ਵਿਪਨ ਕੁਮਾਰ, ਹਰਦੇਵ ਸਿੰਘ ਛੀਨਾ, ਸੁਖਵੰਤ ਸਿੰਘ ਟੀਟੂ, ਹੰਸ ਏਅਰ ਪੋਰਟ, ਮਨਿੰਦਰ ਸਿੰਘ, ਹਰਪ੍ਰੀਤ ਗੁੱਜਰ, ਜਸਜੀਤ ਸਿੰਘ ਵਿੱਕੀ, ਪਿੰਟੂ ਆਰੇ ਵਾਲੇ, ਮੇਜਰ ਸਿੰਘ ਆੜ੍ਹਤੀ, ਧਰਮਿੰਦਰ ਸਿੰਘ ਤੇ ਬਲਦੇਵ ਸਿੰਘ ਵਕੀਲ ਆਦਿ ਹਾਜ਼ਰ ਸਨ |


ਰਾਜਾਸਾਂਸੀ ਵਿਖੇ ਸ਼ਹਿਰੀ ਪ੍ਰਧਾਨ ਜਸਪਾਲ ਸਿੰਘ ਭੱਟੀ ਦੇ ਗ੍ਰਹਿ ਵਿਖੇ ਆਉਂਦੀਆਂ ਚੋਣਾਂ ਸੰਬੰਧੀ ਵਰਕਰਾਂ ਨਾਲ ਮੀਟਿੰਗ ਦੌਰਾਨ ਗੱਲਬਾਤ ਕਰਦੇ ਹੋਏ ਵਿਧਾਇਕ ਸੁਖਬਿੰਦਰ ਸਿੰਘ ਸੁੱਖ ਸਰਕਾਰੀਆ ਤੇ ਦਿਲਰਾਜ ਸਿੰਘ ਸਰਕਾਰੀਆ ਆਦਿ | ਤਸਵੀਰ : ਹਰਦੀਪ ਸਿੰਘ ਖੀਵਾ


Ad Position 22
No active advertisement
ਪਿਛਲੀ ਖ਼ਬਰ ਗੁਰਦੁਆਰਾ ਸ੍ਰੀ ਸੰਗਰਾਣਾ ਸਾਹਿਬ ਚੱਬਾ ਵਿਖੇ 13 ਸ਼ਹੀਦ ਸਿੱਖਾਂ ਦੀ ਯਾਦ 'ਚ ਸਾਲਾਨਾ ਜੋੜ ਮੇਲਾ ਮਨਾਇਆ <br/> ਅਗਲੀ ਖ਼ਬਰ ਮਜੀਠਾ ਥਾਣੇ ਦੀ ਘਟਨਾ 'ਚ ਸ਼ਾਮਿਲ ਕਿਸੇ ਵੀ ਵਿਅਕਤੀ ਨੂੰ ਬਖ਼ਸ਼ਿਆ ਨਹੀਂ ਜਾਵੇਗਾ-ਤਲਬੀਰ ਸਿੰਘ ਗਿੱਲ <br/>
Ad Position 24